ਸਰਹੱਦ ਪਾਰ: ਨਾਬਾਲਗ ਕੁੜੀਆਂ ਨੂੰ ਅਗਵਾ ਕਰਨ ਤੋਂ ਸਤੇ ਘੱਟਗਿਣਤੀਆਂ ਨੇ ਕੱਢੀ ਭੜਾਸ

05/27/2023 8:30:20 PM

ਗੁਰਦਾਸਪੁਰ, (ਵਿਨੋਦ)- ਪਾਕਿਸਤਾਨ ਦੇ ਨੈਸ਼ਨਲ ਘੱਟ ਗਿਣਤੀ ਗਠਜੋੜ ਅਤੇ ਫਾਇਰ ਆਫ ਜਸਟਿਸ ਨੇ ਸੰਯੁਕਤ ਰੂਪ ਵਿਚ ਫੈਸਲਾਬਾਦ ਵਿਚ ਪ੍ਰੈੱਸ ਕਲੱਬ ਵਿਚ ਧਾਰਮਿਕ ਘੱਟ ਗਿਣਤੀ ਫਿਰਕੇ ਦੇ ਲੋਕਾਂ ਦੀ ਨਾਬਾਲਗ ਲੜਕੀਆਂ ਦੀਆਂ ਮੁਸੀਬਤਾਂ ਉਜਾਗਰ ਕਰਨ ਲਈ ਇਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਹੈ। ਪ੍ਰੈੱਸ ਕਾਨਫਰੰਸ ਵਿਚ ਘੱਟਗਿਣਤੀ ਫਿਰਕੇ ਦੀਆਂ ਨਾਬਾਲਿਗ ਲੜਕੀਆਂ ਦੇ ਜਬਰਦਸਤੀ ਅਗਵਾ ਕਰਨ, ਜਬਰਦਸਤੀ ਧਰਮ ਪਰਿਵਰਤਣ ਕਰਨ ਅਤੇ ਜਬਰਦਸਤੀ ਵਿਆਹ ਕਰਨ ਦਾ ਵਿਰੋਧ ਕਰਦੇ ਹੋਏ ਨਾਬਾਲਿਗ ਲੜਕੀਆਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਉਣ ਦੀ ਮੰਗ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ।

ਸੰਸਥਾ ਦੇ ਚੇਅਰਮੈਨ ਲਾਲਾ ਰੌਬਿਨ ਡੇਨੀਅਲ ਨੇ ਕਿਹਾ ਕਿ ਪਾਕਿਸਤਾਨ ਦੀ ਪੁਲਿਸ ਅਤੇ ਨਿਆਂ ਪ੍ਰਣਾਲੀ ਪੂਰੀ ਤਰਾਂ ਨਾਲ ਫੇਲ ਹੋ ਚੁੱਕੀ ਹੈ ਅਤੇ ਕਾਨੂੰਨ ਦੀ ਸਖਤੀ ਨਾ ਹੋਣ ਕਾਰਨ ਨਾਬਾਲਗ ਲੜਕੀਆਂ ਦੀ ਇੱਜਤ ਦਾਅ ’ਤੇ ਲੱਗੀ ਹੋਈ ਹੈ। ਡੇਨੀਅਲ ਨੇ ਜੋਰ ਦੇ ਕੇ ਕਿਹਾ ਕਿ ਘੱਟ ਗਿਣਤੀ ਸਮਾਜ ਨਾਲ ਸਬੰਧਤ ਨਾਬਾਲਗ ਲੜਕੀਆਂ ਨੂੰ ਜਬਰਜਨਾਹ ਦੀ ਨੀਅਤ ਨਾਲ ਅਗਵਾ ਕਰਨ ਦੇ ਮਾਮਲੇ ਵਿੱਚ ਸਖਤ ਕਾਨੂੰਨ ਹੋਣ ਦੇ ਬਾਵਜੂਦ ਸਿਸਟਮ ਦੀਆਂ ਕਮੀਆਂ ਕਾਰਨ ਪੀੜਤਾਂ ਨੂੰ ਇਨਸਾਫ ਨਹੀਂ ਮਿਲਦਾ ਅਤੇ ਦੋਸੀ ਇਸ ਘਿਨਾਉਣੇ ਅਪਰਾਧ ਨੂੰ ਅੰਜਾਮ ਦੇਣ ਦੇ ਬਾਵਜੂਦ ਖੁੱਲੇਆਮ ਘੁੰਮਦੇ ਹਨ।

ਪਾਕਿਸਤਾਨ ਦੀ ਪੁਲਿਸ ਅਤੇ ਨਿਆਂਪਾਲਿਕਾ ਵੀ ਸਾਡੇ ਮਾਮਲੇ ਵਿੱਚ ਪੂਰੀ ਤਰਾਂ ਬੇਕਾਰ ਹੋ ਚੁੱਕੀ ਹੈ। ਇਹੋ ਕਾਰਨ ਹੈ ਕਿ ਪਾਕਿਸਤਾਨ ਦੀ ਨਿਆਂ ਪ੍ਰਣਾਲੀ ਆਪਣੀ ਬਦਨਾਮੀ ਕਾਰਨ ਦੁਨੀਆ ’ਚ 138ਵੇਂ ਸਥਾਨ ’ਤੇ ਹੈ। ਜਦਕਿ ਹੁਣ ਇਮਰਾਨ ਖਾਨ ਦੇ ਮਾਮਲੇ ’ਚ ਇਹ ਗਿਣਤੀ ਹੋਰ ਵੀ ਫਿਸਲ ਗਈ ਹੋਵੇਗੀ।

ਹਿੰਦੂ ਨੇਤਾ ਮਹੇਸ ਵਾਸੂ ਨੇ ਕਿਹਾ ਕਿ ਘੱਟ ਗਿਣਤੀ ਲੜਕੀਆਂ ਨੂੰ ਆਪਣਾ ਨਿਸਾਨਾ ਬਣਾ ਕੇ ਇਸਲਾਮ ’ਚ ਤਬਦੀਲ ਕਰਨ ਦਾ ਕਾਰਨ ਇਹ ਹੈ ਕਿ ਇਸਲਾਮਿਕ ਕਾਨੂੰਨ ਲੜਕੀਆਂ ਨੂੰ ਜਵਾਨ ਹੁੰਦੇ ਹੀ ਵਿਆਹ ਕਰਨ ਦੀ ਇਜਾਜ਼ਤ ਦਿੰਦਾ ਹੈ, ਜਿੰਨਾਂ ਦੀ ਉਮਰ 12 ਸਾਲ ਹੈ, ਅਪਰਾਧੀ ਇਸ ਤਰ੍ਹਾਂ ਧਰਮ ਪਰਿਵਰਤਣ ਦਾ ਸਹਾਰਾ ਲੈਂਦੇ ਹਨ। ਪਰ ਅਸੀਂ ਮੰਗ ਕਰਦੇ ਹਾਂ ਕਿ ਵਿਆਹ ਲਈ ਲੜਕੇ ਅਤੇ ਲੜਕੀਆਂ ਦੀ ਉਮਰ 18 ਸਾਲ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਦੇਸ ਵਿਚ ਚੱਲ ਰਹੇ ਸਿਆਸੀ ਸੰਕਟ ਕਾਰਨ ਉਹ ਕਿਸੇ ਤਰਾਂ ਦਾ ਗੁੱਸਾ ਨਹੀਂ ਦਿਖਾ ਰਹੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਚੁੱਪ ਹੋ ਕੇ ਬੈਠਾਂਗੇ।


Rakesh

Content Editor

Related News