ਪੀ. ਐੱਸ. ਪੀ. ਸੀ. ਐੱਲ. ਨੂੰ ਹੜ੍ਹਾਂ ਕਾਰਨ ਵੱਡਾ ਨੁਕਸਾਨ, 102 ਕਰੋੜ ਨੂੰ ਟੱਪਿਆ ਅੰਕੜਾ

Friday, Sep 12, 2025 - 06:15 PM (IST)

ਪੀ. ਐੱਸ. ਪੀ. ਸੀ. ਐੱਲ. ਨੂੰ ਹੜ੍ਹਾਂ ਕਾਰਨ ਵੱਡਾ ਨੁਕਸਾਨ, 102 ਕਰੋੜ ਨੂੰ ਟੱਪਿਆ ਅੰਕੜਾ

ਪਟਿਆਲਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੂੰ ਹੜ੍ਹਾਂ ਕਾਰਨ 102.58 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਜਾਣਕਾਰੀ ਪੀਐੱਸਪੀਸੀਐੱਲ ਦੀ ਮੁੱਢਲੀ ਮੁਲਾਂਕਣ ਰਿਪੋਰਟ ਵਿਚ ਦਿੱਤੀ ਗਈ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਮੁੱਢਲੇ ਮੁਲਾਂਕਣ ਤੋਂ ਬਾਅਦ ਨੁਕਸਾਨ ਲਗਭਗ 102.58 ਕਰੋੜ ਰੁਪਏ ਦੱਸਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਠਾਨਕੋਟ ਵਿਚ ਅੱਪਰ ਬਿਆਸ ਡਾਇਵਰਸ਼ਨ ਚੈਨਲ (ਯੂਬੀਡੀਸੀ) ਹਾਈਡਲ ਪਾਵਰ ਪ੍ਰੋਜੈਕਟ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਜਿਸ ਨੂੰ 62.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਮੁੱਢਲੀ ਮੁਲਾਂਕਣ ਰਿਪੋਰਟ ਅਨੁਸਾਰ 2,322 ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਖਰਾਬ ਹੋ ਗਏ, ਜਦੋਂ ਕਿ 7,114 ਬਿਜਲੀ ਦੇ ਖੰਭੇ ਰੁੜ੍ਹ ਗਏ ਜਾਂ ਨਸ਼ਟ ਹੋ ਗਏ। 

ਇਹ ਵੀ ਪੜ੍ਹੋ : ਪਿੰਡ ਜੀਦਾ ਬਲਾਸਟ ਮਾਮਲੇ 'ਚ ਵੱਡਾ ਖੁਲਾਸਾ, ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਦੇ...

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲਗਭਗ 864 ਕਿਲੋਮੀਟਰ ਕੰਡਕਟਰ ਅਤੇ ਸਪਲਾਈ ਲਾਈਨਾਂ ਵੀ ਡਿੱਗ ਗਈਆਂ, ਜਿਸ ਨਾਲ ਕੁੱਲ ਨੁਕਸਾਨ ਵਿਚ 4.32 ਕਰੋੜ ਰੁਪਏ ਦਾ ਵਾਧਾ ਹੋਇਆ। ਪੀਐੱਸਪੀਸੀਐੱਲ ਦੇ ਆਪਣੇ ਬੁਨਿਆਦੀ ਢਾਂਚੇ, ਜਿਸ ਵਿਚ ਦਫ਼ਤਰੀ ਇਮਾਰਤਾਂ, ਕੰਟਰੋਲ ਰੂਮ ਅਤੇ ਉਪਕਰਨ ਸ਼ਾਮਲ ਹਨ, ਨੂੰ 2.61 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਰਿਪੋਰਟ ਅਨੁਸਾਰ ਵੈਕਿਊਮ ਸਰਕਟ ਬ੍ਰੇਕਰ, ਪੈਨਲ, ਬੈਟਰੀਆਂ ਅਤੇ ਰੀਲੇਅ ਵਰਗੇ ਮਹੱਤਵਪੂਰਨ ਹਿੱਸਿਆਂ ਨੂੰ 46 ਲੱਖ ਰੁਪਏ ਦਾ ਨੁਕਸਾਨ ਪਹੁੰਚਿਆ। ਜਦੋਂ ਕਿ ਗਰਿੱਡ ਸਬਸਟੇਸ਼ਨਾਂ ਨੂੰ ਲਗਭਗ 2.55 ਕਰੋੜ ਰੁਪਏ ਦਾ ਨੁਕਸਾਨ ਹੋਇਆ।

ਇਹ ਵੀ ਪੜ੍ਹੋ : ਪੰਜਾਬ ਦੇ ਅਸਲਾ ਧਾਰਕਾਂ ਲਈ ਵੱਡੀ ਖ਼ਬਰ, ਹੋ ਜਾਓ ਸਾਵਧਾਨ ਨਹੀਂ ਤਾਂ...

ਪੀਐੱਸਪੀਸੀਐੱਲ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਹੜ੍ਹਾਂ ਕਾਰਨ ਟਰਾਂਸਫਾਰਮਰ, ਖੰਭੇ ਅਤੇ ਲਾਈਨਾਂ ਜਾਂ ਤਾਂ ਪਾਣੀ ਵਿਚ ਡੁੱਬ ਗਈਆਂ ਜਾਂ ਰੁੜ੍ਹ ਗਈਆਂ, ਜਿਸ ਨਾਲ ਵੱਡਾ ਨੁਕਸਾਨ ਹੋਇਆ। ਸਾਡੀਆਂ ਮੁਰੰਮਤ ਟੀਮਾਂ ਨਾਜ਼ੁਕ ਸਬਸਟੇਸ਼ਨਾਂ ਅਤੇ ਪ੍ਰਭਾਵਿਤ ਪਿੰਡਾਂ ਵਿਚ ਬਿਜਲੀ ਬਹਾਲ ਕਰਨ ਲਈ 24 ਘੰਟੇ ਕੰਮ ਕਰ ਰਹੀਆਂ ਸਨ। ਨੁਕਸਾਨ ਬਾਰੇ ਅਧਿਕਾਰੀ ਨੇ ਕਿਹਾ ਕਿ ਇਹ ਸਿਰਫ਼ ਇਕ ਸ਼ੁਰੂਆਤੀ ਅੰਦਾਜ਼ਾ ਹੈ। ਉਨ੍ਹਾਂ ਕਿਹਾ ਕਿ ਹੜ੍ਹ ਦਾ ਪਾਣੀ ਘੱਟ ਜਾਂਦਾ ਹੈ ਤਾਂ ਅਸੀਂ ਜ਼ਮੀਨੀ ਪੱਧਰ 'ਤੇ ਨਵਾਂ ਮੁਲਾਂਕਣ ਕਰਾਂਗੇ, ਸੁਭਾਵਕ ਹੈ ਕਿ ਇਹ ਨੁਕਸਾਨ ਦਾ ਅੰਕੜਾ ਹੋਰ ਵੱਧ ਸਕਦਾ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖ ਬਾਣੀ, ਲਗਾਤਾਰ ਚਾਰ ਦਿਨ ਪਵੇਗਾ ਮੀਂਹ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News