ਕਾਲੇ ਚੋਲੇ, ਕਾਲੀਆਂ ਝੰਡੀਆਂ, ਇੰਝ ਹੋਇਆ ਰੋਹ-ਪ੍ਰਗਟਾਵਾ

Saturday, Mar 24, 2018 - 08:27 AM (IST)

ਕਾਲੇ ਚੋਲੇ, ਕਾਲੀਆਂ ਝੰਡੀਆਂ, ਇੰਝ ਹੋਇਆ ਰੋਹ-ਪ੍ਰਗਟਾਵਾ

ਕੋਟਕਪੂਰਾ  (ਨਰਿੰਦਰ) - ਅੱਜ ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਅਤੇ ਥਰਮਲ ਪਲਾਂਟ ਬਠਿੰਡਾ ਦੇ ਮੁਲਾਜ਼ਮਾਂ ਵੱਲੋਂ ਕ੍ਰਿਸ਼ਨ ਭਾਰਦਵਾਜ ਜਨਰਲ ਸੈਕਟਰੀ ਅਤੇ ਗੁਰਸੇਵਕ ਸਿੰਘ ਪ੍ਰਧਾਨ ਫੈਡਰੇਸ਼ਨ ਥਰਮਲ ਬਠਿੰਡਾ ਦੀ ਅਗਵਾਈ ਹੇਠ ਮਨਪ੍ਰੀਤ ਸਿੰਘ ਬਾਦਲ ਦੇ ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ ਦੀ ਸਮਾਧ 'ਤੇ ਜਾਣ ਦੇ ਰਸਤੇ ਦੇ ਦੁਆਲੇ ਖੜ੍ਹ ਕੇ ਉਨ੍ਹਾਂ ਦੇ ਕਾਫਿਲੇ ਨੂੰ ਕਾਲੇ ਚੋਲੇ ਪਾ ਕੇ ਅਤੇ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਗਟ ਕੀਤਾ ਗਿਆ।  ਬੁਲਾਰਿਆਂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੇ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਵਾਰਿਸ ਹੋਣ ਦਾ ਦਮ ਭਰਦੇ ਹੋਏ ਬਹੁਤ ਕੁਝ ਕਿਹਾ ਸੀ ਪਰ ਪਾਵਰ ਵਿਚ ਆਉਣ ਤੋਂ ਬਾਅਦ ਉਨ੍ਹਾਂ ਨੇ ਰੋਜ਼ਗਾਰ ਦੇ ਉਜਾੜੇ ਤੋਂ ਇਲਾਵਾ ਕੁਝ ਨਹੀਂ ਕੀਤਾ। ਉਨ੍ਹਾਂ ਸਾਰੀਆ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਇਕ ਮੰਚ 'ਤੇ ਇਕੱਠੀਆਂ ਹੋਣ ਅਤੇ ਮੁਲਾਜ਼ਮ ਵਿਰੋਧੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ, ਨਹੀਂ ਤਾਂ ਆਉਣ ਵਾਲਾ ਸਮਾਂ ਤੇ ਹਾਲਾਤ ਉਨ੍ਹਾਂ ਨੂੰ ਮੁਆਫ ਨਹੀਂ ਕਰਨਗੇ। ਇਸ ਰੋਸ ਪ੍ਰਦਰਸ਼ਨ ਵਿਚ ਗੁਰਵਿੰਦਰ ਸਿੰਘ ਖੀਵਾ ਜੇ. ਈ. ਸਾਦਿਕ, ਗੁਰਤੇਜ ਸਿੰਘ ਮੌੜ, ਕੁਲਦੀਪ ਸਿੰਘ ਮਾੜੀ ਮੁਸਤਫਾ, ਰਾਜ ਸਿੰਘ ਜੇ. ਈ. ਕੋਟ ਸੁਖੀਆ, ਦਰਸ਼ਨ ਕੁਮਾਰ ਲਾਈਨਮੈਨ, ਸੁਖਦਰਸ਼ਨ ਸਿੰਘ ਐੱਸ. ਐੱਸ. ਏ. ਫਰੀਦਕੋਟ ਆਦਿ ਹਾਜ਼ਰ ਸਨ।


Related News