ਜ਼ਰੂਰੀ ਖ਼ਬਰ : ਹੁਣ PSEB ਵੱਲੋਂ 5ਵੀਂ ਤੇ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਐਲਾਨ

Wednesday, Jan 13, 2021 - 04:13 PM (IST)

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਐਲਾਨ ਮਗਰੋਂ ਹੁਣ 5ਵੀਂ ਤੇ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਬੋਰਡ ਵੱਲੋਂ ਇਨ੍ਹਾਂ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਲੋਹੜੀ ਦੀਆਂ ਖੁਸ਼ੀਆਂ ਗਮ 'ਚ ਬਦਲੀਆਂ, ਸਿਲੰਡਰ ਦੇ ਧਮਾਕੇ ਕਾਰਨ ਨੌਜਵਾਨ ਦੇ ਸਰੀਰ ਦੇ ਉੱਡੇ ਚੀਥੜੇ

ਬੋਰਡ ਵੱਲੋਂ ਜਾਰੀ ਸੂਚਨਾ ਮੁਤਾਬਕ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ 22 ਮਾਰਚ ਤੋਂ ਸ਼ੁਰੂ ਹੋ ਕੇ 7 ਅਪ੍ਰੈਲ ਤੱਕ ਹੋਣਗੀਆਂ। ਇਸ ਤੋਂ ਇਲਾਵਾ 5ਵੀਂ ਜਮਾਤ ਦੀਆਂ ਪ੍ਰੀਖਿਆਵਾਂ 16 ਮਾਰਚ ਤੋਂ ਲੈ ਕੇ 23 ਮਾਰਚ ਤੱਕ ਲਈਆਂ ਜਾਣਗੀਆਂ।

ਇਹ ਵੀ ਪੜ੍ਹੋ : '26 ਜਨਵਰੀ' ਦਾ ਪ੍ਰੋਗਰਾਮ ਜਾਰੀ, ਜਾਣੋ ਕਿਹੜਾ ਆਗੂ ਕਿੱਥੇ ਲਹਿਰਾਵੇਗਾ 'ਤਿਰੰਗਾ'

ਬੋਰਡ ਨੇ ਕਿਹਾ ਹੈ ਕਿ 5ਵੀਂ ਦੇ ਪ੍ਰੈਕਟੀਕਲ ਪੇਪਰ 24 ਮਾਰਚ ਤੋਂ 27 ਮਾਰਚ ਤੱਕ ਚੱਲਣਗੇ, ਜਦੋਂ ਕਿ 8ਵੀਂ ਦੇ ਪ੍ਰੈਕਟੀਕਲ ਪੇਪਰ 8 ਅਪ੍ਰੈਲ ਤੋਂ ਲੈ ਕੇ 19 ਅਪ੍ਰੈਲ ਤੱਕ ਸਕੂਲ ਪੱਧਰ 'ਤੇ ਲਏ ਜਾਣਗੇ।

PunjabKesari

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ


Babita

Content Editor

Related News