PSEB ਦੇ ਵਿਦਿਆਰਥੀਆਂ ਲਈ ਬੇਹੱਦ ਜ਼ਰੂਰੀ ਖ਼ਬਰ, ਜਲਦੀ ਕਰ ਲੈਣ ਇਹ ਕੰਮ ਨਹੀਂ ਤਾਂ...
Wednesday, Jul 19, 2023 - 08:52 AM (IST)
ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਕੂਲਾਂ ’ਚ ਸਤੰਬਰ ਤੱਕ ਚੱਲਣ ਵਾਲੇ ਦਾਖ਼ਲਾ ਸ਼ਡਿਊਲ ਨੂੰ ਲੈ ਕੇ ਹੁਣ ਲਾਈਨ ਖਿੱਚ ਦਿੱਤੀ ਹੈ। ਇਸ ਲੜੀ ’ਚ ਬੋਰਡ ਨੇ ਸੂਬੇ ਦੇ ਸਾਰੇ ਸਰਕਾਰੀ/ਏਡਿਡ/ਐਫੀਲੇਟਿਡ/ਐਸੋਸੀਏਟਿਡ ਸਕੂਲਾਂ ਨੂੰ ਸਾਫ਼ ਕਰ ਦਿੱਤਾ ਹੈ ਕਿ 5ਵੀਂ ਅਤੇ 8ਵੀਂ ਤੋਂ 12ਵੀਂ ਤੱਕ ਦੀਆਂ ਜਮਾਤਾਂ ’ਚ ਦਾਖ਼ਲਾ ਲੈਣ ਵਾਲੇ ਰੈਗੂਲਰ ਵਿਦਿਆਰਥੀਆਂ ਲਈ ਦਾਖ਼ਲੇ ਦੀ ਆਖ਼ਰੀ ਤਾਰੀਖ਼ 31 ਜੁਲਾਈ ਰੱਖੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਅਨੁਸੂਚਿਤ ਜਾਤੀ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਕੀਤਾ ਵਿਸ਼ੇਸ਼ ਉਪਰਾਲਾ
ਬੋਰਡ ਨੇ ਕਿਹਾ ਕਿ ਹੁਣ ਇਸ ਤਾਰੀਖ਼ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ ਅਤੇ 31 ਜੁਲਾਈ ਹੀ ਸਕੂਲਾਂ ’ਚ ਦਾਖ਼ਲੇ ਦੀ ਆਖ਼ਰੀ ਤਾਰੀਖ਼ ਹੋਵੇਗੀ। ਇਸ ਸਮਾਂ ਸੀਮਾ ’ਚ ਹੋਰ ਵਾਧਾ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ : ਟਰੇਨ ਰਾਹੀਂ ਕਾਲਕਾ-ਸ਼ਿਮਲਾ ਜਾਣ ਵਾਲੇ ਮੁਸਾਫ਼ਰਾਂ ਲਈ ਜ਼ਰੂਰੀ ਖ਼ਬਰ, ਇਸ ਤਾਰੀਖ਼ ਤੱਕ ਬੰਦ ਰਹੇਗਾ ਟਰੈਕ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ