ਸਰਕਾਰ ਦੀ ਵਾਦਾਖਿਲਾਫੀ ਦੇ ਰੋਸ ਵੱਜੋਂ ਮੁਲਾਜ਼ਮਾਂ ਨੇ ਦਿੱਤਾ ਧਰਨਾ
Wednesday, Aug 01, 2018 - 11:42 PM (IST)
ਭਵਾਨੀਗੜ੍ਹ (ਵਿਕਾਸ)— ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਐਸੋਸੀਏਸ਼ਨ ਪੰਜਾਬ ਦੇ ਸੱਦੇ 'ਤੇ ਬੁੱਧਵਾਰ ਨੂੰ ਬਲਾਕ ਭਵਾਨੀਗੜ੍ਹ ਦੇ ਸਮੂਹ ਦਫ਼ਤਰੀ ਅਤੇ ਫੀਲਡ ਸਟਾਫ ਵੱਲੋਂ ਆਪਣੀਆਂ ਮੰਗਾਂ ਦੇ ਹੱਕ 'ਚ ਬਲਾਕ ਵਿਕਾਸ ਪੰਚਾਇਤ ਦਫ਼ਤਰ ਵਿੱਖੇ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਪੰਚਾਇਤ ਸਕੱਤਰ ਯੂਨੀਅਨ ਦੇ ਬਲਾਕ ਪ੍ਰਧਾਨ ਧਰਮ ਸਿੰਘ ਨੇ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਰਜਿੰਦਰ ਸਿੰਘ ਬਾਜਵਾ ਨੇ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਤੇ ਬੈਠੇ ਮੁਲਾਜ਼ਮਾਂ ਨੂੰ ਮੰਗਾਂ ਮੰਨਣ ਦਾ ਲਿਖਤੀ ਭਰੋਸਾ ਦੇ ਕੇ ਉਠਾਇਆ ਸੀ, ਪਰ ਭਰੋਸੇ ਦੇ ਬਾਵਜੂਦ ਵੀ ਸਰਕਾਰ ਨੇ ਮੰਗਾਂ ਪ੍ਰਤੀ ਕੋਈ ਗੰਭੀਰਤਾ ਨਹੀਂ ਦਿਖਾਈ। ਜਿਸ ਕਰਕੇ ਸਮੂਹ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਕਰਮਚਾਰੀਆਂ 'ਚ ਸਰਕਾਰ ਦੇ ਇਸ ਰਵੱਈਏ ਕਾਰਨ ਰੋਸ ਦੀ ਲਹਿਰ ਪੈਦਾ ਹੋ ਗਈ। ਧਰਨੇ ਦੌਰਾਨ ਟੈਕਸ ਕੂਲੈਕਟਰ ਯੂਨੀਅਨ ਦੇ ਸੂਬਾ ਪ੍ਰਧਾਨ ਜਤਿੰਦਰ ਸਿੰਘ, ਪੰਚਾਇਤ ਸਕੱਤਰ ਗੁਰਦੇਵ ਸਿੰਘ, ਬਲਵੀਰ ਮੌੜਾਂ, ਦੋਲਤ ਰਾਮ, ਸੁਪਰਡੈਂਟ ਸੰਜੀਵ ਸਿੰਗਲਾ, ਅਤੇ ਦੀਪਕ ਗਰਗ ਪੰਚਾਇਤ ਸਕੱਤਰ ਹਾਜ਼ਰ ਸਨ।
ਕੀ ਹਨ ਮੁੱਖ ਮੰਗਾਂ-:
ਬਲਾਕਾਂ ਦੇ ਕਰਮਚਾਰੀਆਂ ਨੂੰ ਰੈਗੂਲਰ ਤਨਖਾਹ ਦੇਣਾ।
ਸੰਮਤੀ ਕਰਮੀਆਂ ਨੂੰ ਤਨਖਾਹ ਸਰਕਾਰੀ ਖਜ਼ਾਨੇ ਰਾਹੀਂ ਦੇਣੀ।
2004 ਤੋਂ ਬਾਅਦ ਭਰਤੀ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ।
ਪੰਚਾਇਤ ਅਫ਼ਸਰ ਤੇ ਸੰਮਤੀ ਸੁਪਰਡੈਂਟਾਂ ਨੂੰ ਖਰਚਿਆਂ ਤੇ ਦਸਤਖਤ ਕਰਨ ਦੇ ਅਧਿਕਾਰ ਦੇਣਾ।
ਕਾਰਜ ਸਾਧਕ ਅਫਸਰ ਦੀ ਅਸਾਮੀ ਨੂੰ ਬਹਾਲ ਕਰਨਾ ਜਾਂ ਬੀ.ਡੀ.ਪੀ.ਓ. ਦਾ ਕੋਟਾ ਦੇਣਾ ਆਦਿ।
