''ਪਬਜੀ'' ਖੇਡਣ ਵਾਲਿਆਂ ਲਈ ਮਾੜੀ ਖਬਰ, ਹੁਣ ਬਣਨਗੇ ਸਖਤ ਨਿਯਮ

Sunday, Jun 07, 2020 - 11:38 AM (IST)

ਚੰਡੀਗੜ੍ਹ (ਹਾਂਡਾ) : ਪਬਜੀ ਖੇਡਣ ਵਾਲਿਆਂ 'ਤੇ ਕਿਸੇ ਤਰ੍ਹਾਂ ਦਾ ਕੋਈ ਬੁਰਾ ਪ੍ਰਭਾਵ ਨਾ ਪਵੇ, ਇਸ ਲਈ ਇਸ ਮਹੀਨੇ ਪਬਜੀ ਕਈ ਤਰ੍ਹਾਂ ਦੇ ਸਖਤ ਨਿਯਮ ਬਣਾ ਸਕਦਾ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਵਲੋਂ ਪਬਜੀ ਗੇਮ 'ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ। ਨਿਯਮਾਂ 'ਚ ਇਹ ਦੇਖਿਆ ਜਾਵੇਗਾ ਕਿ ਬੱਚੇ ਦਿਨ 'ਚ 5 ਘੰਟੇ ਤੋਂ ਜ਼ਿਆਦਾ ਪਬਜੀ ਨਾ ਖੇਡ ਸਕਣ ਅਤੇ ਮਾਪਿਆਂ ਦੀ ਮਰਜ਼ੀ ਨਾਲ ਹੀ ਖੇਡ ਸਕਣ। ਛੋਟੇ ਬੱਚਿਆਂ ਲਈ ਇਹ ਖਾਸ ਨਿਯਮ ਤਿਆਰ ਕੀਤੇ ਗਏ ਹਨ ਕਿਉਂਕਿ ਇਸ ਦੇ ਮਾੜੇ ਪ੍ਰਭਾਵਾਂ ਨਾਲ ਕਈ ਬੱਚਿਆਂ ਦੀ ਜਾਨ ਜਾ ਚੁੱਕੀ ਹੈ, ਜਿਸ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਅਰੋੜਾ ਵਲੋਂ ਦਸੰਬਰ, 2019 'ਚ ਇਕ ਪਟੀਸ਼ਨ ਦਾਖਲ ਕੀਤੀ ਗਈ ਸੀ, ਜਿਸ 'ਤੇ ਅਦਾਲਤ ਨੇ ਕੇਂਦਰ ਸਰਕਾਰ ਨੂੰ ਲਿਖਦੇ ਹੋਏ ਹਰ ਤਰ੍ਹਾਂ ਦੇ ਨਿਯਮਾਂ ਅਤੇ ਕਈ ਤਰ੍ਹਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਕਿਹਾ ਸੀ।

ਇਹ ਵੀ ਪੜ੍ਹੋ : ਪੀ. ਜੀ. ਆਈ. ਨਾਲ ਓ. ਪੀ. ਡੀ. ਸ਼ੁਰੂ ਕਰੇਗਾ ਜੀ. ਐਮ. ਸੀ. ਐਚ.
ਸਾਹਮਣੇ ਆ ਰਹੇ ਗੰਭੀਰ ਨਤੀਜੇ
ਅਰੋੜਾ ਨੇ ਦੱਸਿਆ ਕਿ ਪਬਜੀ ਕਾਰਨ ਕਈ ਤਰ੍ਹਾਂ ਦੇ ਗੰਭੀਰ ਨਤੀਜੇ ਦੇਖਣ ਨੂੰ ਮਿਲ ਰਹੇ ਹਨ, ਉਸ ਦੇ ਚੱਲਦਿਆਂ ਇਸ 'ਤੇ ਰੋਕ ਲਾਉਣ ਲਈ ਉਨ੍ਹਾਂ ਨੇ ਹਾਈਕੋਰਟ ਨੂੰ ਮੰਗ ਕੀਤੀ ਸੀ, ਜਿਸ 'ਤੇ ਹੁਣ ਕੇਂਦਰ ਸਕਾਰ ਨੂੰ ਅਦਾਲਤ ਵਲੋਂ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਤਾਂ ਹੁਣ ਸਵਾਲਾਂ ਦੇ ਜਵਾਬ ਆ ਚੁੱਕੇ ਹਨ। ਅਰੋੜਾ ਨੇ ਸਪੱਸ਼ਟ ਕੀਤਾ ਕਿ ਉਹ ਅੱਗੇ ਵੀ ਕਾਨੂੰਨੀ ਲੜਾਈ ਜਾਰੀ ਰੱਖਣਗੇ, ਜਿਸ 'ਚ ਕਈ ਤਰ੍ਹਾਂ ਦੇ ਸਖਤ ਨਿਯਮ ਹੋਣੇ ਜ਼ਰੂਰੀ ਹਨ।
ਇਹ ਵੀ ਪੜ੍ਹੋ : ਬੱਸ ਅੱਡੇ 'ਤੇ ਸਵਾਰੀਆਂ ਹੋਈਆਂ ਧੱਕਮ-ਧੱਕਾ, ਉੱਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ


Babita

Content Editor

Related News