ਪੀ.ਐੱਸ.ਯੂ. ਵੱਲੋਂ ਕੈਂਡਲ ਮਾਰਚ

Friday, Jun 22, 2018 - 12:32 AM (IST)

ਪੀ.ਐੱਸ.ਯੂ. ਵੱਲੋਂ ਕੈਂਡਲ ਮਾਰਚ

ਰੂਪਨਗਰ- (ਵਿਜੇ)- ਪੱਤਰਕਾਰ ਸ਼ੁਜਾਤ ਬੁਖਾਰੀ ਦੀ ਬੀਤੇ ਦਿਨ ਅਣਪਛਾਤੇ ਹਮਲਾਵਰਾਂ ਵੱਲੋਂ ਕੀਤੀ ਹੱਤਿਆ ਦੇ ਵਿਰੁੱਧ ਪੀ.ਐੱਸ.ਯੂ. (ਪੰਜਾਬ ਸਟੂਡੈਂਟ ਯੂਨੀਅਨ) ਵੱਲੋਂ ਬੇਲਾ ਚੌਂਕ ’ਚ ਕੈਂਡਲ ਮਾਰਚ ਕੀਤਾ ਗਿਆ। 
ਇਸ ਮੌਕੇ ਸੰਬੋਧਨ ਕਰਦੇ ਹੋਏ ਪੀ.ਐੱਸ.ਯੂ. ਦੇ ਸੂਬਾ ਆਗੂ ਰਣਵੀਰ ਰੰਧਾਵਾ, ਜਸਵੰਤ ਸਿੰਘ, ਜਗਦੀਸ਼ ਸਿੰਘ ਹਵੇਲੀ ਨੇ ਕਿਹਾ ਕਿ ਭਾਰਤ ’ਚ ਬੋਲਣ ਦੀ ਅਾਜ਼ਾਦੀ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ  ਕਈ ਬੁੱਧੀਜੀਵੀਅਾਂ ਤੇ ਲੇਖਕਾਂ ’ਤੇ ਹਮਲੇ  ਹੋ  ਚੁੱਕੇ  ਹਨ।  ਉਨ੍ਹਾਂ ਮੰਗ ਕੀਤੀ ਕਿ ਸ਼ੁਜਾਤ ਬੁਖਾਰੀ ਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਹਮਲੇ ਪਿੱਛੇ ਅਸਲੀ ਕਾਰਨਾਂ ਨੂੰ ਸਾਹਮਣੇ ਲਿਆਂਦਾ ਜਾਵੇ। ਇਸ ਮੌਕੇ ਡੀ.ਸੀ.ਐੱਮ. ਵਰਕਰਜ਼ ਯੂਨੀਅਨ ਤੋਂ ਰਿਸ਼ੂ ਕੁਮਾਰ, ਜਗਮਨਦੀਪ ਸਿੰਘ ਪਡ਼੍ਹੀ, ਗੁਰਦੇਵ ਸਿੰਘ ਬਾਗੀ, ਰਾਣਾ ਪ੍ਰਤਾਪ, ਨੀਰਜ ਕੁਮਾਰ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।


Related News