ਪੁਲਵਾਮਾ ’ਚ ਕਸਟਮ ਵਿਭਾਗ ਦੇ ਹੱਥ ਲੱਗੇ ਕਰੋੜਾਂ ਰੁਪਏ ਦੀ ਅਫੀਮ ਦੇ ਬੂਟੇ, ਮੌਕੇ ’ਤੇ ਕੀਤੇ ਬਰਬਾਦ
Wednesday, Apr 20, 2022 - 09:39 AM (IST)

ਅੰਮ੍ਰਿਤਸਰ (ਨੀਰਜ)- ਅੰਮ੍ਰਿਤਸਰ ਕਸਟਮ ਕਮਿਸ਼ਨਰੇਟ ਦੀ ਟੀਮ ਵਲੋਂ ਪੁਲਵਾਮਾ (ਸ੍ਰੀਨਗਰ) ਵਿਚ ਕਾਰਵਾਈ ਕਰਦੇ ਹੋਏ ਕਮਿਸ਼ਨਰ ਕਸਟਮ ਰਾਹੁਲ ਨਾਗਰੇ ਅਤੇ ਜੁਆਇੰਨ ਕਮਿਸ਼ਨਰ ਬਲਬੀਰ ਸਿੰਘ ਮਾਂਗਟ ਦੀ ਅਗਵਾਈ ’ਚ ਅਤਿ-ਸੰਵੇਦਨਸ਼ੀਲ ਮੰਨੇ ਜਾਣ ਵਾਲੇ ਪੁਲਵਾਮਾ ਇਲਾਕੇ ਵਿਚ ਕਰੋੜਾਂ ਰੁਪਏ ਦੀ ਕੀਮਤ ਦੇ ਅਫੀਮ ਦੇ ਬੂਟਿਆਂ ਨੂੰ ਬਰਬਾਦ ਕੀਤਾ ਹੈ।
ਪੜ੍ਹੋ ਇਹ ਵੀ ਖ਼ਬਰ - ਮੁੰਡਾ ਹੋਣ ਦੀ ਖਵਾਈ ਸੀ ਦਵਾਈ ਪਰ ਹੋਈ ਕੁੜੀ, ਹੁਣ ਸਹੁਰਿਆਂ ਨੇ ਘਰੋਂ ਕੱਢੀ ਗਰਭਵਤੀ ਜਨਾਨੀ
ਜਾਣਕਾਰੀ ਅਨੁਸਾਰ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਕੁਝ ਕਸ਼ਮੀਰੀ ਲੋਕ ਆਪਣੇ ਖੇਤਾਂ ਵਿਚ ਵੱਡੀ ਤਦਾਦ ਵਿਚ ਅਫੀਮ ਦੇ ਬੂਟੇ ਲਾ ਰਹੇ ਸਨ, ਜਿਸ ਵਿਚੋਂ ਹੈਰੋਇਨ ਦੀ ਪੈਦਾਵਾਰ ਹੋਣ ਦੀ ਪੂਰੀ ਸੰਭਾਵਨਾ ਸੀ ਪਰ ਪੁਲਵਾਮਾ ਵਰਗੇ ਖ਼ਤਰਨਾਕ ਇਲਾਕੇ ਵਿਚ ਜਾਣ ਤੋਂ ਕਈ ਸੁਰੱਖਿਆ ਏਜੰਸੀਆਂ ਡਰਦੀਆਂ ਸਨ। ਕਮਿਸ਼ਨਰ ਕਸਟਮ ਦੀ ਟੀਮ ਨੇ ਸਾਬਤ ਕਰ ਦਿੱਤਾ ਹੈ ਕਿ ਭਾਵੇ ਜੰਮੂ-ਕਸ਼ਮੀਰ ਅੱਤਵਾਦ ਦਾ ਪ੍ਰਭਾਵਿਤ ਏਰੀਆ ਹੋਵੇ ਜਾ ਕੋਈ ਇਲਾਕਾ ਹੋਵੇ, ਕਿਸੇ ਵੀ ਜਗ੍ਹਾ ’ਤੇ ਸਮੱਗਲਿੰਗ ਨੂੰ ਵਧਣ ਨਹੀਂ ਦਿੱਤਾ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ਬੰਦ ਡੱਬੇ ’ਚ ਦੁਬਈ ਤੋਂ ਪੰਜਾਬ ਪੁੱਜੀ ਜਗਤਾਰ ਦੀ ਮ੍ਰਿਤਕ ਦੇਹ, ਇਸ ਕਾਰਨ ਡੇਢ ਮਹੀਨਾ ਪਹਿਲਾਂ ਕੀਤੀ ਸੀ ਖ਼ੁਦਕੁਸ਼ੀ