ਨਗਰ ਪੰਚਾਇਤ ਮੁਲਾਜ਼ਮਾਂ ਨੇ ਨਸ਼ਿਆਂ ਖਿਲਾਫ ਕੀਤਾ ਰੋਸ ਪ੍ਰਗਟ

Sunday, Jul 22, 2018 - 06:30 AM (IST)

ਨਗਰ ਪੰਚਾਇਤ ਮੁਲਾਜ਼ਮਾਂ ਨੇ ਨਸ਼ਿਆਂ ਖਿਲਾਫ ਕੀਤਾ ਰੋਸ ਪ੍ਰਗਟ

ਨਡਾਲਾ, (ਸ਼ਰਮਾ)- ਪੰਜਾਬ ਭਰ ’ਚ ਨਸ਼ਿਆਂ ਦੇ ਕਾਰਨ ਨੌਜਵਾਨਾਂ ਦੀਅਾਂ ਹੋ ਰਹੀਅਾਂ ਮੌਤਾਂ ਤੇ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਨੂੰ ਨਸ਼ਿਅਾਂ ਦੀ ਰੋਕਥਾਮ ਕਰਨ ਦੀ ਅਪੀਲ ਕੀਤੀ।   
ਇਸ  ਸਮੇਂ ਬੁਲਾਰਿਆਂ ਪ੍ਰਧਾਨ ਡਾ. ਨਰਿੰਦਰਪਾਲ ਬਾਵਾ, ਈ. ਓ. ਰਜੇਸ਼ ਕੁਮਾਰ ਖੋਸਲਾ ਨੇ ਕਿਹਾ ਕਿ ਗੁਰੂਆਂ-ਪੀਰਾਂ ਦੀ ਧਰਤੀ ’ਤੇ ਅੱਜ ਕਲ ਨਸ਼ਿਆਂ ਦਾ ਕਾਲਾ ਦੌਰ ਚੱਲ ਰਿਹਾ ਹੈ, ਜਿਸ ਸਦਕਾ ਜਿਥੇ ਸਾਡਾ ਸਮਾਜਿਕ ਤੌਰ ’ਤੇ ਘਾਣ ਹੋਇਆ ਹੈ, ਉਥੇ ਨੌਜਵਾਨ ਪੀੜ੍ਹੀ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਤਿਆਗ ਕਰਨ, ਦੇਸ਼ ਦੇ ਚੰਗੇ ਨਾਗਰਿਕ ਬਣਨ, ਨਵੇਂ ਸਮਾਜ ਦੀ ਉਸਾਰੀ ਲਈ ਆਪਣਾ ਯੋਗਦਾਨ ਪਾਉਣ। ਇਸ ਦੌਰਾਨ ਰੋਸ ਮਾਰਚ ਕਰਦਿਆਂ ਮੁਲਾਜ਼ਮਾਂ  ਨੇ ਨਸ਼ਿਅਾਂ ਖਿਲਾਫ ਨਾਅਰੇ ਵੀ ਲਗਾਏ। ਇਸ ਮੌਕੇ ਮੀਤ ਪ੍ਰਧਾਨ ਅਵਤਾਰ ਸਿੰਘ ਮੁਲਤਾਨੀ,   ਕਲਰਕ ਗੁਰਵਿੰਦਰ ਸਿੰਘ, ਕੁਲਦੀਪ ਸਿੰਘ, ਵਿਕਾਸ ਕੁਮਾਰ, ਹਰਪ੍ਰੀਤ ਸਿੰਘ, ਧਰਮਵੀਰ ਤੇ ਹੋਰ ਹਾਜ਼ਰ ਸਨ। 
 


Related News