ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ ਨੇ ਦਿੱਤਾ ਧਰਨਾ
Wednesday, Sep 27, 2017 - 12:43 AM (IST)

ਫਿਰੋਜ਼ਪੁਰ(ਕੁਮਾਰ, ਮਲਹੋਤਰਾ)—ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ (ਸਬ-ਆਫਿਸ) ਐਸੋਸੀਏਸ਼ਨ ਵੱਲੋਂ 9 ਮੁੱਖ ਮੰਗਾਂ ਨੂੰ ਲੈ ਕੇ ਅੱਜ ਡੀ. ਸੀ. ਦਫਤਰ ਫਿਰੋਜ਼ਪੁਰ ਦੇ ਸਾਹਮਣੇ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ, ਸਿੱਖਿਆ ਮੰਤਰੀ ਅਤੇ ਸੈਕਟਰੀ ਐਜੂਕੇਸ਼ਨ ਪੰਜਾਬ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ-ਪੱਤਰ ਸੌਂਪਿਆ ਗਿਆ।
ਇਹ ਹਨ ਮੰਗਾਂ
ਧਰਨੇ ਦੌਰਾਨ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਮਾਸਟਰ ਕੇਡਰ ਸੁਪਰਡੈਂਟ ਤੋਂ ਪ੍ਰਬੰਧਕ ਅਫਸਰ, ਸੀਨੀਅਰ ਸਹਾਇਕ ਤੋਂ ਸੁਪਰਡੈਂਟ ਅਤੇ ਜੂਨੀਅਰ ਸਹਾਇਕ/ਸਟੈਨੋ ਟਾਈਪਿਸਟ ਤੋਂ ਸੀਨੀਅਰ ਸਹਾਇਕ ਦੀਆਂ ਪ੍ਰਮੋਸ਼ਨਾਂ ਕੀਤੀਆਂ ਜਾਣ ਅਤੇ ਡਾਇਰੈਕਟੋਰੇਟ ਤੇ ਫੀਲਡ ਵਿਚ ਕੰਮ ਕਰਦੇ ਸਮੂਹ ਮਨਿਸਟੀਰੀਅਲ ਸਟਾਫ ਦੀਆਂ ਸੀਨੀਆਰਤਾ ਲਿਸਟਾਂ ਇਕ ਕੀਤੀਆਂ ਜਾਣ। ਉਨ੍ਹਾਂ ਨੇ ਪਹਿਲ ਦੇ ਆਧਾਰ 'ਤੇ ਨਿਯੁਕਤ ਕਰਲਕਾਂ ਨੂੰ 120 ਘੰਟੇ ਦੀ ਕੰਪਿਊਟਰ ਟ੍ਰੇਨਿੰਗ ਦੇਣ ਦੇ ਲਈ ਪ੍ਰਸੋਨਲ ਵਿਭਾਗ ਵੱਲੋਂ 23 ਦਸੰਬਰ 2011 ਨੂੰ ਜਾਰੀ ਕੀਤੇ ਗਏ ਪੱਤਰ ਨੂੰ ਕੰਟੀਨਿਊ ਕਰਨ ਅਤੇ ਸਟੇਟ ਪੂਲ, ਮੰਡਲ ਪੂਲ ਅਤੇ ਜ਼ਿਲਾ ਪੂਲ ਵਿਚ ਸਰਪਲਸ ਪਈਆਂ ਪੋਸਟਾਂ ਨੂੰ ਸੁਪਰਡੈਂਟ, ਸੀਨੀਅਰ ਸਹਾਇਕ ਅਤੇ ਕਲਰਕਾਂ ਦੇ ਅਹੁਦਿਆਂ ਵਿਚ ਕਨਵਰਟ ਕਰ ਕੇ ਅਧਿਆਪਕਾਂ ਦੀ ਰੇਸ਼ੋ ਦੇ ਅਨੁਸਾਰ ਸਕੂਲਾਂ, ਬੀ. ਪੀ. ਈ. ਓ. ਅਤੇ ਜ਼ਿਲਾ ਸਿੱਖਿਆ ਅਫਸਰਾਂ ਦੇ ਦਫਤਰਾਂ ਵਿਚ ਦੇਣ ਦੀ ਮੰਗ ਕੀਤੀ ਅਤੇ ਕਿਹਾ ਕਿ ਪੀ. ਈ. ਐੱਸ. 2 ਅਤੇ ਸਕੂਲ ਹੈੱਡ ਵੱਲੋਂ ਕਲਰਕਾਂ ਨੂੰ ਅਕਾਊਂਟ ਤੇ ਪ੍ਰਬੰਧਕੀ ਕੰਮਾਂ ਦੀ ਟ੍ਰੇਨਿੰਗ ਦਿੱਤੀ ਜਾਵੇ। ਉਨ੍ਹਾਂ ਨੇ ਪੋਸਟਾਂ ਜਲਦ ਜ਼ਿਲਾ ਪੱਧਰ 'ਤੇ ਸ਼ਿਫਟ ਕਰਨ, ਮਨਿਸਟੀਰੀਅਲ ਸਟਾਫ ਦੀ ਨਵੀਂ ਭਰਤੀ ਕਰਨ ਅਤੇ ਹਾਈਕੋਰਟ ਵਿਚ ਲੱਗੇ ਕੇਸਾਂ ਦੀ ਪੇਸ਼ੀ ਡਾਇਰੈਕਟੋਰੇਟ ਪੱਧਰ 'ਤੇ ਅਟੈਂਡ ਕਰਨ ਦੀ ਮੰਗ ਕੀਤੀ।