ਗੌਰੀ ਦੇ ਕਾਤਲਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੀਤੀ ਨਾਅਰੇਬਾਜ਼ੀ
Saturday, Sep 09, 2017 - 07:14 AM (IST)
ਭਵਾਨੀਗੜ੍ਹ(ਅੱਤਰੀ, ਵਿਕਾਸ)-ਕਰਨਾਟਕਾ ਦੀ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ ਖਿਲਾਫ ਬਲਾਕ ਸੰਮਤੀ ਦਫਤਰ ਵਿਖੇ ਪ੍ਰੈੱਸ ਕਲੱਬ ਦੇ ਮੈਂਬਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਸ ਮੌਕੇ ਪ੍ਰੈੱਸ ਕਲੱਬ ਦੇ ਪ੍ਰਧਾਨ ਮੇਜਰ ਸਿੰਘ ਮੱਟਰਾਂ ਤੇ ਇੰਡੀਅਨ ਨੈਸ਼ਨਲ ਪ੍ਰੈੱਸ ਕਲੱਬ ਦੇ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ ਨੇ ਕਿਹਾ ਕਿ ਦੇਸ਼ ਅੰਦਰ ਦਿਨੋ-ਦਿਨ ਪੱਤਰਕਾਰਾਂ ਉਪਰ ਹਮਲੇ ਤੇਜ਼ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਗੌਰੀ ਲੰਕੇਸ਼ ਦਾ ਕਤਲ ਸਮੁੱਚੀ ਪ੍ਰੈੱਸ 'ਤੇ ਹਮਲਾ ਹੈ। ਉਨ੍ਹਾਂ ਮੰਗ ਕੀਤੀ ਕਿ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਇਸ ਉਪਰੰਤ ਨਾਇਬ ਤਹਿਸੀਲਦਾਰ ਕੇ. ਸੀ. ਦੱਤਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਗੁਰਦਰਸ਼ਨ ਸਿੰਘ ਸਿੱਧੂ, ਭੀਮਾ ਭੱਟੀਵਾਲ, ਵਿਜੇ ਸਿੰਗਲਾ, ਤਰਸੇਮ ਕਾਂਸਲ, ਵਿਕਾਸ ਮਿੱਤਲ, ਲਖਵਿੰਦਰ ਗਰਗ, ਮਨਦੀਪ ਅੱਤਰੀ, ਪਰਮਜੀਤ ਸਿੰਘ ਕਲੇਰ, ਅਮਨਦੀਪ ਸਿੰਘ ਮਾਝਾ, ਕ੍ਰਿਸ਼ਨ ਗਰਗ ਤੇ ਗੁਰਵਿੰਦਰ ਰੋਮੀ ਵੀ ਹਾਜ਼ਰ ਸਨ।
