ਪੁਲਸ ਫਾਈਲਾਂ ਦੀ ਧੂਡ਼ ਬਣ ਕੇ ਰਹਿ ਗਿਆ ਜੀ.  ਐੱਨ. ਡੀ. ਯੂ. ਦੀ ਪ੍ਰੋਫੈਸਰ ਸੁਖਪ੍ਰੀਤ ਦਾ ਅਗਵਾ ਕਾਂਡ

07/18/2018 5:51:26 AM

ਅੰਮ੍ਰਿਤਸਰ,   (ਸੰਜੀਵ)-  ਸਮਾਂ ਬੀਤਣ ਦੇ ਨਾਲ-ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਸੁਖਪ੍ਰੀਤ ਕੌਰ ਦੇ ਅਗਵਾ ਦਾ ਮਾਮਲਾ ਹੁਣ ਪੁਲਸ ਫਾਈਲਾਂ ਦੀ ਧੂਡ਼ ਬਣ ਕੇ ਰਹਿ ਗਿਆ ਹੈ। ਪ੍ਰੋ. ਸੁਖਪ੍ਰੀਤ ਦੇ ਅਗਵਾ ਨੂੰ ਕਰੀਬ 11 ਮਹੀਨੇ ਬੀਤ ਚੁੱਕੇ ਹਨ ਪਰ ਪੁਲਸ ਇਸ ਮਾਮਲੇ ਵਿਚ ਅੱਜ ਤੱਕ ਕੋਈ ਵੀ ਠੋਸ ਸੁਰਾਗ ਨਹੀਂ ਲੱਭ ਸਕੀ, ਜਿਸ ਕਾਰਨ ਹੁਣ ਪ੍ਰੋ. ਸੁਖਪ੍ਰੀਤ ਅਗਵਾ ਕਾਂਡ ਦੀ ਫਾਈਲ ਨੂੰ ਬੰਦ ਕਰਨ ਦੀ ਤਿਆਰੀ ਹੋ ਚੁੱਕੀ ਹੈ। ਪੁਲਸ ਹੁਣ ਇਸ ਅਗਵਾ ਕਾਂਡ ਵਿਚ ਇਕ ਸਾਲ ਬੀਤਣ ਦੇ ਇੰਤਜ਼ਾਰ ਵਿਚ ਹੈ, ਕਿਉਂਕਿ ਕਿਸੇ ਵੀ ਅਗਵਾ ਦੇ ਮਾਮਲੇ ਨੂੰ 1 ਸਾਲ ਤੋਂ ਪਹਿਲਾਂ ਪੁਲਸ ਬੰਦ ਨਹੀਂ ਕਰ ਸਕਦੀ। ਪ੍ਰੋ. ਸੁਖਪ੍ਰੀਤ ਕੌਰ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਜ਼ਿਲਾ ਪੁਲਸ ਨੇ ਕੁੱਝ ਦਿਨ ਤਾਂ ਸਖਤ ਮਿਹਨਤ ਕਰਕੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕੋਈ ਸੁਰਾਗ ਹੱਥ ਨਾ ਲੱਗਣ ’ਤੇ ਫਾਈਲ ਨੂੰ ਅਨ-ਓਪਚਾਰਿਕ ਤੌਰ ’ਤੇ ਬੰਦ ਕਰ ਦਿੱਤਾ ਗਿਆ।  
 ਫਲੈਸ਼ ਬੈਕ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਸਿਸਟੈਂਟ ਪ੍ਰੋ. ਸੁਖਪ੍ਰੀਤ ਕੌਰ ਦੇ 11 ਸਤੰਬਰ 2017 ਨੂੰ ਸ਼ੱਕੀ ਹਾਲਤ ਵਿਚ ਗਾਇਬ ਹੋ ਜਾਣ ਦੇ ਮਾਮਲੇ ਵਿਚ ਥਾਣਾ ਕੈਂਟੋਨਮੈਂਟ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਮਾਮਲੇ ਦੀ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਸੀ, ਜਿਸ ਵਿਚ ਜਤਿੰਦਰ ਸਿੰਘ ਗੈਰੀ ਦਾ ਨਾਮ ਸਾਹਮਣੇ ਆਇਆ ਸੀ ਅਤੇ ਪ੍ਰੋ. ਸੁਖਪ੍ਰੀਤ ਕੌਰ ਨੂੰ ਅਗਵਾ ਕਰਕੇ ਲੈ ਜਾਣ ਦੀ ਸੀ. ਸੀ. ਟੀ. ਵੀ. ਫੁਟੇਜ਼ ਵੀ ਪੁਲਸ ਦੇ ਹੱਥ ਲੱਗੀ ਸੀ। ਫੁਟੇਜ਼ ਵਿਚ ਜਤਿੰਦਰ ਸਿੰਘ ਗੈਰੀ ਯੂਨੀਵਰਸਿਟੀ ਦੇ ਠੀਕ ਸਾਹਮਣੇ ਯੂ. ਟੀ. ਮਾਰਕੀਟ ਵਿਚ ਪ੍ਰੋ. ਸੁਖਪ੍ਰੀਤ ਨੂੰ ਮਿਲਣ ਲਈ ਆਇਆ ਸੀ ਜਿੱਥੇ ਪ੍ਰੋ. ਸੁਖਪ੍ਰੀਤ ਇਕ ਰੈਸਟੋਰੈਂਟ ਦੇ ਅੰਦਰ ਜਾਂਦੀ ਹੋਈ ਵਿਖਾਈ ਦਿੱਤੀ ਅਤੇ ਕੁੱਝ ਸਮੇਂ ਬਾਅਦ ਜਦੋਂ ਉਹ ਬਾਹਰ ਨਿਕਲੀ ਤਾਂ ਉਹ ਗੈਰੀ ਦੇ ਨਾਲ ਗੱਲ ਕਰਦੀ ਹੋਈ ਉਸਦੇ ਪਿੱਛੇ-ਪਿੱਛੇ ਚੱਲਣਾ ਸ਼ੁਰੂ ਹੋ ਗਈ। ਦੋਵੇਂ ਇਕ ਕਾਰ ਵਿਚ ਬੈਠੇ ਅਤੇ ਸ਼ਹਿਰ ਵੱਲ ਰਵਾਨਾ ਹੋ ਗਏ ਸਨ, ਜਿਸ ਦੇ ਬਾਅਦ ਪੁਲਸ ਨੇ ਅੰਮ੍ਰਿਤਸਰ ਦੇ ਨਾਲ-ਨਾਲ ਬਾਹਰੀ ਖੇਤਰਾਂ ਵਿਚ ਜਾਂਚ ਸ਼ੁਰੂ ਕਰ ਦਿੱਤੀ। ਮਾਨਾਂਵਾਲਾ ਟੋਲ ਪਲਾਜ਼ਾ ਤੋਂ ਪੁਲਸ ਨੂੰ ਕੁੱਝ ਸੁਰਾਗ ਹੱਥ ਲੱਗੇ, ਜਿਸ ਦੇ ਬਾਅਦ ਪੁਲਸ ਨੂੰ ਪਤਾ ਲੱਗਾ ਕਿ ਉਹ ਜਲੰਧਰ ਤੋਂ ਪਹਿਲਾਂ ਰਸਤੇ ਵਿਚ ਇਕ ਹੋਟਲ ਵਿਚ ਰੁਕੇ ਸਨ ਅਤੇ ਫਿਰ ਗੈਰੀ ਕਾਰ ਲੈ ਕੇ ਅਗਲੇ ਦਿਨ ਉੱਥੋਂ ਤੋਂ ਨਿਕਲ ਗਿਆ ਸੀ।  
 ®ਪ੍ਰੋ.  ਸੁਖਪ੍ਰੀਤ ਅਗਵਾ ਕਾਂਡ ਉਸ ਸਮੇਂ ਹੋਰ ਵੀ ਡੂੰਘਾ ਗੰਭੀਰ ਹੋ ਗਿਆ ਜਦੋਂ ਖਰਡ਼ ਦੇ ਰਹਿਣ ਵਾਲੇ ਜਤਿੰਦਰ ਸਿੰਘ ਗੈਰੀ ਦੀ ਲਾਸ਼ ਪੁਲਸ ਨੇ ਮਹਾਰਾਸ਼ਟਰ ਦੇ ਇੰਦੂ-ਦੁਰਗ ਜ਼ਿਲੇ ਦੇ ਅਮਰੋਹੀ ਸ਼ਹਿਰ ਵਿਚ ਸਥਿਤ ਇਕ ਗੈਸਟ ਹਾਊਸ ਦੇ ਕਮਰੇ ਵਿਚ ਪੱਖੇ ਨਾਲ ਲਟਕਦੀ ਹੋਈ ਬਰਾਮਦ ਕੀਤੀ।  ਮਹਾਰਾਸ਼ਟਰ ਦਾ ਇਹ ਖੇਤਰ ਗੋਵਾ ਬਾਰਡਰ ਦੇ ਨਾਲ ਸੀ। ਗੈਰੀ ਦੀ ਲਾਸ਼ ਮਿਲਣ ਦੇ ਬਾਅਦ ਪੁਲਸ ਜਾਂਚ ਇਕ ਵਾਰ ਫਿਰ ਜੀਰੋ ਪੁਆਇੰਟ ’ਤੇ ਪਹੁੰਚ ਚੁੱਕੀ ਸੀ। ਹੁਣ ਪੁਲਸ ਨੇ ਇਸ ਅਗਵਾ ਕਾਂਡ ਨੂੰ ਫਿਰ ਤੋਂ ਕਬੀਰ ਪਾਰਕ ਮਾਰਕੀਟ ਤੋਂ ਸ਼ੁਰੂ ਕੀਤਾ। ਜਦੋਂ ਜਲੰਧਰ ਰੋਪਡ਼ ਦੇ ਟੋਲ ਪਲਾਜ਼ਾ ਨੂੰ ਖੰਗਾਲਿਆ ਗਿਆ ਤਾਂ ਪ੍ਰੋ. ਸੁਖਪ੍ਰੀਤ ਸੀ. ਸੀ. ਟੀ. ਵੀ. ਫੁਟੇਜ਼ ਵਿਚ ਵਿਖਾਈ ਨਹੀਂ ਦਿੱਤੀ, ਜਿਸ ’ਤੇ ਪੁਲਸ ਫਿਰ ਤੋਂ ਉਸੇ ਗੈਸਟ ਹਾਊਸ ਵਿਚ ਪਹੁੰਚੀ ਜਿੱਥੇ ਗੈਰੀ ਅੰਮ੍ਰਿਤਸਰ ਤੋਂ ਸੁਖਪ੍ਰੀਤ ਨੂੰ ਲੈ ਕੇ ਗਿਆ ਸੀ , ਜਿਸ-ਜਿਸ ਰਸਤੇ ਤੋਂ ਗੈਰੀ ਅੰਮ੍ਰਿਤਸਰ ਤੋਂ ਮਹਾਰਾਸ਼ਟਰ ਪੁੱਜਾ ਸੀ ਪੁਲਸ ਉਨ੍ਹਾਂ ਰਸਤਿਆਂ ਨੂੰ ਖੰਗਾਲਦੀ ਗਈ ਪਰ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ।
 ®ਜਦੋਂ ਅੰਮ੍ਰਿਤਸਰ ਪੁਲਸ ਨੇ ਅਮਰੋਹੀ ਸ਼ਹਿਰ ਦੇ ਇਕ ਗੈਸਟ ਹਾਊਸ ਤੋਂ ਜਤਿੰਦਰ ਸਿੰਘ ਗੈਰੀ  ਵਿਰਕ ਦੀ ਲਾਸ਼ ਪੱਖੇ ਨਾਲ ਝੂਲਦੀ ਹੋਈ ਬਰਾਮਦ ਕੀਤੀ ਤਾਂ ਕਮਰੇ ਦੀਆਂ ਦੀਵਾਰਾਂ ’ਤੇ ਲਿਖਿਆ ਗਿਆ ਸੀ ਕਿ ਆਈ ਐਮ ਇਨੋਸੈਂਟ। ਪੁਲਸ ਗੈਰੀ ਨੂੰ ਲਗਾਤਾਰ ਫਾਲੋ ਕਰ ਰਹੀ ਸੀ ਅਤੇ ਗੈਰੀ ਪੁਲਸ  ਦੇ ਅੱਗੇ-ਅੱਗੇ ਭੱਜ ਰਿਹਾ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿਸ ਕਮਰੇ ਤੋਂ ਗੈਰੀ ਦੀ ਲਾਸ਼ ਬਰਾਮਦ ਕੀਤੀ ਗਈ, ਗੈਰੀ ਨੇ ਉਸ ਹੋਟਲ ਵਿਚ ਇਹ ਕਹਿ ਕੇ ਕਮਰਾ ਲਿਆ ਸੀ ਕਿ ਉਸ ਦੇ ਸਾਥੀ ਪਿੱਛੇ ਆ ਰਹੇ ਹਨ ਅਤੇ ਉਹ ਆ ਕੇ ਪੈਸੇ ਦੇਣਗੇ।  ਸਵੇਰੇ ਗੈਰੀ ਨੇ ਇਕ ਕੱਪ ਚਾਹ ਲਈ ਅਤੇ ਉਸਦੇ ਬਾਅਦ ਕਮਰਾ ਬੰਦ ਕਰ ਲਿਆ। ਸ਼ਾਮ ਤੱਕ ਜਦੋਂ ਉਹ ਬਾਹਰ ਨਹੀਂ ਨਿਕਲਿਆ ਤਾਂ ਹੋਟਲ ਪ੍ਰਬੰਧਕ ਨੇ ਕਮਰੇ ਵਿਚ ਝਾਂਕਿਆ ਤਾਂ ਗੈਰੀ ਦੀ ਲਾਸ਼ ਪੱਖੇ ਨਾਲ ਝੂਲ ਰਹੀ ਸੀ। ਤਾਲਾਸ਼ੀ ਦੌਰਾਨ ਗੈਰੀ ਦੀ ਜੇਬ ਤੋਂ ਪੁਲਸ ਨੇ ਸਿਰਫ 40 ਰੁਪਏ ਬਰਾਮਦ ਕੀਤੇ ਸਨ, ਜਿਸ ਦੇ ਬਾਅਦ ਪੁਲਸ ਦੇ ਹੱਥ ਪ੍ਰੋ. ਸੁਖਪ੍ਰੀਤ ਅਗਵਾ ਕਾਂਡ ਵਿਚ ਫਿਰ ਤੋਂ ਖਾਲੀ ਹੋ ਗਏ ਸਨ। ਹੁਣ ਪ੍ਰੋ. ਸੁਖਪ੍ਰੀਤ ਅਗਵਾ ਕਾਂਡ ਕੁੱਝ ਦਿਨਾਂ ਬਾਅਦ ਇਕ ਪਹੇਲੀ ਬਣ ਕੇ ਰਹਿ ਜਾਵੇਗਾ। ਪੁਲਸ ਇਸ ਫਾਇਲ ਨੂੰ ਬੰਦ ਕਰ ਦੇਵੇਗੀ ਅਤੇ ਇਸ ਗੱਲ ਦਾ ਖੁਲਾਸਾ ਕਦੇ ਵੀ ਨਹੀਂ ਹੋ ਸਕੇਗਾ ਕਿ ਪ੍ਰੋ. ਸੁਖਪ੍ਰੀਤ ਕਿਵੇਂ ਗਾਇਬ ਹੋਈ ਅਤੇ ਉਹ ਜਿੰਦਾ ਹੈ ਜਾਂ ਉਸ ਨੂੰ ਮਾਰ ਦਿੱਤਾ ਗਿਆ ਸੀ।
ਕੀ ਕਹਿਣਾ ਹੈ ਏ. ਡੀ. ਸੀ. ਪੀ. ਲਖਬੀਰ ਸਿੰਘ ਦਾ
ਏ. ਡੀ. ਸੀ. ਪੀ. ਲਖਬੀਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਦਾ ਖੁਫਿਆ ਤੰਤਰ ਅੱਜ ਵੀ ਪ੍ਰੋ. ਸੁਖਪ੍ਰੀਤ ਅਗਵਾ ਕਾਂਡ ਨੂੰ ਸੁਲਝਾਉਣ ਵਿਚ ਲੱਗਾ ਹੈ। ਕੋਈ ਵੀ ਸੁਰਾਗ ਹੱਥ ਨਾਂ ਲੱਗਣ ਦੇ ਕਾਰਨ ਇਸ ਕੇਸ ਨੂੰ ਅੱਗੇ ਨਹੀਂ ਵਧਾਇਆ ਜਾ ਸਕਿਆ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਹ ਇਸ ਮਾਮਲੇ ਨੂੰ ਸੁਲਝਾ ਲੈਣਗੇ।


Related News