ਪੁਨੀਤ ਗਰਗ ਅਦਾਲਤ ''ਚ ਪੇਸ਼, 5 ਦਿਨ ਦੇ ਪੁਲਸ ਰਿਮਾਂਡ ''ਤੇ ਭੇਜਿਆ

Tuesday, Feb 20, 2018 - 05:30 AM (IST)

ਪਟਿਆਲਾ, (ਬਲਜਿੰਦਰ)- ਐੱਨ. ਆਰ. ਆਈ. ਵਿਕਰਮਜੀਤ ਸਿੰਘ ਦੀ ਮਾਂ ਹਰਭਜਨ ਕੌਰ ਦੇ ਕਤਲ ਦੇ ਦੋਸ਼ 'ਚ ਥਾਣਾ ਤ੍ਰਿਪੜੀ ਦੀ ਪੁਲਸ ਵੱਲੋਂ ਬੀਤੇ ਕੱਲ ਗ੍ਰਿਫਤਾਰ ਕੀਤੇ ਗਏ ਪੁਨੀਤ ਗਰਗ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਮਾਣਯੋਗ ਅਦਾਲਤ ਨੇ ਪੁਨੀਤ ਗਰਗ ਨੂੰ 5 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।  ਹੁਣ ਪੁਨੀਤ ਗਰਗ ਨੂੰ 24 ਫਰਵਰੀ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਪੁਲਸ ਦੀ ਕੋਸ਼ਿਸ਼ ਰਹੇਗੀ ਕਿ ਰਹਿੰਦੀਆਂ ਵਸਤੂਆਂ ਦੀ ਰਿਕਵਰੀ ਕਰਵਾਈ ਜਾਵੇ। ਇਥੇ ਇਹ ਦੱਸਣਯੋਗ ਹੈ ਕਿ ਐੱਨ. ਆਰ. ਆਈ. ਵਿਕਰਮਜੀਤ ਸਿੰਘ ਨੇ ਥਾਣਾ ਤ੍ਰਿਪੜੀ ਦੀ ਪੁਲਸ ਨੂੰ ਆਪਣੀ ਮਾਂ ਦੇ ਅਗਵਾ ਹੋਣ ਦੀ ਰਿਪੋਰਟ ਲਿਖਵਾਈ ਸੀ, ਜਿਸ 'ਚ ਪੁਲਸ ਨੇ ਪੁਨੀਤ ਗਰਗ ਤੇ ਸੁਰਜੀਤ ਕੌਰ ਖਿਲਾਫ ਅਗਵਾ ਦਾ ਕੇਸ ਦਰਜ ਕਰ ਕੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਤਾਂ ਪੁਲਸ ਮੁਤਾਬਕ ਸਾਹਮਣੇ ਆਇਆ ਕਿ ਪੁਨੀਤ ਗਰਗ ਨੇ ਸ਼ੋਅ ਰੂਮ ਦੇ ਲਾਲਚ 'ਚ ਆਪਣੀ ਮਹਿਲਾ ਮਿੱਤਰ ਸੁਰਜੀਤ ਕੌਰ ਨਾਲ ਮਿਲ ਕੇ ਹਰਭਜਨ ਕੌਰ ਦਾ ਕਤਲ ਦਿੱਤਾ। ਪੁਲਸ ਨੇ ਇਸ ਮਾਮਲੇ 'ਚ ਸੁਰਜੀਤ ਕੌਰ ਨੂੰ ਗ੍ਰਿਫਤਾਰ ਕਰ ਕੇ ਉਸ ਦੀ ਨਿਸ਼ਾਨਦੇਹੀ 'ਤੇ ਹਰਭਜਨ ਕੌਰ ਦੀ ਸ੍ਰੀ ਆਨੰਦਪੁਰ ਸਾਹਿਬ ਕੋਲੋਂ ਲਾਸ਼ ਵੀ ਬਰਾਮਦ ਕਰ ਲਈ, ਜਦਕਿ ਪੁਨੀਤ ਗਰਗ ਨੂੰ ਵੀ ਬੀਤੇ ਕੱਲ ਗ੍ਰਿਫਤਾਰ ਕਰ ਲਿਆ ਗਿਆ ਸੀ। 


Related News