ਕਾਂਗਰਸੀਅਾਂ ਨੇ ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾ
Thursday, Jun 21, 2018 - 12:21 AM (IST)

ਅਬੋਹਰ(ਸੁਨੀਲ)-ਪੈਟਰੋਲ-ਡੀਜ਼ਲ ਦੇ ਭਾਅ ’ਚ ਹੋਏ ਵਾਧੇ ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ 4 ਸਾਲ ਬੀਤ ਜਾਣ ’ਤੇ ਇਕ ਵੀ ਬਚਨ ਪੂਰਾ ਨਾ ਕਰਨ ਦੇ ਵਿਰੋਧ ’ਚ ਕਾਂਗਰਸ ਹਾਈਕਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਭਰ ’ਚ ਨਰਿੰਦਰ ਮੋਦੀ ਖਿਲਾਫ ਰੋਸ ਵਿਖਾਵੇ ਕੀਤੇ ਜਾ ਰਹੇ ਹਨ। ਇਸ ਤਹਿਤ ਪੰਜਾਬ ਸੂਬਾ ਪ੍ਰਧਾਨ ਤੇ ਸੰਸਦ ਸੁਨੀਲ ਜਾਖਡ਼ ਦੇ ਨਿਰਦੇਸ਼ਾਂ ਤੇ ਸੰਦੀਪ ਜਾਖਡ਼ ਦੇ ਹੁਕਮਾਂ ’ਤੇ ਅੱਜ ਉਪਮੰਡਲ ਦੀ ਉਪ-ਤਹਿਸੀਲ ਪਿੰਡ ਸੀਤੋ ਗੁੰਨੋਂ ’ਚ ਰੋਸ ਵਿਖਾਵਾ ਕਰਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਰਵੀ ਗੋਦਾਰਾ, ਦੀਪਕ ਗੋਦਾਰਾ, ਧਰਮਵੀਰ ਡੇਲੂ, ਸੁਮਿਤ ਗੋਦਾਰਾ, ਵਿਨੋਦ ਡੇਲੂ, ਸੁਭਾਸ਼ ਡੇਲੂ, ਸੁਭਾਸ਼ ਪੂਨੀਆਂ, ਸਰਪੰਚ ਭਾਲਾ ਰਾਮ, ਮਹਿੰਦਰ ਨੰਬਰਦਾਰ, ਹੰਸਰਾਜ, ਸ਼ੰਕਰ ਲਾਲ, ਬ੍ਰਿਜ ਮੋਹਨ, ਸਤਪਾਲ, ਸਿਬੂ, ਅਨਿਲ, ਅੰਗ੍ਰੇਜ, ਮੰਗੀ ਲਾਲ, ਹਨੁੰਮਾਨ, ਪਟੇਲ ਨੰਬਰਦਾਰ, ਸ਼ੇਸ਼ਕਰਣ, ਪਾਲਾ ਸੁਥਾਰ ਮੌਜੂਦ ਸਨ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੇ ਭਾਅ ’ਚ ਆਏ ਦਿਨ ਹੋ ਰਹੇ ਵਾਧੇ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਪੈਟਰੋਲ-ਡੀਜ਼ਲ ਦੇ ਭਾਅ ’ਚ ਵਾਧਾ ਹੋਣ ਨਾਲ ਹਰ ਚੀਜ਼ ਦਾ ਮੁੱਲ ਵੱਧ ਗਿਆ ਹੈ ਤੇ ਕਿਰਾਏ ਭਾਡ਼ੇ ’ਚ ਵੀ ਵਾਧਾ ਹੋਇਆ ਹੈ, ਜਦਕਿ ਮੋਦੀ ਸਰਕਾਰ ਨੂੰ ਆਮ ਲੋਕਾਂ ਦੀ ਬਿਲਕੁੱਲ ਪਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਵੱਲੋਂ ਲੋਕਾਂ ਨੂੰ ਵਿਖਾਇਆ ਗਿਆ ਚੰਗੇ ਦਿਨਾਂ ਦਾ ਸਬਜਬਾਗ 4 ਸਾਲ ਬੀਤ ਜਾਣ ’ਤੇ ਵੀ ਪੂਰਾ ਨਹੀਂ ਹੋ ਸਕਿਆ।