ਨਾਰੀ ਸ਼ਕਤੀ ਨੇ ਫੂਕਿਆ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦਾ ਪੁਤਲਾ

Thursday, Nov 16, 2017 - 06:50 AM (IST)

ਨਾਰੀ ਸ਼ਕਤੀ ਨੇ ਫੂਕਿਆ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦਾ ਪੁਤਲਾ

ਭਵਾਨੀਗੜ੍ਹ(ਸੰਜੀਵ)- ਪਿਛਲੇ ਦਿਨੀਂ ਫਿਲਮ ਦੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਵੱਲੋਂ ਰਾਣੀ ਪਦਮਾਵਤੀ 'ਤੇ ਬਣਾਈ ਗਈ ਫਿਲਮ 'ਚ ਰਾਣੀ ਦੇ ਕਿਰਦਾਰ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਨ ਕਰ ਕੇ ਸੰਜੇ ਲੀਲਾ ਭੰਸਾਲੀ ਦੇ ਖਿਲਾਫ ਅੱਜ ਨਾਰੀ ਸ਼ਕਤੀ ਵੂਮੈਨ ਸੈੱਲ ਦੀ ਸੂਬਾ ਪ੍ਰਧਾਨ ਅਨੂਪਮਾ ਕੌਸ਼ਲ ਦੀ ਅਗਵਾਈ 'ਚ ਇਕੱਠੀਆਂ ਹੋਈਆਂ ਔਰਤਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਉਸ ਦਾ ਪੁਤਲਾ ਫੂਕਿਆ।  ਇਸ ਮੌਕੇ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਅਨੂਪਮਾ ਕੌਸ਼ਲ ਨੇ ਕਿਹਾ ਕਿ ਰਾਣੀ ਪਦਮਾਵਤੀ ਇਕੱਲੇ ਰਾਜਸਥਾਨ ਦੀ ਨਹੀਂ ਹੈ ਬਲਕਿ ਸਮੁੱਚੀ ਨਾਰੀ ਜਾਤੀ ਲਈ ਪੂਜਨੀਕ ਹੈ, ਡਾਇਰੈਕਟਰ ਸੰਜੇ ਲੀਲਾ ਭੰਸਾਲੀ ਨੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕਰ ਕੇ ਸਮੁੱਚੀ ਨਾਰੀ ਜਾਤੀ ਦਾ ਅਪਮਾਨ ਕੀਤਾ ਹੈ। ਜਿਸ ਨੂੰ ਅਸੀਂ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕਰਾਂਗੇ। ਉਨ੍ਹਾਂ ਸੈਂਸਰ ਬੋਰਡ ਤੋਂ ਮੰਗ ਕਰਦਿਆਂ ਕਿਹਾ ਕਿ ਫਿਲਮ ਵਿਚੋਂ ਇੰਤਰਾਜ਼ਯੋਗ ਸੀਨਜ਼ ਨੂੰ ਕੱਟ ਕੇ ਇਕ ਕਮੇਟੀ ਬਣਾਈ ਜਾਵੇ ਅਤੇ ਫਿਰ ਫਿਲਮ ਨੂੰ ਪਾਸ ਕਰਵਾਇਆ ਜਾਵੇ।  ਇਸ ਮੌਕੇ ਜਸਵੀਰ ਕੌਰ, ਊਸ਼ਾ ਦੇਵੀ, ਕਾਂਤਾ ਰਾਣੀ, ਸ਼ੀਲਾ ਦੇਵੀ, ਰਾਣੀ ਕੌਰ, ਮੁਖਤਿਆਰ ਕੌਰ, ਜਸਮੇਲ ਕੌਰ, ਰੀਟਾ ਰਾਣੀ, ਬਲਜੀਤ ਕੌਰ, ਜੀਤੋ ਰਾਣੀ, ਮਨਜੀਤ ਕੌਰ, ਸ਼ੀਲਾ ਰਾਣੀ, ਮੁਖਤਿਆਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਮਹਿਲਾਵਾਂ ਹਾਜ਼ਰ ਸਨ। 


Related News