ਕਿਸਾਨ ਖੁਦਕੁਸ਼ੀਆਂ ਦਾ ਮਜ਼ਾਕ ਉਡਾਉਣ ਵਾਲੇ ਆਗੂਅਾਂ ਦੇ ਪੁਤਲੇ ਫੂਕੇ

Monday, Jun 11, 2018 - 07:23 AM (IST)

ਕਿਸਾਨ ਖੁਦਕੁਸ਼ੀਆਂ ਦਾ ਮਜ਼ਾਕ ਉਡਾਉਣ ਵਾਲੇ  ਆਗੂਅਾਂ ਦੇ ਪੁਤਲੇ ਫੂਕੇ

 ਸੰਗਰੂਰ (ਵਿਵੇਕ ਸਿੰਧਵਾਨੀ,ਯਾਦਵਿੰਦਰ) – ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਜ਼ਿਲਾ ਸੰਗਰੂਰ ਦੀ ਮੀਟਿੰਗ ਗੁਰਦੁਆਰਾ ਨਾਨਕੀਆਣਾ ਸਾਹਿਬ ਸੰਗਰੂਰ ਵਿਖੇ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਫਤਿਹਗਡ਼੍ਹ ਭਾਦਸੋਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਕਿਸਾਨਾਂ ਨੇ 1 ਤੋਂ ਲੈ ਕੇ 10 ਜੂਨ ਤੱਕ ਚੱਲੀ ਕਿਸਾਨ ਹਡ਼ਤਾਲ ਬਾਰੇ ਵਿਚਾਰ-ਵਟਾਂਦਰਾ ਕੀਤਾ। ਹਡ਼ਤਾਲ ਦੌਰਾਨ ਕੇਂਦਰ ਦੇ ਖੇਤੀ ਮੰਤਰੀ ਰਾਧੇ ਮੋਹਨ ਤੇ ਮੱਧ ਪ੍ਰਦੇਸ਼ ਦੇ ਐੱਮ. ਐੱਲ. ਏ. ਵੱਲੋਂ ਕਿਸਾਨਾਂ ਖਿਲਾਫ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਤੇ ਕਿਸਾਨ ਖੁਦਕੁਸ਼ੀਆਂ ਦਾ ਮਜ਼ਾਕ ਉਡਾਉਣ ਦੀ ਸਖਤ ਆਲੋਚਨਾ ਕੀਤੀ ਗਈ ਤੇ ਦੋਵਾਂ ਰਾਜਨੀਤਕ  ਲੀਡਰਾਂ ਦਾ ਨਾਨਕੀਆਣਾ ਚੌਕ ’ਚ ਪੁਤਲਾ ਫੂਕਿਆ ਗਿਆ। ਮੀਟਿੰਗ ਦੌਰਾਨ ਕਿਸਾਨਾਂ ਨੇ 10 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਕੀਤੀ। ਇਸ ਮੌਕੇ ਬਲਜੀਤ ਸਿੰਘ, ਮੇਜਰ ਸਿੰਘ, ਕਰਨੈਲ ਸਿੰਘ, ਭੂਰਾ ਸਿੰਘ, ਮਹਿੰਦਰ ਸਿੰਘ, ਕ੍ਰਿਸ਼ਨ ਰਾਮ, ਹਰੀ ਸਿੰਘ, ਭੋਲਾ ਸਿੰਘ, ਗੁਰਚਰਨ ਸਿੰਘ, ਕਾਕਾ ਸਿੰਘ, ਸਤਨਾਮ ਸਿੰਘ, ਦਰਸ਼ਨ ਸਿੰਘ, ਕ੍ਰਿਸ਼ਨ ਸਿੰਘ ਆਦਿ ਹਾਜ਼ਰ ਸਨ।


Related News