ਨਾਭਾ 'ਚ ਪ੍ਰਾਪਰਟੀ ਡੀਲਰ ਗੋਸੂ ਨੂੰ ਲੱਗੀ ਗੋਲੀ, ਮੌਤ

Saturday, Feb 22, 2020 - 12:57 PM (IST)

ਨਾਭਾ 'ਚ ਪ੍ਰਾਪਰਟੀ ਡੀਲਰ ਗੋਸੂ ਨੂੰ ਲੱਗੀ ਗੋਲੀ, ਮੌਤ

ਨਾਭਾ (ਰਾਹੁਲ,ਸੁਸ਼ੀਲ ਜੈਨ) : ਨਾਭਾ ਕੋਤਵਾਲੀ ਤੋਂ ਤਕਰੀਬਨ 250 ਮੀਟਰ ਨੇੜੇ ਪ੍ਰਾਪਰਟੀ ਡੀਲਰ ਅਮਨਦੀਪ ਸਿੰਘ ਉਰਫ ਗੋਸੂ ਨੂੰ ਅਚਾਨਕ ਗੋਲੀ ਲੱਗ ਗਈ। ਕੋਤਵਾਲੀ ਨਾਭਾ ਦੇ ਇੰਚਾਰਜ ਗੁਰਪ੍ਰਤਾਪ ਸਿੰਘ ਮੁਤਾਬਕ ਅਮਨਦੀਪ ਸਿੰਘ ਨੂੰ ਜ਼ਖਮੀਂ ਹਾਲਤ 'ਚ ਨਾਭਾ ਦੇ ਸਰਕਾਰੀ ਹਸਪਤਾਲ 'ਚ ਹਾਦਸੇ ਵਾਲੀ ਥਾਂ ਤੋਂ ਪਹੁੰਚਾਇਆ ਗਿਆ। ਸਿਰ 'ਚ ਗੋਲੀ ਲੱਗਣ ਕਾਰਨ ਉਸ ਦੀ ਹਾਲਤ ਨਾਜ਼ੁਕ ਸੀ। ਅਮਰਜੈਂਸੀ 'ਚ ਡਾਕਟਰਾਂ ਵਲੋਂ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਵਲੋਂ ਇਸ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Babita

Content Editor

Related News