ਪਸ਼ੂ ਪਾਲਕਾਂ ਵੱਲੋਂ ਮਿਲਕ ਪਲਾਂਟ  ਖਿਲਾਫ਼ ਰੋਸ ਪ੍ਰਦਰਸ਼ਨ

Thursday, Feb 01, 2018 - 06:57 AM (IST)

ਪਸ਼ੂ ਪਾਲਕਾਂ ਵੱਲੋਂ ਮਿਲਕ ਪਲਾਂਟ  ਖਿਲਾਫ਼ ਰੋਸ ਪ੍ਰਦਰਸ਼ਨ

ਬਟਾਲਾ/ਕਲਾਨੌਰ, (ਬੇਰੀ, ਮਨਮੋਹਨ)- ਸਰਹੱਦੀ ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਨਾਨੋਹਾਰਨੀ ਵਿਖੇ ਦੁੱਧ ਦਾ ਮੁੱਲ ਘੱਟ ਦੇਣ ਦੇ ਵਿਰੋਧ 'ਚ ਪਸ਼ੂ ਪਾਲਕਾਂ ਵੱਲੋਂ ਮਿਲਕ ਪਲਾਂਟ ਗੁਰਦਾਸਪੁਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। 
ਇਸ ਮੌਕੇ ਪਸ਼ੂ ਪਾਲਕਾਂ ਬਲਦੇਵ ਸਿੰਘ, ਹਰਭਜਨ ਸਿੰਘ, ਵੱਸਣ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ ਆਦਿ ਨੇ ਕਿਹਾ ਕਿ ਮਿਲਕ ਫੈੱਡ ਵੱਲੋਂ ਪਸ਼ੂ ਪਾਲਕਾਂ ਨੂੰ ਦੁੱਧ ਦੇ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਲਈ ਕਿਹਾ ਜਾ ਰਿਹਾ ਹੈ ਪਰ ਮਿਲਕ ਪਲਾਂਟ ਗੁਰਦਾਸਪੁਰ ਵੱਲੋਂ ਪਸ਼ੂ ਪਾਲਕਾਂ ਦਾ ਦੁੱਧ ਘੱਟ ਰੇਟ 'ਤੇ ਖਰੀਦ ਕੇ ਉਨ੍ਹਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਡੇਢ ਮਹੀਨੇ 'ਚ ਦੁੱਧ ਦਾ ਭਾਅ ਪ੍ਰਤੀ ਕਿਲੋ 12 ਰੁਪਏ ਘੱਟ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਸੱਟ ਵੱਜ ਰਹੀ ਹੈ।
ਉਨ੍ਹਾਂ ਕਿਹਾ ਕਿ ਹੋਰਨਾਂ ਜ਼ਿਲਿਆਂ ਵਿਚ ਦੁੱਧ ਦਾ ਰੇਟ ਮਿਲਕ ਫੈੱਡ ਵੱਲੋਂ ਵਧ ਦਿੱਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਮਿਲਕ ਪਲਾਂਟ ਗੁਰਦਾਸਪੁਰ ਵੱਲੋਂ ਤੁਰੰਤ ਦੁੱਧ ਦੇ ਰੇਟ ਵਿਚ ਵਾਧਾ ਨਾ ਕੀਤਾ ਗਿਆ ਤਾਂ ਪਸ਼ੂ ਪਾਲਕ ਮਿਲਕ ਪਲਾਂਟ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ।
ਇਸ ਮੌਕੇ ਨਰਿੰਦਰ ਸਿੰਘ, ਕੁਲਵਿੰਦਰ ਸਿੰਘ, ਗੁਰਬਚਨ ਸਿੰਘ, ਜਸਵਿੰਦਰ ਸਿੰਘ, ਹੀਰਾ ਸਿੰਘ, ਰਣਜੀਤ ਸਿੰਘ, ਪ੍ਰਕਾਸ਼ ਸਿੰਘ, ਵੀਰ ਸਿੰਘ, ਬਲਵਿੰਦਰ ਸਿੰਘ, ਸੁਖਬੀਰ ਸਿੰਘ ਆਦਿ ਹਾਜ਼ਰ ਸਨ।


Related News