ਸਰਕਾਰ ਤੇ ਪੰਜਾਬ ਪੁਲਸ ਵਿਰੁੱਧ ਰੋਸ ਪ੍ਰਦਰਸ਼ਨ

Wednesday, Nov 22, 2017 - 07:31 AM (IST)

ਸਰਕਾਰ ਤੇ ਪੰਜਾਬ ਪੁਲਸ ਵਿਰੁੱਧ ਰੋਸ ਪ੍ਰਦਰਸ਼ਨ

ਝਬਾਲ,   (ਨਰਿੰਦਰ)-  ਸਰਬ ਭਾਰਤ ਨੌਜਵਾਨ ਸਭਾ ਅਤੇ ਪੰਜਾਬ ਇਸਤਰੀ ਸਭਾ ਵੱਲੋਂ ਅੱਡਾ ਝਬਾਲ ਵਿਖੇ ਏ. ਆਈ. ਐੱਸ. ਐੱਫ. ਦੇ ਸੂਬਾਈ ਆਗੂ ਚਰਨਜੀਤ ਛਾਗਾਂ ਰਾਏ ਦੇ ਹੱਕ 'ਚ ਅਤੇ ਪੰਜਾਬ ਪੁਲਸ ਤੇ ਕਾਂਗਰਸ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। 
ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਕੁੱਲ ਹਿੰਦ ਪ੍ਰਧਾਨ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂਆਂ ਦੀ ਸ਼ਹਿ 'ਤੇ ਪੰਜਾਬ ਪੁਲਸ ਨੇ ਗੁਰੂਹਰਸਹਾਏ ਦੇ ਚਰਨਜੀਤ ਛਾਗਾਂ ਰਾਏ 'ਤੇ ਕਥਿਤ ਝੂਠਾ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਛਾਗਾਂ ਰਾਏ ਇਲਾਕੇ ਵਿਚ ਮੰਨੇ-ਪ੍ਰਮੰਨੇ ਸੋਸ਼ਲ ਵਰਕਰ ਹਨ, ਜੋ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਵੀ ਉਨ੍ਹਾਂ ਦੀਆਂ ਜ਼ਿਆਦਤੀਆਂ ਵਿਰੁੱਧ ਲੜਦੇ ਰਹੇ ਅਤੇ ਹੁਣ ਵੀ ਉਹ ਕਾਂਗਰਸੀਆਂ ਦੀਆਂ ਮਨਮਰਜ਼ੀਆਂ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਹਨ। ਇਸ ਸਮੇਂ ਸਾਬਕਾ ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਕਾਮਰੇਡ ਦਵਿੰਦਰ ਕੁਮਾਰ ਸੋਹਲ ਨੇ ਮੰਗ ਕੀਤੀ ਕਿ ਚਰਨਜੀਤ ਛਾਗਾਂ ਰਾਏ ਵਿਰੁੱਧ ਦਰਜ ਕੀਤੇ ਕੇਸ ਰੱਦ ਕੀਤੇ ਜਾਣ, ਨਹੀਂ ਤਾਂ ਸਰਕਾਰ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। 
ਇਸ ਸਮੇਂ ਪੰਜਾਬ ਇਸਤਰੀ ਸਭਾ ਦੀ ਜ਼ਿਲਾ ਪ੍ਰਧਾਨ ਸੀਮਾ ਸੋਹਲ, ਰੁਪਿੰਦਰ ਕੌਰ ਮਾੜੀਮੇਘਾ, ਹਰਬਿੰਦਰ ਸਿੰਘ ਕਸੇਲ, ਚਾਨਣ, ਅਸ਼ੋਕ ਕੁਮਾਰ ਸੋਹਲ, ਦੀਪਿਕਾ, ਬਲਵਿੰਦਰ ਕੌਰ, ਨਿੰਦਰ ਸਿੰਘ, ਅਸ਼ੋਕ ਕੁਮਾਰ ਅੰਮ੍ਰਿਤਸਰ, ਕਸ਼ਮੀਰ ਸਿੰਘ, ਰਿੰਕੂ ਛਾਪਾ, ਗੁਰਬਿੰਦਰ ਸਿੰਘ ਸੋਹਲ ਤੇ ਜਗਤਾਰ ਸਿੰਘ ਆਦਿ ਹਾਜ਼ਰ ਸਨ।


Related News