12ਵੀਂ ਦਾ ਨਤੀਜਾ ਤਿਆਰ ਕਰਨ ਲਈ PSEB ਨੇ ਬੰਨ੍ਹਿਆ ਲੱਕ

Thursday, Jul 01, 2021 - 01:44 PM (IST)

12ਵੀਂ ਦਾ ਨਤੀਜਾ ਤਿਆਰ ਕਰਨ ਲਈ PSEB ਨੇ ਬੰਨ੍ਹਿਆ ਲੱਕ

ਲੁਧਿਆਣਾ (ਵਿੱਕੀ) : ਕੋਵਿਡ-19 ਮਹਾਮਾਰੀ ਕਾਰਨ ਰੱਦ ਹੋਈਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਦੀਆਂ ਪ੍ਰੀਖਿਆਵਾਂ ਦਾ ਨਤੀਜਾ ਤਿਆਰ ਕਰਨ ਲਈ ਬੋਰਡ ਨੇ ਲੱਕ ਬੰਨ੍ਹ ਲਿਆ ਹੈ। ਸੀ. ਬੀ. ਐੱਸ. ਈ. ਦੀ ਤਰਜ਼ ’ਤੇ ਨਤੀਜਾ ਤਿਆਰ ਕਰਨ ’ਚ ਲੱਗਾ ਬੋਰਡ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਛੱਡਣਾ ਚਾਹੁੰਦਾ, ਜਿਸ ਨਾਲ ਹਾਇਰ ਐਜੂਕੇਸ਼ਨ ’ਚ ਦਾਖਲਾ ਲੈਣ ’ਚ ਵਿਦਿਆਰਥੀਆਂ ਨੂੰ ਕੋਈ ਪ੍ਰੇਸ਼ਾਨੀ ਆਵੇ। ਇਸੇ ਲੜੀ ਅਧੀਨ ਹੁਣ ਬੋਰਡ ਨੇ 10ਵੀਂ ਪਾਸ ਵਿਦਿਆਰਥੀਆਂ ਦੇ ਅੰਕ ਸਕੂਲਾਂ ਨੂੰ ਵੈਰੀਫਿਕੇਸ਼ਨ ਲਈ ਭੇਜੇ ਹਨ ਤਾਂ ਕਿ ਕਿਤੇ ਕਿਸੇ ਤਰ੍ਹਾਂ ਦੀ ਕੋਈ ਗੜਬੜ ਨਾ ਹੋਵੇ। ਸਕੂਲਾਂ ਨੂੰ ਹੁਣ ਇਹ ਅੰਕ 2 ਸਾਲ ਪਹਿਲਾਂ ਐਲਾਨੇ ਹੋਏ 10ਵੀਂ ਦੇ ਨਤੀਜੇ ਨਾਲ ਵੈਰੀਫਾਈ ਕਰ ਕੇ ਮੁੜ ਬੋਰਡ ਨੂੰ ਭੇਜਣੇ ਹੋਣਗੇ। ਅੰਕ ਆਉਂਦੇ ਹੀ ਹੁਣ ਸਕੂਲ ਸੰਚਾਲਕ ਵੈਰੀਫਿਕੇਸ਼ਨ ਦੇ ਕੰਮ ’ਚ ਜੁਟ ਗਏ ਹਨ। ਨਾਲ ਹੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜ਼ਿਆਦਾਤਰ ਸਕੂਲਾਂ ਨੇ ਉਨ੍ਹਾਂ ਵਿਦਿਆਰਥੀਆਂ ਦੇ ਅੰਕ ਪੋਰਟਲ ’ਤੇ ਅਪਲੋਡ ਨਹੀਂ ਕੀਤੇ ਹਨ, ਜਿਨ੍ਹਾਂ ਨੇ 11ਵੀਂ ਦੀ ਪੜ੍ਹਾਈ ਦੂਜੇ ਸੂਬਿਆਂ ਤੋਂ ਕੀਤੀ ਹੈ। ਇਸੇ ਲੜੀ ਤਹਿਤ ਬੋਰਡ ਨੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਸਕੂਲਾਂ ਵੱਲੋਂ ਹੋਰਨਾ ਸੂਬਿਆਂ ਤੋਂ ਆਏ ਪ੍ਰੀਖਿਆਰਥੀਆਂ ਦਾ 11ਵੀਂ ਕਲਾਸ ਦਾ ਨਤੀਜਾ ਬੋਰਡ ਪੋਰਟਲ ’ਤੇ ਅਪਲੋਡ ਨਹੀਂ ਕੀਤਾ, ਅਜਿਹੇ ਵਿਦਿਆਰਥੀਆਂ ਦਾ ਨਤੀਜਾ 7 ਜੁਲਾਈ ਤੱਕ ਅਪਲੋਡ ਕੀਤਾ ਜਾਵੇ। ਨਾਲ ਹੀ ਸਾਰੇ ਪ੍ਰੀਖਿਆਰਥੀਆਂ ਦੇ ਦਸਤਾਵੇਜ਼ ਦੇ ਸਬੰਧ ’ਚ ਰਿਕਾਰਡ ਸਕੂਲ ਪੱਧਰ ’ਤੇ ਰੱਖਿਆ ਜਾਵੇ ਤਾਂ ਕਿ ਲੋੜ ਪੈਣ ’ਤੇ ਸਬੰਧਤ ਸ਼ਾਖਾ ਨੂੰ ਪੇਸ਼ ਕੀਤਾ ਜਾ ਸਕੇ। ਬੋਰਡ ਨੇ ਕਿਸੇ ਹੋਰ ਸੂਬੇ ਜਾਂ ਬੋਰਡ ਤੋਂ 10ਵੀਂ ਪਾਸ ਕਰਨ ਵਾਲੇ ਵਿਦਿਅਰਥੀਆਂ ਦਾ 10ਵੀਂ ਅਤੇ 11ਵੀਂ ਦਾ ਨਤੀਜਾ ਚੈੱਕ ਕਰਨ ਅਤੇ ਬੋਰਡ ਪੋਰਟਲ ’ਤੇ ਅਪਲੋਡ ਕਰਨ ਸਬੰਧੀ ਸਕੂਲਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ : 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਸਮੇਤ ਵਧੇਰੇ ਸੂਬਿਆਂ ’ਚ ਕਾਂਗਰਸ ’ਚ ਪੈਦਾ ਹੋਈ ਧੜੇਬਾਜ਼ੀ

 

10ਵੀਂ ਪਾਸ ਦੇ ਅੰਗਰੇਜ਼ੀ, ਪੰਜਾਬੀ, ਗਣਿਤ, ਸਮਾਜਿਕ ਅਤੇ ਹਿੰਦੀ ਦੇ ਅੰਕ ਹੋਣਗੇ ਦਰਜ
ਪੀ. ਐੱਸ. ਈ. ਬੀ. ਵੱਲੋਂ ਜਾਰੀ ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਜਿਨ੍ਹਾਂ ਪ੍ਰੀਖਿਆਵਾਂ ਵੱਲੋਂ ਬੋਰਡ ਤੋਂ 10ਵੀਂ ਪਾਸ ਕੀਤੀ ਗਈ ਹੈ, ਉਨ੍ਹਾਂ ਦੇ ਮੁੱਖ ਵਿਸ਼ਿਆਂ ਅੰਗਰੇਜ਼ੀ, ਪੰਜਾਬੀ, ਗਣਿਤ, ਸਮਾਜਿਕ ਅਤੇ ਹਿੰਦੀ ਦੇ ਅੰਕ ਦਰਜ ਕੀਤੇ ਜਾਣ। ਨਾਲ ਹੀ ਬੋਰਡ ਨੇ ਸਾਫ ਕੀਤਾ ਹੈ ਕਿ ਗ੍ਰੇਡਿੰਗ ਵਾਲੇ ਵਿਸ਼ਿਆਂ ਦੇ ਅੰਕ ਦਰਜ ਨਾ ਕੀਤੇ ਜਾਣ। ਹੋਰਨਾ ਰਾਜਾਂ ਅਤੇ ਕਿਸੇ ਹੋਰ ਬੋਰਡ ਤੋਂ ਆਏ ਪ੍ਰੀਖਿਆਰਥੀਆਂ ਦੇ ਜ਼ਰੂਰੀ ਵਿਸ਼ਿਆਂ ’ਚੋਂ ਪ੍ਰਾਪਤ ਅੰਕ ਅਤੇ ਸਬੰਧਤ ਵਿਸ਼ੇ ਦੇ ਕੁੱਲ ਅੰਕ ਦਰਜ ਕੀਤੇ ਜਾਣ। ਜੇਕਰ ਕਿਸੇ ਬੋਰਡ ਵੱਲੋਂ ਪ੍ਰੀਖਿਆਰਥੀ ਦੇ ਨਤੀਜੇ ’ਚ ਅੰਕਾਂ ਦੀ ਬਜਾਏ ਗ੍ਰੇਡ ਦਰਜ ਕੀਤੇ ਗਏ ਹਨ ਤਾਂ ਗ੍ਰੇਡ ਨਾਲ ਸਬੰਧਤ ਬੋਰਡ ਵੱਲੋਂ ਦਿੱਤੇ ਗਏ ਫਾਰਮੂਲੇ ਦੇ ਮੁਤਾਬਕ ਅੰਕਾਂ ’ਚ ਬਦਲ ਕੇ ਬੋਰਡ ਪੋਰਟਲ ’ਤੇ ਦਰਜ ਕੀਤੇ ਜਾਣ।

ਇਹ ਵੀ ਪੜ੍ਹੋ : CBSE ਦਾ ਵੱਡਾ ਫੈਸਲਾ, ਹੁਣ 10ਵੀਂ ਅਤੇ 12ਵੀਂ ਦੇ ਮਿਲਣਗੇ ਆਨਲਾਈਨ ਡੁਪਲੀਕੇਟ ਸਰਟੀਫਿਕੇਟ

ਅੰਕਾਂ ’ਚ ਕਰਨਾ ਹੈ ਬਦਲਾਅ ਤਾਂ ‘ਆਈ ਵਾਂਟ ਟੂ ਚੇਂਜ ਮਾਰਕਸ’’ਤੇ ਕਰਨ ਕਲਿੱਕ
ਬੋਰਡ ਨੇ ਸੁਝਾਅ ਦਿੱਤਾ ਕਿ ਜੇਕਰ 10ਵੀਂ ਦਰਜ ਅੰਕ ਸਹੀ ਨਹੀਂ ਹੈ ਤਾਂ ‘ਆਈ ਵਾਂਟ ਟੂ ਚੇਂਜ ਮਾਰਕਸ’ ’ਤੇ ਕਲਿੱਕ ਕਰਦੇ ਹੋਏ ਅੰਕ ਦਰਜ ਕੀਤੇ ਜਾਣ ਅਤੇ ਪ੍ਰੀਖਿਆਰਥੀ ਕੋਲੋਂ ਸਰਟੀਫਿਕੇਟ ਦੀ ਅਟੈਸਟਿਡ ਕਾਪੀ ਲੈ ਕੇ ਨਾਲ ਅਪਲੋਡ ਕੀਤੀ ਜਾਵੇ। ਫਾਈਨਲ ਨਤੀਜਾ ਸਬਮਿਟ ਕਰਨ ਤੋਂ ਪਹਿਲਾਂ ਰਫ ਪ੍ਰਿੰਟ ਆਊਟ ਲੈ ਕੇ ਸਬੰਧਤ ਵੇਰਵਿਆਂ ਨੂੰ ਹਰ ਪੱਖ ਤੋਂ ਜਾਂਚ ਲਿਆ ਜਾਵੇ ਤਾਂ ਕਿ ਉਨ੍ਹਾਂ ਵਿਚ ਕਿਸੇ ਤਰ੍ਹਾਂ ਦੀ ਤਰੁੱਟੀ ਨਾ ਰਹੇ।

ਇਹ ਵੀ ਪੜ੍ਹੋ : ਮੋਹਾਲੀ ਨੂੰ ਮੈਡੀਕਲ-ਹੱਬ ਵਜੋਂ ਕੀਤਾ ਜਾ ਰਿਹੈ ਵਿਕਸਿਤ: ਬਲਬੀਰ ਸਿੰਘ ਸਿੱਧੂ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News