''ਆਪ'' ਦੀ ਅਗਵਾਈ ''ਚ ਵਾਰਡ ਵਾਸੀਆਂ ਵੱਲੋਂ ਥਾਣੇ ਅੱਗੇ ਰੋਸ ਧਰਨਾ
Thursday, Jun 15, 2017 - 06:35 AM (IST)
ਮਾਨਸਾ(ਜੱਸਲ)-ਆਮ ਆਦਮੀ ਪਾਰਟੀ ਦੀ ਅਗਵਾਈ 'ਚ ਵਾਰਡ ਵਾਸੀਆਂ ਨੇ ਦਲਿਤ ਨੌਜਵਾਨ 'ਤੇ ਚੋਰੀ ਦਾ ਪਰਚਾ ਦਰਜ ਕਰਨ ਦੇ ਵਿਰੋਧ 'ਚ ਬੱਸ ਅੱਡਾ ਚੌਕ 'ਚ ਪੁਲਸ ਪ੍ਰਸ਼ਾਸਨ ਦਾ ਪੁਤਲਾ ਸਾੜਨ ਉਪਰੰਤ ਥਾਣਾ ਸਿਟੀ-2 ਅੱਗੇ ਰੋਸ ਧਰਨਾ ਦਿੱਤਾ। ਇਸ ਮੌਕੇ 'ਆਪ' ਦੇ ਚੇਅਰਮੈਨ ਬਲਦੇਵ ਸਿੰਘ ਰਾਠੀ ਅਤੇ ਕੌਂਸਲਰ ਅਮਰੀਕ ਸਿੰਘ ਮਾਨ ਨੇ ਉੱਚ ਅਫਸਰਾਂ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਕੇ ਪਰਚਾ ਰੱਦ ਕੀਤਾ ਜਾਵੇ ਨਹੀਂ ਤਾਂ ਹਲਕਾ ਪੱਧਰ 'ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਕਰਮਜੀਤ ਕੌਰ, ਰੂਲੀਆ ਰਾਮ, ਰੋਹੀ ਖਾਨ, ਬਿੱਲੂ ਰਾਮ, ਰਵੀ ਕੁਮਾਰ, ਸਨੀ ਵੇਟਰ, ਸੋਨੀ, ਕੈਲਾ ਸਿੰਘ, ਰਵੀ ਕੁਮਾਰ, ਸੰਤਰੋ ਦੇਵੀ, ਪ੍ਰਕਾਸ਼ੋ ਦੇਵੀ ਸਮੇਤ ਪਾਰਟੀ ਵਰਕਰ ਵੱਡੀ ਗਿਣਤੀ 'ਚ ਸ਼ਾਮਲ ਸਨ।
