ਵਿਦਿਆਰਥੀ ਨੂੰ ਦਾਖਲਾ ਨਾ ਮਿਲਣ ''ਤੇ ਭੜਕੇ ਸਾਥੀ ਕੀਤਾ ਰੋਸ ਪ੍ਰਦਰਸ਼ਨ

07/20/2017 4:45:02 AM

ਬਠਿੰਡਾ(ਪਾਇਲ)-ਪੰਜਾਬ ਸਟੂਡੈਂਟਸ ਯੂਨੀਅਨ ਦੇ ਬੈਨਰ ਹੇਠਾਂ ਸਰਕਾਰੀ ਰਾਜਿੰਦਰਾ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਸਾਹਮਣੇ ਵਿਦਿਆਰਥੀ ਪ੍ਰਵੀਨ ਕੁਮਾਰ ਦੀ ਅਗਵਾਈ 'ਚ ਨਾਅਰੇਬਾਜ਼ੀ ਕੀਤੀ ਅਤੇ ਅਰਥੀ ਸਾੜੀ। ਯੂਨੀਅਨ ਨੇਤਾ ਸੰਗੀਤਾ ਰਾਣੀ ਨੇ ਰੋਸ ਜਤਾਉਂਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਿਤ ਸਰਕਾਰੀ ਕਾਲਜ ਵੱਲੋਂ ਇਕ ਵਿਦਿਆਰਥੀ ਨੂੰ ਦਾਖਲਾ ਦੇਣ ਤੋਂ ਕਥਿਤ ਤੌਰ 'ਤੇ ਇਨਕਾਰ ਕੀਤਾ ਗਿਆ ਤੇ ਨਾਲ ਹੀ ਵਿਦਿਆਰਥੀ 'ਤੇ ਵਿਦਿਆਰਥਣ ਨਾਲ ਗਲਤ ਹਰਕਤ ਕਰਦਿਆਂ ਫੜੇ ਜਾਣ ਦੇ ਦੋਸ਼ ਵੀ ਲਾਏ।  ਵਿਦਿਆਰਥੀ ਨੇਤਾ ਸਿਰਮਜੀਤ ਕੌਰ ਨੇ ਕਿਹਾ ਕਿ ਉਕਤ ਵਿਦਿਆਰਥੀ ਦਲਿਤ ਜਾਤੀ ਨਾਲ ਸਬੰਧਿਤ ਹੈ, ਜਿਸ ਕਾਰਨ ਉਸ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਵਿਦਿਆਰਥੀ ਪ੍ਰਵੀਨ ਕੁਮਾਰ ਨੂੰ ਇਨਸਾਫ ਦਿਵਾਉਣ ਅਤੇ ਸਬੰਧਿਤ ਕਾਲਜ ਦੇ ਪ੍ਰਿੰਸੀਪਲ 'ਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਇਸ ਮੌਕੇ ਵਿਦਿਆਰਥੀ ਸਿਮਰਜੀਤ ਕੌਰ, ਜੋਤੀ ਦੇਵੀ, ਸੰਗੀਤਾ ਰਾਣੀ, ਕੁਲਵਿੰਦਰ, ਰੋਹਿਤ, ਜਸਪ੍ਰੀਤ, ਹਰਪ੍ਰੀਤ, ਪ੍ਰਦੀਪ ਆਦਿ ਮੌਜੂਦ ਸਨ।


Related News