ਪੁਲਵਾਮਾ ਅਟੈਕ ਸ਼ਹੀਦਾਂ ਦੇ ਬੱਚਿਆਂ ਨੂੰ CBSE ਤੋਂ ਵੱਡੀ ਰਾਹਤ

01/22/2020 11:36:48 PM

ਪਟਿਆਲਾ,(ਪ੍ਰਤਿਭਾ)- ਪੁਲਵਾਮਾ ਅਟੈਕ ਵਿਚ ਮਾਰੇ ਗਏ ਸ਼ਹੀਦਾਂ ਦੇ ਬੱਚੇ ਜੋ ਕਿ ਸੀ. ਬੀ. ਐੱਸ. ਈ. ਨਾਲ ਸਬੰਧਤ ਸਕੂਲਾਂ ਵਿਚ ਪੜ੍ਹਾਈ ਕਰ ਰਹੇ ਹਨ, ਉਨ੍ਹਾਂ ਲਈ ਬੋਰਡ ਨੇ 2019 ਵਿਚ ਦਿੱਤੀ ਗਈ ਖਾਸ ਛੋਟ ਨੂੰ ਐਕਸਟੈਂਡ ਕਰ ਦਿੱਤਾ ਹੈ। ਪ੍ਰੀਖਿਆ ਨਾਲ ਸਬੰਧਤ ਕੁੱਝ ਪਹਿਲੂਆਂ 'ਚ ਸ਼ਹੀਦਾਂ ਦੇ ਬੱਚਿਆਂ ਨੂੰ ਰਾਹਤ ਦਿੱਤੀ ਜਾ ਰਹੀ ਹੈ ਤਾਂ ਕਿ ਜੇਕਰ ਇਹ ਬੱਚੇ ਸੈਂਟਰ ਬਦਲਣਾ ਚਾਹੁੰਦੇ ਹਨ ਤਾਂ ਬਦਲ ਸਕਦੇ ਹਨ। ਅਟੈਕ ਵਿਚ ਮਾਰੇ ਗਏ ਫੌਜ ਅਤੇ ਪੈਰਾ ਮਿਲਟਰੀ ਫੋਰਸਾਂ ਦੇ ਜਵਾਨਾਂ ਦੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਇਹ ਖਾਸ ਫੈਸਲਾ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਬੋਰਡ ਦੇ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਡਾ. ਸੰਜੇ ਭਾਰਦਵਾਜ ਵਲੋਂ ਜਾਰੀ ਕੀਤੀ ਗਈ ਹੈ ਤਾਂ ਕਿ ਇਸ 'ਤੇ ਸਾਰੀਆਂ ਸਕੂਲ ਅਥਾਰਟੀਜ਼ ਨੂੰ ਅਰਜ਼ੀ ਦੇ ਸਕਣ ਅਤੇ ਜ਼ਰੂਰੀ ਕਾਰਵਾਈ ਹੋ ਸਕੇ।
ਜ਼ਿਕਰਯੋਗ ਹੈ ਕਿ ਪੁਲਵਾਮਾ ਅਟੈਕ ਤੋਂ ਬਾਅਦ ਸੀ. ਬੀ. ਐੱਸ. ਈ. ਨੇ 2019 ਵਿਚ ਸ਼ਹੀਦ ਹੋਏ ਜਵਾਨਾਂ ਦੇ ਬੱਚਿਆਂ ਲਈ ਕੁੱਝ ਖਾਸ ਹਦਾਇਤਾਂ ਜਾਰੀ ਕੀਤੀਆਂ ਸਨ, ਜਿਸ ਵਿਚ ਬੱਚਿਆਂ ਨੂੰ ਛੋਟ ਪ੍ਰਦਾਨ ਕੀਤੀ ਗਈ ਸੀ। ਹੁਣ ਇਸ ਛੋਟ ਨੂੰ ਐਕਸਟੈਂਡ ਕਰਦੇ ਹੋਏ ਬੱਚਿਆਂ ਨੂੰ ਰਾਹਤ ਜਾਰੀ ਰੱਖਣ ਦਾ ਫੈਸਲਾ ਹੋਇਆ ਹੈ। ਇਸ ਵਿਚ ਬੋਰਡ ਵਲੋਂ ਸਾਰੇ ਸਕੂਲ ਪ੍ਰਮੁੱਖਾਂ ਨੂੰ ਕਿਹਾ ਗਿਆ ਹੈ ਕਿ ਕੁੱਝ ਬੱਚੇ ਆਪਣੇ ਸਕੂਲ ਵਿਚ ਅਰਜ਼ੀ ਦੇ ਸਕਦੇ ਹਨ ਅਤੇ ਸਕੂਲ ਇਨ੍ਹਾਂ ਅਰਜ਼ੀਆਂ ਨੂੰ ਸਬੰਧਤ ਰਿਜਨਲ ਆਫਿਸ ਵਿਚ 31 ਜਨਵਰੀ ਤੱਕ ਭੇਜ ਦੇਣ ਤਾਂ ਕਿ ਸੀ. ਬੀ. ਐੱਸ. ਈ. ਇਸ 'ਤੇ ਕਾਰਵਾਈ ਕਰ ਸਕੇ।
 

ਇਨ੍ਹਾਂ ਪਹਿਲੂਆਂ 'ਤੇ ਮਿਲੇਗੀ ਰਾਹਤ
-ਸ਼ਹੀਦਾਂ ਦੇ ਬੱਚੇ ਜੋ ਕਿ 10ਵੀਂ ਅਤੇ 12ਵੀਂ ਕਲਾਸ ਵਿਚ ਹਨ ਅਤੇ 2020 ਵਿਚ ਪ੍ਰੀਖਿਆ ਵਿਚ ਅਪੀਅਰ ਹੋਣਗੇ। ਜੇਕਰ ਉਹ ਆਪਣਾ ਪ੍ਰੀਖਿਆ ਕੇਂਦਰ ਆਪਣੇ ਸ਼ਹਿਰ ਵਿਚ ਬਦਲਣਾ ਚਾਹੁੰਦੇ ਹਨ ਤਾਂ ਬਦਲ ਸਕਦੇ ਹਨ।
-ਜੇਕਰ ਉਹ ਆਪਣਾ ਪ੍ਰੀਖਿਆ ਕੇਂਦਰ ਕਿਸੇ ਹੋਰ ਸ਼ਹਿਰ ਵਿਚ ਬਦਲਣਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਇਜਾਜ਼ਤ ਰਹੇਗੀ।
-ਜੇਕਰ ਇਨ੍ਹਾਂ ਬੱਚਿਆਂ ਦੇ ਪ੍ਰੈਕਟੀਕਲ ਪੇਪਰ ਮਿਸ ਹੋ ਗਏ ਹਨ ਭਾਵ ਬੱਚੇ ਨੇ ਪੇਪਰ ਨਹੀਂ ਦਿੱਤੇ ਤਾਂ ਇਹ ਪੇਪਰ 2 ਅਪ੍ਰੈਲ ਨੂੰ ਉਨ੍ਹਾਂ ਦੀ ਸੁਵਿਧਾ ਅਨੁਸਾਰ ਉਨ੍ਹਾਂ ਦੇ ਸਕੂਲ ਵਿਚ ਹੀ ਕਰਵਾਏ ਜਾ ਸਕਦੇ ਹਨ।
-ਜੇਕਰ ਬੱਚਾ ਕਿਸੇ ਵੀ ਪੇਸ਼ਕਸ਼ ਵਿਸ਼ੇ ਵਿਚ ਪ੍ਰੀਖਿਆ ਬਾਅਦ ਵਿਚ ਦੇਣਾ ਚਾਹੁੰਦਾ ਹੈ ਤਾਂ ਉਸ ਲਈ ਵੀ ਉਸ ਨੂੰ ਪਰਮਿਸ਼ਨ ਮਿਲੇਗੀ।
 

ਡਿਸੇਬਲ ਬੱਚਿਆਂ ਨੂੰ ਪ੍ਰੀਖਿਆ 'ਚ ਮਿਲੇਗਾ ਸਿੰਪਲ ਕੈਲਕੂਲੇਟਰ
ਸ਼ਹੀਦਾਂ ਦੇ ਬੱਚਿਆਂ ਨੂੰ ਪ੍ਰੀਖਿਆ ਵਿਚ ਰਾਹਤ ਦੇਣ ਤੋਂ ਬਾਅਦ ਹੁਣ ਬੋਰਡ ਨੇ ਡਿਸੇਬਲ ਬੱਚਿਆਂ ਨੂੰ ਵੀ ਪ੍ਰੀਖਿਆ ਵਿਚ ਰਾਹਤ ਦਿੱਤੀ ਹੈ। ਜਿਹੜੇ ਬੱਚਿਆਂ ਵਿਚ ਬੈਂਚਮਾਰਕ ਡਿਸੇਬਿਲਟੀਜ਼ ਹੈ ਅਤੇ ਜੋ ਇਸ ਵਾਰ 10ਵੀਂ ਤੇ 12ਵੀਂ ਦੀ ਪ੍ਰੀਖਿਆ ਦੇਣਗੇ, ਉਨ੍ਹਾਂ ਨੂੰ ਕੈਲਕੂਲੇਟਰ ਯੂਜ਼ ਕਰਨ ਦੀ ਮਨਜ਼ੂਰੀ ਹੋਵੇਗੀ। ਬੋਰਡ ਵਲੋਂ ਇਹ ਨਿਰਦੇਸ਼ ਸੀ. ਡਬਲਿਊ. ਐੱਸ. ਐੱਨ. ਕੈਟਾਗਰੀ ਦੇ ਤਹਿਤ ਰਜਿਸਟਰ ਡਿਸੇਬਲ ਵਿਦਿਆਰਥੀਆਂ ਲਈ ਹਨ। ਇਸ ਲਈ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ ਤਹਿਤ ਵਿਦਿਆਰਥੀ ਕੈਲਕੂਲੇਟਰ ਯੂਜ਼ ਕਰਨ ਲਈ 28 ਜਨਵਰੀ ਤੱਕ ਆਪਣੀ ਅਰਜ਼ੀ ਭੇਜ ਸਕਦੇ ਹਨ, ਜਦ ਕਿ ਸਬੰਧਤ ਅਧਿਆਪਕ ਤੋਂ ਵੈਰੀਫਾਈ ਕਰਨ ਤੋਂ ਬਾਅਦ ਪ੍ਰਿੰਸੀਪਲ 2 ਫਰਵਰੀ ਤੱਕ ਰਿਜਨਲ ਦਫ਼ਤਰ ਵਿਚ ਅਰਜ਼ੀ ਭੇਜਣਗੇ। ਰਿਜਨਲ ਆਫਿਸ 10 ਫਰਵਰੀ ਤੱਕ ਸਬੰਧਤ ਸਕੂਲ ਤੇ ਸੈਂਟਰ ਵਿਚ ਅਪਰੂਵਲ ਭੇਜਣਗੇ।
 


Related News