ਪੰਜਾਬ ਦੇ 60 ਅਧਿਆਪਕਾਂ ਨੂੰ ਫਿਨਲੈਂਡ ਸਿਖਲਾਈ ਖ਼ਾਤਰ ਇੰਟਰਵਿਊ ਲਈ ਚੁਣਿਆ
Monday, Sep 08, 2025 - 05:23 PM (IST)

ਚੰਡੀਗੜ੍ਹ/ਪਟਿਆਲਾ (ਸੁਖਦੀਪ ਸਿੰਘ ਮਾਨ) : ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਫਿਨਲੈਂਡ ਵਿਚ ਸਿਖਲਾਈ ਲਈ ਪ੍ਰਾਇਮਰੀ ਅਤੇ ਐਲੀਮੈਂਟਰੀ ਅਧਿਆਪਕਾਂ ਦੀ ਚੋਣ ਪ੍ਰਕਿਰਿਆ ਜਾਰੀ ਹੈ। ਇਸ ਦੇ ਤੀਜੇ ਬੈਚ (ਬੈਚ 3) ਲਈ ਕੁੱਲ 60 ਅਧਿਆਪਕਾਂ ਨੂੰ ਇੰਟਰਵਿਊ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਇਹ ਚੋਣ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਕੀਤੀ ਗਈ ਹੈ। ਇਸ ਸੂਚੀ ਅਨੁਸਾਰ ਸਭ ਤੋਂ ਵੱਧ 13 ਅਧਿਆਪਕ ਪਟਿਆਲਾ ਜ਼ਿਲ੍ਹੇ ਤੋਂ ਚੁਣੇ ਗਏ ਹਨ, ਜਦਕਿ ਫਤਿਹਗੜ੍ਹ ਸਾਹਿਬ ਤੋਂ 5 ਅਧਿਆਪਕਾਂ ਦੀ ਚੋਣ ਹੋਈ ਹੈ।
ਇਸੇ ਤਰ੍ਹਾਂ, ਬਠਿੰਡਾ, ਫਾਜ਼ਿਲਕਾ, ਫ਼ਿਰੋਜ਼ਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ ਅਤੇ ਐੱਸ.ਏ.ਐੱਸ. ਨਗਰ ਤੋਂ 4-4 ਅਧਿਆਪਕ ਸ਼ਾਮਲ ਹਨ। ਮਾਨਸਾ ਜ਼ਿਲ੍ਹੇ ਤੋਂ 3, ਗੁਰਦਾਸਪੁਰ ਅਤੇ ਰੂਪਨਗਰ ਤੋਂ 2-2 ਅਤੇ ਅੰਮ੍ਰਿਤਸਰ, ਫਰੀਦਕੋਟ, ਕਪੂਰਥਲਾ, ਮਲੇਰਕੋਟਲਾ, ਮੋਗਾ, ਪਠਾਨਕੋਟ, ਸੰਗਰੂਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਤੋਂ 1-1 ਅਧਿਆਪਕ ਦੀ ਚੋਣ ਹੋਈ ਹੈ।
ਇਹ ਚੁਣੇ ਗਏ ਅਧਿਆਪਕ ਅਗਲੇ ਪੜਾਅ ਵਿਚ ਇੰਟਰਵਿਊ ਲਈ ਪੇਸ਼ ਹੋਣਗੇ, ਜਿਸ ਤੋਂ ਬਾਅਦ ਅੰਤਿਮ ਚੋਣ ਕੀਤੀ ਜਾਵੇਗੀ। ਇਹ ਪਹਿਲਕਦਮੀ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਨ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਿਚ ਮਹੱਤਵਪੂਰਨ ਸਾਬਤ ਹੋਵੇਗੀ।