PSEB ਨੇ ਐਲਾਨਿਆ ਇਸ ਪ੍ਰੀਖਿਆ ਦਾ ਨਤੀਜਾ, ਵੈੱਬਸਾਈਟ 'ਤੇ ਦੇਖ ਸਕਣਗੇ ਪ੍ਰੀਖਿਆਰਥੀ
Thursday, May 18, 2023 - 03:29 PM (IST)
ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਪ੍ਰੈਲ-2023 'ਚ ਕਰਵਾਈ ਗਈ ਮੈਟ੍ਰੀਕੁਲੇਸ਼ਨ ਪੱਧਰੀ ਪੰਜਾਬੀ ਵਿਸ਼ੇ ਦੀ ਉਚੇਚੀ ਪ੍ਰੀਖਿਆ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਮੁੰਡੇ ਦੀ ਚੱਲ ਰਹੀ ਸੀ ਨਸ਼ਾ ਛੱਡਣ ਦੀ ਦਵਾਈ, 2 ਮਹੀਨੇ ਬਾਅਦ ਅਚਾਨਕ ਦੋਸਤ ਘਰ ਆਇਆ ਤੇ ਫਿਰ...
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੈੱਸ ਨੂੰ ਮੁਹੱਈਆ ਕਰਵਾਈ ਜਾਣਕਾਰੀ ਅਨੁਸਾਰ 28 ਅਤੇ 29 ਅਪ੍ਰੈਲ, 2023 ਨੂੰ ਮੈਟ੍ਰੀਕੁਲੇਸ਼ਨ ਪੱਧਰੀ ਪੰਜਾਬੀ ਵਾਧੂ ਵਿਸ਼ੇ ਦੀ ਉਚੇਚੀ ਪ੍ਰੀਖਿਆ ਕਰਵਾਈ ਗਈ ਸੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਸੁਰੱਖਿਆ ਮਾਮਲੇ 'ਚ ਇਸ ਦਿਨ ਆਵੇਗਾ ਫ਼ੈਸਲਾ, ਹਾਈਕੋਰਟ 'ਚ ਸੌਂਪੀ ਗਈ ਰਿਪੋਰਟ
ਇਸ ਦਾ ਨਤੀਜਾ ਵੀਰਵਾਰ, 18 ਮਈ ਨੂੰ ਐਲਾਨ ਕਰ ਦਿੱਤਾ ਗਿਆ ਹੈ ਅਤੇ ਵੀਰਵਾਰ ਨੂੰ ਹੀ ਬਾਅਦ ਦੁਪਹਿਰ ਸਿੱਖਿਆ ਬੋਰਡ ਦੀ ਵੈੱਬਸਾਈਟ 'ਤੇ ਵੀ ਉਪੱਲਬਧ ਕਰਵਾ ਦਿੱਤਾ ਗਿਆ ਹੈ। ਸਬੰਧਿਤ ਪ੍ਰੀਖਿਆਰਥੀ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਆਪਣਾ ਨਤੀਜਾ ਦੇਖ ਸਕਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ