''ਨਾਨਕ ਸ਼ਾਹ ਫਕੀਰ'' ਫਿਲਮ ਦੇ ਵਿਰੋਧ ''ਚ ਸਿੱਖ ਸੰਗਤਾਂ ਨੇ ਕੀਤਾ ਰੋਸ

04/14/2018 4:37:57 AM

ਨਡਾਲਾ, (ਜ. ਬ)- ਫਿਲਮ 'ਨਾਨਕ ਸ਼ਾਹ ਫਕੀਰ' ਰਿਲੀਜ਼ ਕਰਨ ਦੇ ਵਿਰੋਧ 'ਚ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੀ ਅਗਵਾਈ ਹੇਠ ਸੰਗਤਾਂ ਵੱਲੋਂ ਭਾਰੀ ਰੋਸ ਪ੍ਰਗਟ ਕਰਦਿਆਂ ਫਿਲਮ ਤੇ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ। ਇਸ ਸਬੰਧੀ ਸੰਗਤ ਦਾ ਭਾਰੀ ਇਕੱਠ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਹੋਇਆ। 
ਨਾਮ ਸਿਮਰਨ ਦੇ ਬਾਅਦ ਹੈੱਡ ਗ੍ਰਥੀ ਭਾਈ ਰਣਜੀਤ ਸਿੰਘ ਨੇ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਉਪਰੰਤ ਸੰਗਤਾਂ ਨੇ ਸ਼ਾਂਤਮਈ ਰੋਸ ਮਾਰਚ ਕੀਤਾ, ਜੋ ਮੇਨ ਬਜ਼ਾਰ, ਮੁੱਖ ਸੜਕਾਂ ਤੇ ਬੱਸ ਅੱਡੇ ਤੋਂ ਮੇਨ ਚੌਕ 'ਚ ਸਮਾਪਤ ਹੋਇਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਾਰ ਮੰਚ ਦੇ ਪ੍ਰਧਾਨ ਡਾ ਮੇਹਰ ਸਿੰਘ ਨਡਾਲਾ ਨੇ ਕਿਹਾ ਕਿ ਸਿੱਖ ਕੌਮ ਨੂੰ ਕਈ ਵਾਰ ਹਰਿੰਦਰ ਸਿੱਕੇ ਵਰਗੇ ਖੋਟੇ ਸਿੱਕਿਆਂ ਤੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਸਿੱਖ ਕੌਮ ਦਾ ਝੰਡਾ ਹਮੇਸ਼ਾ ਬੁਲੰਦ ਰਿਹਾ ਹੈ। ਸਿੱਖ ਸੰਗਤਾਂ ਅਕਾਲ ਪੁਰਖ ਦਾ ਰੂਪ ਗੁਰੂ ਨਾਨਕ ਸਾਹਿਬ ਨੂੰ ਦੇਹ ਰੂਪ 'ਚ ਸਵੀਕਾਰ ਨਹੀਂ ਕਰਨਗੀਆਂ। 
ਬੁਲਾਰਿਆਂ ਭਾਈ ਨਿਸ਼ਾਨ ਸਿੰਘ ਆਗੂ ਸਤਿਕਾਰ ਕਮੇਟੀ, ਭਾਈ ਜੋਗਾ ਸਿੰਘ ਇਬਰਾਹੀਮਵਾਲ, ਭਾਈ ਬਲਵਿੰਦਰ ਸਿੰਘ ਹੈੱਡ ਗ੍ਰੰਥੀ ਦਾਊਦਪੁਰ, ਭਾਈ ਸਰਬੱਤ ਸਿੰਘ ਕੰਗ ਨੇ ਵੀ ਅਜਿਹੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਗੁਰਬਾਣੀ ਤੇ ਭਰੋਸਾ ਰੱਖਣ ਵਾਲਾ, ਅਕਾਲ ਪੁਰਖ ਦਾ ਪੁਜਾਰੀ ਸਿੱਖ, ਅਜਿਹੀਆਂ ਫਿਲਮਾਂ 'ਤੇ ਵਿਸ਼ਵਾਸ ਨਹੀਂ ਕਰਦਾ। ਘਟੀਆ ਕਿਰਦਾਰ ਕਰਨ ਵਾਲੇ ਕਲਾਕਾਰਾਂ ਨੂੰ  ਲੈ ਕੇ ਬਣਾਈ ਅਜਿਹੀ ਫਿਲਮ ਸਿੱਖ ਕੌਮ ਕਦੇ ਵੀ ਸਵੀਕਾਰ ਨਹੀ ਕਰੇਗੀ। ਇਸ ਮੌਕੇ ਸਿੱਖ ਸੰਗਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਨਾਇਬ ਤਹਿਸੀਲਦਰ ਗੁਰਸੇਵਕ ਚੰਦ ਨੂੰ ਮੰਗ-ਪੱਤਰ ਦਿੱਤਾ ਜਿਸ 'ਚ ਇਸ ਫਿਲਮ ਤੇ ਤੁਰੰਤ ਮੁਕੰਮਲ ਪਾਬੰਦੀ ਲਾਏ ਜਾਣ ਦੀ ਮੰਗ ਕੀਤੀ। 
ਇਸ ਮੌਕੇ ਭਾਈ ਜੀਤ ਸਿੰਘ ਪ੍ਰਧਾਨ ਗੁਰੂ ਨਾਨਕ ਮਿਸ਼ਨ ਸੇਵਕ ਸਭਾ, ਬਲਬੀਰ ਸਿੰਘ ਬਾਊ ਪ੍ਰਧਾਨ ਗੁਰੂ ਅਰਜਨ ਦੇਵ ਸੁਸਾਇਟੀ, ਕੈਪਟਨ ਰਤਨ ਸਿੰਘ ਬਲਾਕ ਪ੍ਰਧਾਨ ਐਕਸ ਸਰਵਿਸ ਮੈਨ ਲੀਗ, ਬਲਵਿੰਦਰ ਸਿੰਘ ਬਿੱਟੂ ਖੱਖ ਚੇਅਰਮੈਨ ਹੈਲਪ ਲਾਈਨ ਐਂਟੀ-ਕੁਰੱਪਸ਼ਨ, ਅਵਤਾਰ ਸਿੰਘ ਮੁਲਤਾਨੀ ਮੀਤ ਪ੍ਰਧਾਨ, ਅਮਰਜੀਤ ਸਿੰਘ ਸਾਬ੍ਹ, ਅਵਤਾਰ ਸਿੰਘ ਤਾਰੀ, ਗੁਰਨਾਮ ਸਿੰਘ ਸਲੈਚ, ਨਵਜਿੰਦਰ ਸਿੰਘ ਬੱਗਾ, ਹਰਮਨਜੀਤ  ਸਿੰਘ, ਪ੍ਰੀਤਮ ਲਾਲ ਪਹਿਲਵਾਨ, ਭੁਪਿੰਦਰ ਸਿੰਘ ਲੱਕੀ ਤੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।


Related News