ਸੈਟੇਲਾਈਟ ਰਾਹੀਂ ਜ਼ਮੀਨ ਦੀ ਮਿਣਤੀ ਰੁਕਵਾਉਣ ਲਈ ਦਿੱਤਾ ਧਰਨਾ
Wednesday, Jul 04, 2018 - 01:29 AM (IST)

ਨਵਾਂਸ਼ਹਿਰ, (ਤ੍ਰਿਪਾਠੀ)- ਕੁੱਲ ਹਿੰਦ ਕਿਸਾਨ ਸਭਾ ਅਤੇ ਹੋਰ ਸਾਥੀ ਜਥੇਬੰਦੀਆਂ ਦੀ ਅਗਵਾਈ ’ਚ ਅੱਜ ਪਿੰਡ ਰਕਾਸਨ ਦੇ ਲੋਕਾਂ ਨੇ ਚੰਡੀਗਡ਼੍ਹ ਰੋਡ ’ਤੇ ਸਰਕਾਰੀ ਸਕੂਲ ਨਜ਼ਦੀਕ ਪਿੰਡ ਚਰਾਣ ਦੀ ਜ਼ਮੀਨ ਦੀ ਸੈਟੇਲਾਈਟ ਨਾਲ ਹੋਣ ਵਾਲੀ ਮਿਣਤੀ ਨੂੰ ਰੁਕਵਾਉਣ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ।
ਉਪਰੰਤ ਵਫਦ ਨੇ ਜ਼ਿਲਾ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲਾ ਪ੍ਰਧਾਨ ਬਲਵੀਰ ਸਿੰਘ ਜਾਡਲਾ, ਪੰਜਾਬ ਦੇ ਵਾਈਸ ਪ੍ਰਧਾਨ ਦਰਸ਼ਨ ਸਿੰਘ ਮੱਟੂ ਅਤੇ ਮਹਾਸਿੰਘ ਰੋਡ਼ੀ ਨੇ ਕਿਹਾ ਕਿ ਪਿੰਡ ਚਰਾਣ ’ਚ 279 ਕਨਾਲ 2 ਮਰਲੇ ਜ਼ਮੀਨ ਪਸ਼ੂ ਚਰਾਉਣ ਲਈ ਪਈ ਹੋਈ ਹੈ, ਜਦਕਿ ਰਿਕਾਰਡ ’ਚ ਉਕਤ ਭੂਮੀ ਗੈਰ-ਮੁਮਕਿਨ ਚਰਾਣ ਹੈ। ਉਕਤ ਜ਼ਮੀਨ ਸਬੰਧੀ ਵੱਖ-ਵੱਖ ਅਦਾਲਤਾਂ ’ਚ ਚਲੇ ਮਾਮਲੇ ’ਚ ਮਲਕੀਅਤ ਦਰਸਾਉਣ ਵਾਲੇ ਦੇ ਪੱਖ ’ਚ ਫੈਸਲਾ ਨਹੀਂ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਉਕਤ ਜ਼ਮੀਨ ਨੂੰ ਹਡ਼ੱਪਣ ਲਈ ਸੈਟੇਲਾਈਟ ਦੁਆਰਾ ਮਿਣਤੀ ਅਤੇ ਹੋਰ ਹਥਕੰਡੇ ਅਪਣਾਏ ਜਾ ਰਹੇ ਹਨ। ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੰਤਮ ਫ਼ੈਸਲਾ ਹੋਣ ਤੱਕ ਇਸ ਮਿਣਤੀ ਨੂੰ ਰੋਕ ਕੇ ਚਰਾਣ ਦੀ ਜ਼ਮੀਨ ਨੂੰ ਬਚਾਇਆ ਜਾਵੇ। ਇਸ ਮੌਕੇ ਰਾਮ ਸਿੰਘ ਨੂਰਪੁਰੀ, ਜੋਗਿੰਦਰ ਸਿੰਘ ਮਝੂਰ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ, ਕਰਨੈਲ ਸਿੰਘ, ਅਮਰਜੀਤ ਸਿੰਘ, ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਕਾਬਲ ਸਿੰਘ, ਹਰਮਿੰਦਰ ਸਿੰਘ ਆਦਿ ਮੌਜੂਦ ਸਨ।