ਸ਼ਹੀਦ ਕੁਲਵਿੰਦਰ ਦੇ ਪਿੰਡ ''ਚ ਕਿਸੇ ਵੀ ਘਰ ''ਚ ਨਹੀਂ ਬਲਿਆ ਚੁੱਲ੍ਹਾ
Saturday, Feb 16, 2019 - 12:43 PM (IST)

ਨੂਰਪੁਰਬੇਦੀ (ਭੰਡਾਰੀ)— ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਵੀਰਵਾਰ ਨੂੰ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਕਾਫਿਲੇ 'ਤੇ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ 'ਚ ਇਕ ਸੈਨਿਕ ਤਹਿਸੀਲ ਆਨੰਦਪੁਰ ਸਾਹਿਬ ਦੇ ਅਧੀਨ ਬਲਾਕ ਨੂਰਪੁਰਬੇਦੀ ਦੇ ਪਿੰਡ ਰੌਲੀ ਦਾ ਕੁਲਵਿੰਦਰ ਸਿੰਘ ਵੀ ਸ਼ਾਮਲ ਹੈ।
ਪਿੰਡ ਦੇ ਮੌਜੂਦਾ ਗੁਰਵਿੰਦਰ ਸਿੰਘ ਅਤੇ ਸਾਬਕਾ ਸਰਪੰਚ ਨਿਰਮਲ ਸਿੰਘ ਰੌਲੀ ਨੇ ਕਿਹਾ ਕਿ ਸ਼ਹੀਦ ਦੀ ਮੌਤ ਨਾਲ ਉਸ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ 'ਚ ਕਿਸੇ ਵੀ ਘਰ 'ਚ ਚੁੱਲ੍ਹਾ ਨਹੀਂ ਬਾਲਿਆ ਗਿਆ। ਪਿੰਡ ਵਾਸੀਆਂ ਨੂੰ ਸੈਨਿਕ ਦੇ ਸ਼ਹੀਦ ਹੋਣ ਦਾ ਡੂੰਘਾ ਸਦਮਾ ਪਹੁੰਚਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਦਾ ਹਰ ਇਕ ਵਿਅਕਤੀ ਇਸ ਦੁੱਖ ਦੀ ਘੜੀ 'ਚ ਸ਼ਹੀਦ ਦੇ ਪਰਿਵਾਰ ਨਾਲ ਹੈ।
ਬੀਤੇ ਦਿਨ ਨੂਰਪੁਰਬੇਦੀ ਤੋਂ 2 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਸ਼ਹੀਦ ਦੇ ਘਰ ਦਾ ਬੀਤੇ ਦਿਨ ਜਦੋਂ ਦੌਰਾ ਕੀਤਾ ਤਾਂ ਦੇਖਿਆ ਕਿ ਸਮੁੱਚੇ ਪਿੰਡ 'ਚ ਮਾਹੌਲ ਗਮਗੀਨ ਸੀ ਅਤੇ ਕੀ ਬੁੱਢਾ ਅਤੇ ਕੀ ਜਵਾਨ ਹਰ ਇਕ ਦੀ ਅੱਖ 'ਚੋਂ ਹੰਝੂ ਡਿੱਗ ਰਹੇ ਸਨ। ਹਰ ਸ਼ਖਸ ਕੁਲਵਿੰਦਰ ਸਿੰਘ ਦੇ ਘਰ 'ਚ ਸ਼ਹੀਦ ਦੀ ਮਾਂ ਅਮਰਜੀਤ ਕੌਰ ਅਤੇ ਪਿਤਾ ਦਰਸ਼ਨ ਸਿੰਘ ਨੂੰ ਹਮਦਰਦੀ ਦੇਣ 'ਚ ਲੱਗਾ ਸੀ।