ਤ੍ਰਿਪੁਰਾ ਹਿੰਸਾ ਦੇ ਵਿਰੋਧ ''ਚ ਕਾਮਰੇਡਾਂ ਨੇ ਕੱਢਿਆ ਰੋਸ ਮਾਰਚ

03/11/2018 7:13:28 AM

ਸੰਗਰੂਰ(ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ)—ਸੀ. ਪੀ. ਆਈ. (ਐੱਮ.) ਦੇ ਕਾਰਕੁੰਨਾਂ ਨੇ ਤ੍ਰਿਪੁਰਾ ਵਿਖੇ ਹੋਈ ਹਿੰਸਾ ਅਤੇ ਲੈਨਿਨ ਦੇ ਬੁੱਤ ਤੋੜੇ ਜਾਣ ਖਿਲਾਫ ਬਾਜ਼ਾਰਾਂ 'ਚ ਰੋਸ ਮਾਰਚ ਕਰਨ ਉਪਰੰਤ ਪ੍ਰਧਾਨ ਮੰਤਰੀ ਮੋਦੀ ਦਾ ਆਰ. ਐੱਸ. ਐੱਸ. ਅਤੇ ਭਾਜਪਾ ਦੇ ਮੂੰਹ ਵਾਲਾ ਦੋ-ਮੂੰਹਾਂ ਪੁਤਲਾ ਫੂਕਿਆ। ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਚੰਨੋਂ ਨੇ ਕਿਹਾ ਕਿ ਗੁੰਡਾਗਰਦੀ ਕਰ ਕੇ ਭਾਜਪਾ ਨੇ ਆਪਣਾ ਫਾਸ਼ੀਵਾਦੀ ਚਿਹਰਾ ਲੋਕਾਂ ਸਾਹਮਣੇ ਨੰਗਾ ਕਰ ਦਿੱਤਾ ਹੈ। ਸੀ. ਪੀ. ਆਈ. ਐੱਮ. ਦੇ ਮੈਂਬਰਾਂ ਅਤੇ ਹਮਦਰਦਾਂ ਦੇ ਘਰਾਂ, ਦਫ਼ਤਰਾਂ ਅਤੇ ਜਨਤਕ ਜਥੇਬੰਦੀਆਂ ਦੇ ਦਫ਼ਤਰਾਂ ਉਪਰ ਹਮਲੇ ਜਾਰੀ ਹਨ। ਦੁੱਖ ਦੀ ਗੱਲ ਹੈ ਕਿ ਲੋਕਾਂ ਦੇ ਜਾਨ-ਮਾਲ ਦੀ ਹਿਫਾਜ਼ਤ ਕਰਨ ਵਾਲਾ ਗਵਰਨਰ ਹਮਲਿਆਂ ਨੂੰ ਜਾਇਜ਼ ਦੱਸ ਰਿਹਾ ਹੈ। ਆਗੂਆਂ ਨੇ ਕਿਹਾ ਕਿ ਇਨ੍ਹਾਂ ਫਿਰਕੂ ਤੇ ਫਾਸ਼ੀਵਾਦੀ ਤਾਕਤਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। 2019 ਦੀਆਂ ਚੋਣਾਂ 'ਚ ਕਿਰਤੀ ਅਤੇ ਮਜ਼ਦੂਰ ਮੋਦੀ ਸਰਕਾਰ ਨੂੰ ਗੱਦੀ ਤੋਂ ਲਾਂਭੇ ਕਰ ਦੇਣਗੇ। ਇਸ ਮੌਕੇ ਕਾਮਰੇਡ ਰਾਮ ਸਿੰਘ ਸੋਹੀਆ, ਬੰਤ ਸਿੰਘ ਨਮੋਲ, ਭਰਪੂਰ ਸਿੰਘ ਦੁੱਗਾਂ, ਤਹਿਸੀਲ ਸਕੱਤਰ ਸਰਬਜੀਤ ਸਿੰਘ ਵੜੈਚ, ਇੰਦਰਜੀਤ ਸਿੰਘ ਛੰਨਾ, ਗੁਰਚਰਨ ਸਿੰਘ ਲਿੱਦੜਾਂ, ਮੱਘਰ ਸਿੰਘ ਭੁੱਲਰ, ਮਹਿਮਾ ਸਿੰਘ, ਬਲਵੀਰ ਸਿੰਘ, ਸਤਪਾਲ ਨਮੋਲ, ਸਤਵੀਰ ਸਿੰਘ ਤੁੰਗਾਂ, ਹਰਿੰਦਰ ਸਿੰਘ ਆਦਿ ਹਾਜ਼ਰ ਸਨ। 


Related News