ਪੀ. ਯੂ. ਦੇ ਸਾਬਕਾ ਸੁਪਰਡੈਂਟ ਨੂੰ ਤੇਜ਼ ਰਫ਼ਤਾਰ ਟਿੱਪਰ ਨੇ ਦਰੜਿਆ, ਮੌਤ

Wednesday, Jun 24, 2020 - 09:44 AM (IST)

ਪੀ. ਯੂ. ਦੇ ਸਾਬਕਾ ਸੁਪਰਡੈਂਟ ਨੂੰ ਤੇਜ਼ ਰਫ਼ਤਾਰ ਟਿੱਪਰ ਨੇ ਦਰੜਿਆ, ਮੌਤ

ਚੰਡੀਗੜ੍ਹ (ਸੁਸ਼ੀਲ) : ਸੈਰ ਕਰ ਰਹੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਸੁਪਰਡੈਂਟ ਨੂੰ ਤੇਜ਼ ਰਫ਼ਤਾਰ ਟਿੱਪਰ ਨੇ ਮੰਗਲਵਾਰ ਸਵੇਰੇ ਸੈਕਟਰ-38/39/40 ਦੇ ਚੌਕ ਕੋਲ ਦਰੜ ਦਿੱਤਾ। ਸੁਪਰਡੈਂਟ ਦਾ ਧੜ ਅਤੇ ਪੈਰ ਵੱਖ-ਵੱਖ ਹੋ ਗਏ। ਟਿੱਪਰ ਸੈਕਟਰ-40 ਨਿਵਾਸੀ ਰਾਜਿੰਦਰ ਸਿੰਘ ਨੇਗੀ ਨੂੰ ਕਾਫ਼ੀ ਦੂਰ ਤੱਕ ਘੜੀਸਦੇ ਹੋਏ ਲੈ ਗਿਆ ਸੀ। ਸੈਕਟਰ-39 ਥਾਣਾ ਪੁਲਸ ਨੇ ਟਿੱਪਰ ਨੂੰ ਜ਼ਬਤ ਕਰ ਕੇ ਚਾਲਕ ਮੋਹਾਲੀ ਦੇ ਅਭੇਪੁਰ ਪਿੰਡ ਨਿਵਾਸੀ 43 ਸਾਲ ਪਰਮਿੰਦਰ ਸਿੰਘ ਖਿਲਾਫ਼ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਗਲਤ ਡਰਾਇਵਿੰਗ ਕਰਦਾ ਆ ਰਿਹਾ ਸੀ ਟਿੱਪਰ
ਸੈਕਟਰ-39 ਨਿਵਾਸੀ ਚਸ਼ਮਦੀਦ ਸਤਵੀਰ ਨੇ ਪੁਲਸ ਨੂੰ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਮੰਗਲਵਾਰ ਨੂੰ ਘਰ ਦੇ ਪਿਛਲੇ ਵਿਹੜੇ 'ਚ ਕਸਰਤ ਕਰ ਰਿਹਾ ਸੀ। ਇਸ ਦੌਰਾਨ ਸਵੇਰੇ 8 ਵਜੇ ਦੇ ਕਰੀਬ ਉਨ੍ਹਾਂ ਨੇ ਦੇਖਿਆ ਕਿ ਇਕ ਟਿੱਪਰ ਬਹੁਤ ਹੀ ਲਾਪਰਵਾਹੀ ਨਾਲ ਅਤੇ ਗਲਤ ਡਰਾਇਵਿੰਗ ਕਰਦੇ ਹੋਏ ਸੈਕਟਰ-38/38 ਵੈਸਟ/39/40 ਦੇ ਚੌਕ ਤੋਂ ਸੈਕਟਰ-39/40 ਦੇ ਲਾਈਟ ਪੁਆਇੰਟ ਵੱਲ ਸਿੱਧਾ ਆ ਰਿਹਾ ਸੀ। ਇਸ ਦੌਰਾਨ ਪੈਦਲ ਸੜਕ ’ਤੇ ਆ ਰਹੇ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਟਰੱਕ ਨੇ ਚਪੇਟ ਵਿਚ ਲੈਂਦਿਆਂ ਕੁਚਲ ਦਿੱਤਾ।
 


author

Babita

Content Editor

Related News