ਸਫ਼ਾਈ ਕਰਮਚਾਰੀਆਂ ਨੇ ਕੀਤੀ ਹਡ਼ਤਾਲ

07/12/2018 7:44:10 AM

ਲਹਿਰਾਗਾਗਾ (ਜਿੰਦਲ,ਗਰਗ) - ਸਫਾਈ ਮਜ਼ਦੂਰ ਯੂਨੀਅਨ (ਰਜਿ.) ਦੇ ਸਮੂਹ ਕਰਮਚਾਰੀਆਂ   ਨੇ ਹਡ਼ਤਾਲ  ਕੀਤੀ। ਇਸ  ਹਡ਼ਤਾਲ ਬਾਰੇ ਸਫਾਈ ਕਰਮਚਾਰੀਆਂ ਯੂਨੀਅਨ ਦੇ ਪ੍ਰਧਾਨ  ਅਤੇ ਹੋਰ ਆਗੂਆਂ ਨੇ ਦੱਸਿਆ ਕੇ  ਸਨੈਟਰੀ  ਇੰਸਪੈਕਟਰ ਦਾ   ਅਡ਼ੀਅਲ  ਰਵੱਈਏ ਹੈ ਤੇ   ਸਫ਼ਾਈ ਮੁਲਾਜ਼ਮਾਂ  ਦੀਆਂ ਨਾਜਾਇਜ਼ ਤੌਰ  ’ਤੇ  ਗੈਰ ਹਾਜ਼ਰੀਆਂ ਲਾ ਕੇ ਤੰਗ ਪ੍ਰੇਸ਼ਾਨ ਕਰ ਰਿਹਾਂ ਹੈ। ਜਦੋ ਕਿ ਸਾਡੀ ਜੱਥੇਬੰਦੀ ਵੱਲੋਂ ਪਹਿਲਾਂ ਵੀ  ਇੰਸਪੈਕਟਰ ਦੇ ਰਵੱਈਏ ਬਾਰੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾ ਚੁੱਕੇ ਹੈ ਪਰ ਹੁਣ ਸਾਡੀ ਜੱਥੇਬੰਦੀ ਦੀ ਮੰਗ ਹੈ ਕਿ ਸਨੈਟਰੀ ਇੰਸਪੈਕਟਰ ਦੀ ਤੁਰੰਤ ਬਦਲੀ ਕੀਤੀ ਜਾਵੇ ਅਤੇ ਸਫਾਈ   ਕਰਮਚਾਰੀਆਂ ਨੂੰ ਰੋਜ਼ਾਨਾ 100  ਗ੍ਰਾਮ ਗੁਡ਼ ਅਤੇ 250  ਗ੍ਰਾਮ ਪ੍ਰਤੀ  ਮਹੀਨਾ ਤੇਲ ਦਿੱਤਾ ਜਾਵੇ  ਅਤੇ ਇਕ ਕਿਲੋ ਸਾਬਣ ਪ੍ਰਤੀ ਮਹੀਨਾ ਦਿੱਤਾ ਜਾਵੇ, ਸਫਾਈ ਕਰਮਚਾਰੀਆਂ ਲਈ ਇਕ ਕਮਰਾ ਦਿੱਤਾ ਜਾਵੇ ਜੋ ਪਹਿਲਾਂ ਦਿੱਤਾ ਹੋਇਆ ਸੀ ਆਦਿ ਮੰਗਾਂ ਸਨ।   ਜਦੋ ਇਸ  ਹਡ਼ਤਾਲ ਸਬੰੰਧੀ  ਇੰੰਸਪੈਕਟਰ ਨਾਲ ਗੱੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕੇ ਚੈਕਿੰਗ  ਦੌਰਾਨ  ਉਨ੍ਹਾਂ ਨੂੰ ਇਕ ਸਫਾਈ ਮੁਲਾਜ਼ਮ ਗੈਰ ਹਾਜ਼ਰ ਪਾਇਆ  ਗਿਆ  ਸੀ ਉਸ ਦੀ ਗੈਰਹਾਜ਼ਰੀ ਲਾਈ ਸੀ।   ਇਸ ਨੂੰ ਲੈ ਕੇ ਹਡ਼ਤਾਲ ਕਰ ਦਿੱਤੀ । ਇਸ ਸਮੇਂ ਪ੍ਰਧਾਨ ਕਾਮਰੇਡ ਮਹਿੰਦਰ ਬਾਗੀ, ਟਰੇਡ ਯੂਨੀਅਨ ਦੇ ਸੈਕਟਰੀ ਸੁਖਜਿੰਦਰ ਭੁਟਾਲ, ਲੀਲਾ ਸਿੰਘ ਆਦਿ ਤੋ ਇਲਾਵਾ ਕਾਫੀ ਗਿਣਤੀ ਵਿਚ ਸਫਾਈ ਮੁਲਾਜ਼ਮ ਹਾਜ਼ਰ ਸਨ।


Related News