ਆਟਾ-ਦਾਲ ਅਤੇ ਪੈਨਸ਼ਨ ਸਕੀਮ ''ਚੋਂ ਨਾਂ ਕੱਟੇ ਜਾਣ ਦੇ ਰੋਸ ''ਚ ਨਾਅਰੇਬਾਜ਼ੀ

Friday, Mar 09, 2018 - 07:09 AM (IST)

ਆਟਾ-ਦਾਲ ਅਤੇ ਪੈਨਸ਼ਨ ਸਕੀਮ ''ਚੋਂ ਨਾਂ ਕੱਟੇ ਜਾਣ ਦੇ ਰੋਸ ''ਚ ਨਾਅਰੇਬਾਜ਼ੀ

ਭਵਾਨੀਗੜ੍ਹ(ਸੰਜੀਵ)—ਕਾਂਗਰਸ ਸਰਕਾਰ ਵੱਲੋਂ ਕਰਵਾਏ ਗਏ ਸਰਵਿਆਂ ਦੌਰਾਨ ਪਿੰਡ ਕਪਿਆਲ ਦੇ ਲੋੜਵੰਦ ਲੋਕਾਂ ਦੀ ਬੰਦ ਕੀਤੀ ਆਟਾ-ਦਾਲ ਸਕੀਮ ਅਤੇ ਪੈਨਸ਼ਨ ਦੇ ਰੋਸ 'ਚ ਪਿੰਡ ਦੇ ਪੰਚਾਇਤ ਘਰ 'ਚ ਵੱਡੀ ਗਿਣਤੀ 'ਚ ਇਕੱਠੀਆਂ ਹੋਈਆਂ ਔਰਤਾਂ ਅਤੇ ਬਜ਼ੁਰਗਾਂ ਨੇ ਨੀਲੇ ਕਾਰਡ ਹੱਥਾਂ 'ਚ ਲੈ ਕੇ ਪੰਜਾਬ ਸਰਕਾਰ ਅਤੇ ਹਲਕੇ ਦੇ ਵਿਧਾਇਕ ਖਿਲਾਫ ਨਾਅਰੇਬਾਜ਼ੀ ਕੀਤੀ। 
ਇਸ ਮੌਕੇ ਮੇਵਾ ਸਿੰਘ, ਬੰਤ ਸਿੰਘ, ਨਵਾਬ ਖਾਨ, ਤਰਸੇਮ ਸਿੰਘ, ਲਖਵਿੰਦਰ ਸਿੰਘ, ਬਾਵਾ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਜਸਪਾਲ ਸਿੰਘ, ਸੁਖਪਾਲ ਕੌਰ, ਮੁਖਤਿਆਰ ਸਿੰਘ, ਮਨਪ੍ਰੀਤ ਕੌਰ, ਜਸਵਿੰਦਰ ਕੌਰ, ਕਿਰਨਾ ਦੇਵੀ, ਗੁਰਜੰਟ ਸਿੰਘ, ਪਾਲ ਸਿੰਘ, ਸੋਹਣ ਸਿੰਘ, ਤੋਤਾ ਸਿੰਘ, ਰਣਜੀਤ ਸਿੰਘ, ਮਜੀਦ ਮੁਹੰਮਦ, ਅਜੈਬ ਸਿੰਘ, ਰੁਕਮਨੀ ਰਾਣੀ, ਸੁਖਵੀਰ ਕੌਰ, ਚੰਦ ਸਿੰਘ, ਪਰਮਿੰਦਰ ਕੌਰ, ਕੋਰ ਸਿੰਘ, ਕਰਮਜੀਤ ਕੌਰ, ਭੋਲਾ ਸਿੰਘ, ਰਾਜਵੀਰ ਸਿੰਘ, ਹਰਮੇਲ ਸਿੰਘ, ਗੁਰਮੇਲ, ਮੁਕੰਦ ਸਿੰਘ, ਸ਼ਿੰਦਰ ਕੌਰ, ਮੱਘਰ ਸਿੰਘ, ਮਲਕੀਤ ਸਿੰਘ, ਰੇਨੂੰ ਕੌਰ, ਪਰਮਜੀਤ ਕੌਰ, ਗੁਰਮੀਤ ਸਿੰਘ, ਯੁੱਧ ਰਾਮ, ਮੁਖਤਿਆਰ ਸਿੰਘ, ਨਰੰਗ ਸਿੰਘ, ਜਾਗਰ ਸਿੰਘ, ਕਿਰਨਾ ਦੇਵੀ, ਕਰਮਜੀਤ ਖਾਂ, ਨਿਰੰਜਣ ਸਿੰਘ, ਗੁਰਚਰਨ ਸਿੰਘ, ਸੱਜਣ ਸਿੰਘ, ਦਲਜੀਤ ਸਿੰਘ, ਮਤਵਾਲ ਸਿੰਘ, ਮੇਜਰ ਸਿੰਘ, ਰਣਧੀਰ ਸਿੰਘ, ਮਨਦੀਪ ਸਿੰਘ, ਬਾਬੂ ਸਿੰਘ, ਜਸਪਾਲ ਕੌਰ ਆਦਿ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਸ਼ਹਿ 'ਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਸਰਵਿਆਂ ਦੌਰਾਨ ਵੱਡੇ ਪੱਧਰ 'ਤੇ ਘਪਲੇ ਕੀਤੇ ਗਏ ਹਨ ਅਤੇ ਲੋੜਵੰਦ ਲੋਕਾਂ ਦੀਆਂ ਪੈਨਸ਼ਨਾਂ ਬੰਦ ਕਰ ਕੇ ਧਨਾਢ ਲੋਕਾਂ ਨੂੰ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ । ਅਕਾਲੀ-ਭਾਜਪਾ ਸਰਕਾਰ ਮੌਕੇ ਮਿਲਦੀ ਆਟਾ-ਦਾਲ ਸਕੀਮ 'ਚੋਂ ਵੀ ਗਰੀਬਾਂ ਦੇ ਨਾਂ ਕੱਟ ਦਿੱਤੇ ਗਏ ਹਨ।  


Related News