ਲੁਧਿਆਣਾ ''ਚ ਮਸ਼ਹੂਰ ਆਂਟੀ ਦੇ ਦੇਹ ਵਪਾਰ ਦੇ ਅੱਡੇ ''ਤੇ ਪੁਲਸ ਦੀ ਰੇਡ, 10 ਕੁੜੀਆਂ ਸਣੇ 3 ਮੁੰਡੇ ਫੜੇ ਗਏ

Saturday, Mar 06, 2021 - 06:23 PM (IST)

ਲੁਧਿਆਣਾ ''ਚ ਮਸ਼ਹੂਰ ਆਂਟੀ ਦੇ ਦੇਹ ਵਪਾਰ ਦੇ ਅੱਡੇ ''ਤੇ ਪੁਲਸ ਦੀ ਰੇਡ, 10 ਕੁੜੀਆਂ ਸਣੇ 3 ਮੁੰਡੇ ਫੜੇ ਗਏ

ਲੁਧਿਆਣਾ (ਜ.ਬ.)- ਸੁਭਾਸ਼ ਨਗਰ ਇਲਾਕੇ ਵਿਚ ਚੱਲ ਰਹੇ ਦੇਹ ਵਪਾਰ ਦੇ ਅੱਡੇ ’ਤੇ ਪੁਲਸ ਨੇ ਸ਼ੁੱਕਰਵਾਰ ਨੂੰ ਛਾਪੇਮਾਰੀ ਕਰ ਕੇ 10 ਕੁੜੀਆਂ ਅਤੇ 3 ਮੁੰਡਿਆਂ ਨੂੰ ਹਿਰਾਸਤ ਵਿਚ ਲਿਆ ਹੈ ਜਦਕਿ ਇਸ ਮਾਮਲੇ ਵਿਚ ਪੁਲਸ ਅਜੇ ਕੁਝ ਦੱਸਣ ਲਈ ਤਿਆਰ ਨਹੀਂ ਹੈ। ਥਾਣਾ ਟਿੱਬਾ ਮੁਖੀ ਇੰਸਪੈਕਟਰ ਮੁਹੰਮਦ ਜਮੀਲ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਦਾ ਪੂਰਾ ਖੁਲਾਸਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਨਾਬਾਲਗ ਕੁੜੀ ਦੇ ਪੇਟ ਦਰਦ ਹੋਣ 'ਤੇ ਹਸਪਤਾਲ ਲੈ ਗਿਆ ਪਰਿਵਾਰ, ਡਾਕਟਰ ਦਾ ਖੁਲਾਸਾ ਸੁਣ ਉੱਡੇ ਹੋਸ਼

ਉਧਰ ਸੂਤਰਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਕ ਮਸ਼ਹੂਰ ਆਂਟੀ ਇਸ ਇਲਾਕੇ ਵਿਚ ਦੇਹ ਵਪਾਰ ਦੀਆਂ ਗਤੀਵਿਧੀਆਂ ਚਲਾ ਰਹੀ ਸੀ। ਇਸ ਦੀ ਜਾਣਕਾਰੀ ਇਲਾਕਾ ਪੁਲਸ ਨੂੰ ਵੀ ਸੀ। ਕਿਸੇ ਕਾਰਨ ਵੱਸ ਉਹ ਇਸ ’ਤੇ ਹੱਥ ਨਹੀਂ ਪਾ ਰਹੀ ਸੀ ਪਰ ਜਦੋਂ ਉੱਪਰੋਂ ਦਬਾਅ ਵਧਿਆ ਤਾਂ ਮਜਬੂਰ ਹੋ ਕੇ ਪੁਲਸ ਨੂੰ ਹਰਕਤ ’ਚ ਆਉਣਾ ਪਿਆ। ਜਿਸ ਤੋਂ ਬਾਅਦ ਪੁਲਸ ਨੇ ਪਾਰਟੀ ਇਸ ਦੇਹ ਵਪਾਰ ਦੇ ਅੱਡੇ 'ਤੇ ਰੇਡ ਕੀਤੀ, ਜਿਥੋਂ ਪੁਲਸ ਨੇ 10 ਕੁੜੀਆਂ ਅਤੇ ਤਿੰਨ ਮੁੰਡਿਆਂ ਨੂੰ ਹਿਰਾਸਤ ਵਿਚ ਲਿਆ ਹੈ।

ਇਹ ਵੀ ਪੜ੍ਹੋ : ਭਿਆਨਕ ਅੰਜਾਮ ਤਕ ਪਹੁੰਚੇ ਪ੍ਰੇਮ ਸੰਬੰਧ, ਪਹਿਲੀ ਪ੍ਰੇਮਿਕਾ ਲਈ ਦੂਜੀ ਨੂੰ ਦਿੱਤੀ ਦਰਦਨਾਕ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News