ਥਰਮਲ ਪਲਾਂਟ ਬੰਦ ਕਰਨ ਦੇ ਵਿਰੋਧ 'ਚ ਬਜ਼ੁਰਗ ਨੇ ਗਵਾਈ ਜਾਨ

Wednesday, Jul 01, 2020 - 03:51 PM (IST)

ਥਰਮਲ ਪਲਾਂਟ ਬੰਦ ਕਰਨ ਦੇ ਵਿਰੋਧ 'ਚ ਬਜ਼ੁਰਗ ਨੇ ਗਵਾਈ ਜਾਨ

ਬਠਿੰਡਾ (ਬਲਵਿੰਦਰ,ਵਰਮਾ) : ਅੱਜ ਸਵੇਰੇ ਬਠਿੰਡਾ ਥਰਮਲ ਦੇ ਗੇਟ ਦੇ ਬਾਹਰ ਬੈਠੇ ਇਕ ਬਜ਼ੁਰਗ ਕਿਸਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਬੰਦ ਕਰਨ ਦੇ ਹੁਕਮ ਪੰਜਾਬ ਸਰਕਾਰ ਪੱਕੇ ਤੌਰ 'ਤੇ ਦੇ ਚੁੱਕੀ ਹੈ, ਜਿਸ ਕਾਰਨ ਵੱਖ-ਵੱਖ ਧਿਰਾਂ ਚ ਰੋਸ ਹੈ। ਇਸਦੇ ਚਲਦਿਆਂ ਕਿਸਾਨ ਵੀ ਇਸਦੇ ਰੋਸ 'ਚ ਸੰਘਰਸ਼ ਦੀ ਕਗਾਰ 'ਤੇ ਹਨ, ਜਿਸ ਦੀ ਸ਼ੁਰੂਆਤ ਅੱਜ ਇਕ ਬਜ਼ੁਰਗ ਕਿਸਾਨ ਨੇ ਆਪਣੀ ਜਾਨ ਦੇ ਕੇ ਸ਼ੁਰੂ ਕਰ ਦਿੱਤੀ ਹੈ। ਮੌਕੇ 'ਤੇ ਪੁੱਜੀ ਪੁਲਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ ► ਸਿੱਖ ਨੌਜਵਾਨ ਨੇ ਲਾਈਵ ਹੋ ਕੇ ਕੀਤੀ ਖੁਦਕੁਸ਼ੀ, ਵੀਡੀਓ 'ਚ ਖੋਲ੍ਹਿਆ ਵੱਡਾ ਰਾਜ਼

PunjabKesariਮ੍ਰਿਤਕ ਕਿਸਾਨ ਚੀਮਾ ਮੰਡੀ ਜ਼ਿਲ੍ਹਾ ਸੰਗਰੂਰ ਦਾ ਦੱਸਿਆ ਜਾ ਰਿਹਾ ਹੈ। ਅੱਜ ਸਵੇਰੇ ਇਹ ਕਿਸਾਨ ਥਰਮਲ ਦੇ ਗੇਟ 'ਤੇ ਆਇਆ, ਜਿਸਦੇ ਹੱਥ 'ਚ ਕਿਸਾਨ ਯੂਨੀਅਨ ਦਾ ਝੰਡਾ ਅਤੇ ਇਕ ਤਖ਼ਤੀ ਸੀ। ਜਿਸ ਤੇ ਲਿਖਿਆ ਸੀ,“ਸ੍ਰੀ ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਹੈ ਇਤਿਹਾਸਿਕ ਸ਼ਾਨ, ਮੈਂ ਕਰਦਾ ਹਾਂ ਇਸ ਨੂੰ ਵੇਚਣ ਤੋਂ ਰੋਕਣ ਲਈ ਜਿੰਦ ਕੁਰਬਾਨ।'' ਇਥੇ ਹੀ ਕੁਝ ਦੇਰ ਬਾਅਦ ਇਸ ਦੀ ਮੌਤ ਹੋ ਗਈ। ਥਾਣਾ ਥਰਮਲ ਪੁਲਸ ਨੇ ਉਕਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਦੂਜੇ ਪਾਸੇ ਐੱਸ. ਐੱਸ. ਪੀ. ਬਠਿੰਡਾ ਦੇ ਡਾ. ਨਾਨਕ ਸਿੰਘ ਦਾ ਕਹਿਣਾ ਹੈ ਉਕਤ ਦੀ ਮੌਤ ਗਰਮੀ ਨਾਲ ਹੋਈ ਲੱਗਦੀ ਹੈ, ਫਿਰ ਵੀ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ ► ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਨੌਜਵਾਨ ਦੀ ਮੌਤ, 5 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ

PunjabKesariਦੱਸ ਦਈਏ ਕਿ ਬਠਿੰਡਾ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਜੁੜੇ ਚੀਮਾ ਮੰਡੀ ਦੇ ਕਿਸਾਨ ਜੋਗਿੰਦਰ ਸਿੰਘ ਪੁੱਤਰ ਗਮਦੂਰ ਸਿੰਘ ਵਾਰਡ ਨੰਬਰ 8 ਨਾਲ ਸਬੰਧਤ ਹਨ।ਜੋਗਿੰਦਰ ਸਿੰਘ ਦੇ ਘਰ ਜਾ ਕੇ ਪਤਾ ਕੀਤਾ ਤਾਂ ਉਥੇ ਹਾਜ਼ਰ ਪਰਿਵਾਰਕ ਮੈਂਬਰਾਂ ਅਤੇ ਜੋਗਿੰਦਰ ਸਿੰਘ ਦੇ ਚਾਚਾ ਬੋਘ ਸਿੰਘ ਮਹਿੰਦਰ ਸਿੰਘ ਤੋਂ ਇਲਾਵਾ ਗੁਆਂਢੀ ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਜੋਗਿੰਦਰ ਸਿੰਘ ਯੂਨੀਅਨ ਦਾ ਸਰਗਰਮ ਮੈਂਬਰ ਸੀ ਅਤੇ ਇਸ ਦੇ ਪਿਤਾ ਸਵਰਗਵਾਸੀ    ਗਮਦੂਰ ਸਿੰਘ ਵੀ ਕਿਸਾਨਾਂ ਲਈ ਆਪਣੇ ਸਮੇਂ 'ਚ ਮੋਹਰੀ ਹੋ ਕੇ ਸੰਘਰਸ਼ ਕਰਦੇ ਰਹੇ ਹਨ।


author

Anuradha

Content Editor

Related News