ਚੰਡੀਗੜ੍ਹ ਦੇ ਵੀ. ਆਈ. ਪੀ. ਸੈਕਟਰ ’ਚ ਚੱਲ ਰਿਹਾ ਸੀ ਦੇਹ ਵਪਾਰ ਦਾ ਅੱਡਾ, ਗਾਹਕ ਬਣ ਕੇ ਗਈ ਪੁਲਸ ਦੇ ਉੱਡੇ ਹੋਸ਼
Friday, Apr 07, 2023 - 06:24 PM (IST)
ਚੰਡੀਗੜ੍ਹ (ਸੁਸ਼ੀਲ ਰਾਜ) : ਵੀ. ਆਈ. ਪੀ. ਸੈਕਟਰ-8 ਵਿਚ ਦੋ ਸਪਾ ਸੈਟਰਾਂ ਦੀ ਆੜ ਵਿਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਜ਼ਿਲ੍ਹਾ ਕ੍ਰਾਈਮ ਸੈੱਲ ਨੇ ਸੈਕਟਰ-8 ਸਥਿਤ ਗੋਲਡਨ ਲੀਫ ਸਪਾ ਅਤੇ ਪਿਰਾਮਿਡ ਸਪਾ ਸੈਂਟਰ ’ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ 18 ਕੁੜੀਆਂ ਨੂੰ ਛੁਡਵਾਇਆ, ਜਿਨ੍ਹਾਂ ਤੋਂ ਜ਼ਬਰਦਸਤੀ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਸੀ। ਜ਼ਿਆਦਾਤਰ ਕੁੜੀਆਂ ਹਿਮਾਚਲ, ਪੰਜਾਬ ਅਤੇ ਦਿੱਲੀ ਦੀਆਂ ਸਨ। ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਮੁਲਜ਼ਮਾਂ ਦੀ ਪਛਾਣ ਪਿਰਾਮਿਡ ਸਪਾ ਦੇ ਮਾਲਕ ਗੁਰਮੀਤ ਵਾਸੀ ਸੈਕਟਰ-45, ਦਿ ਗੋਲਡਨ ਲੀਫ ਸਪਾ ਦੇ ਮੈਨੇਜਰ ਅਤੀਕ ਅਹਿਮਦ ਵਾਸੀ ਸੂਰਜਪੁਰ ਪਿਜੌਰ ਅਤੇ ਵਿਕਾਸ ਸੈਕਟਰ-12 ਤੇ ਵਿਨੋਦ ਉਰਫ਼ ਵਿੱਕੀ ਸੈਕਟਰ-26 ਪੰਚਕੂਲਾ ਵਜੋਂ ਕੀਤੀ। ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਗ੍ਰਿਫ਼ਤਾਰ ਕੀਤੇ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਚਾਰੇ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਪਤਨੀ ਤੇ ਪੁੱਤ ਨੂੰ ਕਤਲ ਕਰਨ ਤੋਂ ਬਾਅਦ ਏ. ਐੱਸ. ਆਈ. ਨੇ ਕੈਨੇਡਾ ’ਚ ਪੁੱਤ ਨੂੰ ਕੀਤਾ ਫੋਨ, ‘ਮੈਂ ਸਭ ਨੂੰ ਮਾਰ ’ਤਾ’
ਜ਼ਿਲਾ ਕ੍ਰਾਈਮ ਸੈੱਲ ਦੇ ਡੀ. ਐੱਸ. ਪੀ. ਦਵਿੰਦਰ ਸ਼ਰਮਾ ਦੀ ਅਗਵਾਈ ਹੇਠ ਇੰਸ. ਨਰਿੰਦਰ ਪਟਿਆਲ ਪੁਲਸ ਟੀਮ ਸਮੇਤ ਜੀ-20 ਮੀਟਿੰਗ ਸਬੰਧੀ ਸੈਕਟਰ-8 ਸਿੰਧੀ ਸਵੀਟਸ ਨੇੜੇ ਗਸ਼ਤ ਕਰ ਰਹੇ ਸਨ ਕਿ ਮੁਖਬਰ ਨੇ ਸੂਚਨਾ ਦਿੱਤੀ ਕਿ ਸੈਕਟਰ-8 ਸਥਿਤ ਗੋਲਡਨ ਲੀਫ ਸਪਾ ਅਤੇ ਪਿਰਾਮਿਡ ਸਪਾ ਵਿਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਦਵਿੰਦਰ ਸ਼ਰਮਾ ਨੇ ਪੁਲਸ ਟੀਮ ਦਾ ਗਠਨ ਕਰ ਕੇ ਸਭ ਤੋਂ ਪਹਿਲਾਂ ਸੈਕਟਰ-8 ਸਥਿਤ ਗੋਲਡਨ ਲੀਫ ਸਪਾ ਸੈਂਟਰ ਵਿਚ ਫਰਜ਼ੀ ਗਾਹਕ ਭੇਜਿਆ । ਗਾਹਕ ਨੇ ਐੱਸ. ਪੀ. ਸੈਂਟਰ ਜਾ ਕੇ ਮੈਨੇਜਰ ਗੁਰਮੀਤ ਅਤੇ ਅਤੀਕ ਅਹਿਮਦ ਨਾਲ ਗੱਲ ਕੀਤੀ। ਡੀ. ਐੱਸ. ਪੀ. ਦਵਿੰਦਰ ਸ਼ਰਮਾ ਨੇ ਪੁਲਸ ਟੀਮ ਨਾਲ ਉਸ ਵੇਲੇ ਛਾਪਾ ਮਾਰਿਆ, ਜਦੋਂ ਦੋਵਾਂ ਨੇ ਕੁੜੀਆਂ ਦਿਖਾ ਕੇ ਫਰਜ਼ੀ ਗਾਹਕਾਂ ਤੋਂ ਪੈਸੇ ਲਏ। ਪੁਲਸ ਨੇ ਸਪਾ ਸੈਂਟਰ ਦੇ ਅੰਦਰੋਂ 9 ਕੁੜੀਆਂ ਨੂੰ ਛੁਡਵਾਇਆ।
ਇਹ ਵੀ ਪੜ੍ਹੋ : ਐਕਸਾਈਜ਼ ਪਾਲਿਸੀ : ਨਵੀਂ ਰੇਟ ਲਿਸਟ ਨੇ ਪਿਆਕੜਾਂ ਦੀਆਂ ਵਧਾਈਆਂ ਮੁਸ਼ਕਲਾਂ
ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਗੁਰਮੀਤ ਮੈਨੇਜਰ ਸੈਕਟਰ-45 ਤੇ ਸੂਰਜਪੁਰ ਅਤੀਕ ਅਹਿਮਦ ਵਾਸੀ ਪਿਜੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਇੰਸ. ਨਰਿੰਦਰ ਪਟਿਆਲ ਨੇ ਪੁਲਸ ਟੀਮ ਨਾਲ ਜਾਅਲੀ ਗਾਹਕ ਭੇਜ ਕੇ ਪਿਰਾਮਿਡ ਸਪਾ ਸੈਂਟਰ ’ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਪੁਲਸ ਨੇ ਸਪਾ ਸੈਂਟਰ ਦੇ ਅੰਦਰੋਂ 9 ਕੁੜੀਆਂ ਨੂੰ ਛੁਡਵਾਇਆ ਅਤੇ ਸੈਂਟਰ ਦੇ ਮਾਲਕ ਪੰਚਕੂਲਾ ਦੇ ਸੈਕਟਰ-12 ਦੇ ਵਿਨੋਦ ਉਰਫ ਵਿੱਕੀ ਤੇ ਸੈਕਟਰ-26 ਦੇ ਵਸਨੀਕ ਵਿਕਾਸ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਿਲ੍ਹਾ ਕ੍ਰਾਈਮ ਸੈੱਲ ਨੇ ਉਪਰੋਕਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਥਾਣਾ ਡੇਹਲੋਂ ’ਚ ਤਾਇਨਾਤ ਏ. ਐੱਸ. ਆਈ. ਤੇ ਹੌਲਦਾਰ ਗ੍ਰਿਫ਼ਤਾਰ, ਹੈਰਾਨ ਕਰਨ ਵਾਲਾ ਹੈ ਮਾਮਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।