ਜਾਂਚ ਅਧਿਕਾਰੀ ਦੇ ਵਿਵਹਾਰ ਨੂੰ ਲੈ ਕੇ ਵਰਕਰਾਂ ਪ੍ਰਗਟਾਇਆ ਰੋਸ

Saturday, Jun 16, 2018 - 08:00 AM (IST)

ਜਾਂਚ ਅਧਿਕਾਰੀ ਦੇ ਵਿਵਹਾਰ ਨੂੰ ਲੈ ਕੇ ਵਰਕਰਾਂ ਪ੍ਰਗਟਾਇਆ ਰੋਸ

ਰੂਪਨਗਰ (ਵਿਜੇ) - ਡੀ.ਸੀ.ਐੱਮ. ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਡੀ.ਸੀ.ਐੱਮ. ਦੇ ਮੇਨ ਗੇਟ ’ਤੇ ਹੋਈ, ਜਿਸ ਦੀ ਪ੍ਰਧਾਨਗੀ ਰਵਿੰਦਰ ਰਾਣਾ ਨੇ ਕੀਤੀ। ਮੀਟਿੰਗ ’ਚ ਸਸਪੈਂਡ ਕਿਰਤੀਆਂ ਦੀ ਜਾਂਚ ਦੇ ਮਾਮਲੇ ’ਚ ਚੱਲ ਰਹੀ ਕਾਰਵਾਈ ਨੂੰ ਲੈ ਕੇ ਰੋਸ ਜਤਾਇਆ ਗਿਆ।  ਇਸ ਦੌਰਾਨ ਵਰਕਰ ਮਨਜੀਤ ਸਿੰਘ ਅਤੇ ਮਨਜਿੰਦਰ ਸਿੰਘ ਪ੍ਰਤੀ ਅਭੱਦਰ ਵਿਵਹਾਰ ਸਬੰਧੀ ਵੀ ਸਖਤ ਨੋਟਿਸ ਲਿਆ, ਜਿਸ ਪ੍ਰਤੀ ਜਾਂਚ ਅਧਿਕਾਰੀ ’ਤੇ ਕਾਰਵਾਈ ਦੀ ਮੰਗ ਕੀਤੀ ਗਈ ਅਤੇ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਵਰਕ ਟੂ ਰੂਲ ਕੰਮ ਕਰਨ ਦਾ ਫੈਸਲਾ ਲਿਆ ਗਿਆ। ਬੁਲਾਰਿਆਂ ਨੇ ਕਿਹਾ ਕਿ 21-12-2017 ਨੂੰ ਹੋਏ ਸਮਝੌਤੇ ਦੇ ਉਲਟ ਅਦਾਰੇ ’ਚ ਮਾਹੌਲ ਖਰਾਬ ਕੀਤੇ ਜਾਣ ਦੀ  ਕੋਸ਼ਿਸ਼  ਕੀਤੀ  ਜਾ  ਰਹੀ  ਹੈ।
 ਇਸ ਸਮਝੌਤੇ ਤਹਿਤ ਭਰੋਸਾ ਦਿੱਤਾ ਗਿਆ ਸੀ ਕਿ 15-20 ਦਿਨਾਂ ’ਚ ਜਾਂਚ ਉਪਰੰਤ ਵਰਕਰਾਂ ਨੂੰ ਬਹਾਲ ਕਰ ਦਿੱਤਾ ਜਾਵੇਗਾ ਪਰ ਹੁਣ ਸੱਤ ਮਹੀਨੇ ਬੀਤ ਜਾਣ ਦੇ ਬਾਅਦ ਵੀ ਕੋਈ ਕਾਰਵਾਈ ਨਾ ਹੋਣ ਕਾਰਨ ਵਰਕਰਾਂ ’ਚ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਜਾਂਚ ਅਧਿਕਾਰੀ ਦੇ ਵਿਵਹਾਰ ਕਾਰਨ ਉਨ੍ਹਾਂ  ਦਾ ਲਾਈਸੈਂਸ ਰੱਦ ਕੀਤਾ ਜਾਵੇ ਅਤੇ ਇਸ  ਰਾਹੀਂ ਕੀਤੀ ਸਾਰੀ ਜਾਂਚ ਪ੍ਰਕਿਰਿਆ ਨੂੰ ਰੱਦ ਕੀਤਾ ਜਾਵੇ।

 


Related News