ਲੋਕਾਂ ਦਾ ਧਿਆਨ ਖਿੱਚਦੀ ਹੈ ਇਹ ਕੋਠੀ, ਕੰਮ ਨਾਲ ਇੰਨਾ ਪਿਆਰ ਕਿ ਘਰ ਦੀ ਛੱਤ 'ਤੇ ਬਣਾ ਦਿੱਤੀ PRTC ਦੀ ਬੱਸ

Saturday, Feb 17, 2024 - 05:34 PM (IST)

ਲੋਕਾਂ ਦਾ ਧਿਆਨ ਖਿੱਚਦੀ ਹੈ ਇਹ ਕੋਠੀ, ਕੰਮ ਨਾਲ ਇੰਨਾ ਪਿਆਰ ਕਿ ਘਰ ਦੀ ਛੱਤ 'ਤੇ ਬਣਾ ਦਿੱਤੀ PRTC ਦੀ ਬੱਸ

ਨਕੋਦਰ- ਨਕੋਦਰ ਦੇ ਪਿੰਡ ਕੰਗ ਸਾਹਬੂ ਦੇ ਵਸਨੀਕ ਰੇਸ਼ਮ ਸਿੰਘ, ਜੋ ਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਤੋਂ ਹੈੱਡ ਮਕੈਨਿਕ ਵਜੋਂ ਸੇਵਾਮੁਕਤ ਹੋਏ ਹਨ, ਨੂੰ ਆਪਣੇ ਕੰਮ ਨਾਲ ਇੰਨਾ ਪਿਆਰ ਹੈ ਕਿ ਇਸ ਨੂੰ ਆਪਣੀਆਂ ਯਾਦਾਂ ਵਿਚ ਰੱਖਣ ਲਈ ਉਸ ਨੇ ਛੱਤ 'ਤੇ ਪੀ.ਆਰ.ਟੀ.ਸੀ. ਬੱਸ ਬਣਾ ਦਿੱਤਾ। ਇਹ ਬੱਸ ਨਕੋਦਰ ਜਲੰਧਰ ਹਾਈਵੇਅ ਤੋਂ ਆਉਣ ਵਾਲੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਰੇਸ਼ਮ ਸਿੰਘ ਨੇ ਇਸ ਦਾ ਨਾਂ ਕੰਗ ਸਾਹਬੂ ਐਕਸਪ੍ਰੈਸ ਰੱਖਿਆ ਹੈ।

ਇਹ ਵੀ ਪੜ੍ਹੋ : ਸ਼ੰਭੂ ਤੋਂ ਕਿਸਾਨ ਗਿਆਨ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਦੇਖ ਧਾਹਾਂ ਮਾਰ ਰੋਇਆ ਪਰਿਵਾਰ

ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਉਸਨੇ ਇਹ ਬੱਸ 2019 'ਚ ਬਣਾਉਣੀ ਸ਼ੁਰੂ ਕੀਤੀ ਸੀ, ਪਰ ਕੋਰੋਨਾ ਦੇ ਦੌਰ ਵਿੱਚ ਕੰਮ ਬੰਦ ਹੋ ਗਿਆ ਸੀ। ਇਸ ਦਾ ਕੰਮ ਦੋ ਸਾਲਾਂ ਦੇ ਵਕਫ਼ੇ ਤੋਂ ਬਾਅਦ ਮੁੜ ਸ਼ੁਰੂ ਕੀਤਾ ਗਿਆ। ਕਰੀਬ ਤਿੰਨ ਲੱਖ ਦੀ ਲਾਗਤ ਨਾਲ ਤਿਆਰ ਹੋਈ ਇਹ ਬੱਸ ਸੱਤ ਫੁੱਟ ਚੌੜੀ ਅਤੇ 14 ਫੁੱਟ ਲੰਬੀ ਹੈ। ਇਸ 'ਚ ਇੱਕ ਦਰਵਾਜ਼ਾ ਅਤੇ 17 ਸੀਟਾਂ ਹਨ। ਡਰਾਈਵਰ ਦੀ ਸੀਟ 'ਤੇ ਸਟੀਅਰਿੰਗ ਅਤੇ ਯਾਤਰੀਆਂ ਲਈ ਇੱਕ ਟੀਵੀ ਵੀ ਲਗਾਇਆ ਗਿਆ ਹੈ। ਬੱਸ ਦੀ ਬਾਡੀ ਅਤੇ ਟਾਇਰ ਕੰਕਰੀਟ ਦੇ ਬਣਾਏ ਗਏ ਹਨ। ਇਸ 'ਚ ਫਰੰਟ ਹੈੱਡਲਾਈਟਸ ਅਤੇ ਇੰਡੀਕੇਟਰ ਵੀ ਲਗਾਏ ਗਏ ਹਨ। ਜਦੋਂ ਰਾਤ ਨੂੰ ਲਾਈਟਾਂ ਚੱਲਦੀਆਂ ਹਨ, ਤਾਂ ਇਹ ਦੂਰੋਂ ਹੀ ਬੱਸ ਚੱਲਣ ਦਾ ਪ੍ਰਭਾਵ ਦਿਖਾਈ ਦਿੰਦਾ ਹੈ।

ਇਹ ਵੀ ਪੜ੍ਹੋ :  ਸ਼ੰਭੂ ਬਾਰਡਰ ਤੋਂ ਦੁਖਦਾਈ ਖ਼ਬਰ, ਕਿਸਾਨ ਗਿਆਨ ਸਿੰਘ ਦੀ ਮੌਤ

ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਬੱਸ ਦਾ ਰਸਮੀ ਉਦਘਾਟਨ ਕਰਨਗੇ। ਇਸ ਦੇ ਲਈ ਉਹ ਇੱਕ ਕਾਨਫਰੰਸ ਦਾ ਆਯੋਜਨ ਕਰਨਗੇ ਅਤੇ ਪੀ.ਆਰ.ਟੀ.ਸੀ. ਮੈਨੇਜਮੈਂਟ ਅਤੇ ਆਪਣੀ ਸੰਸਥਾ ਦੇ ਆਗੂਆਂ ਨੂੰ ਸੱਦਾ ਦੇਣਗੇ। ਪੀ.ਆਰ.ਟੀ.ਸੀ. 'ਚ 40 ਸਾਲ ਕੰਮ ਕਰ ਰਹੇ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਉਸ ਨੇ 40 ਸਾਲ ਪੀ.ਆਰ.ਟੀ.ਸੀ. 'ਚ ਨੌਕਰੀ ਕੀਤੀ ਹੈ। ਉਹ ਸਤੰਬਰ 1973 'ਚ ਕਪੂਰਥਲਾ 'ਚ ਸਹਾਇਕ ਵਜੋਂ ਭਰਤੀ ਹੋਇਆ ਸੀ ਅਤੇ ਫਰਵਰੀ 2013 ਵਿੱਚ ਹੈੱਡ ਮਕੈਨਿਕ ਵਜੋਂ ਸੇਵਾਮੁਕਤ ਹੋਇਆ ਸੀ। ਆਪਣੀ 40 ਸਾਲਾਂ ਦੀ ਸੇਵਾ ਦੌਰਾਨ ਉਨ੍ਹਾਂ ਨੇ ਪੀ.ਆਰ.ਟੀ.ਸੀ. ਦੇ ਕਪੂਰਥਲਾ, ਲੁਧਿਆਣਾ, ਪਟਿਆਲਾ ਅਤੇ ਸੰਗਰੂਰ ਡਿਪੂਆਂ 'ਚ ਹੈਲਪਰ, ਅਸਿਸਟੈਂਟ ਮਕੈਨਿਕ, ਮਕੈਨਿਕ ਅਤੇ ਹੈੱਡ ਮਕੈਨਿਕ ਵਜੋਂ ਸੇਵਾਵਾਂ ਨਿਭਾਈਆਂ। ਉਹ 2013 ਤੋਂ 2018 ਤੱਕ ਪਿੰਡ ਦੇ ਸਰਪੰਚ ਵੀ ਰਹੇ।

ਇਹ ਵੀ ਪੜ੍ਹੋ : ਹਰਸਿਮਰਤ ਕੌਰ ਬਾਦਲ ਦੀ ਕੇਂਦਰ ਨੂੰ ਫਟਕਾਰ, ਕਿਸਾਨ ਅੰਦੋਲਨ ਨੂੰ ਲੈ ਕੇ ਕੀਤੀ ਇਹ ਮੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News