ਕਾਲਜ ’ਚ ਬਾਹੂਬਲੀ ਬਣੇ ਪ੍ਰੋਫੈਸਰ, ਲਹੂ-ਲੁਹਾਨ ਹੋ ਗਏ ਨਹੀਂ ਛੱਡੀ ਲੜਾਈ (ਵੀਡੀਓ)

Friday, Aug 30, 2019 - 06:22 PM (IST)

ਹੁਸ਼ਿਆਪੁਰ (ਅਮਰੀਕ) : ਹੁਸ਼ਿਆਰਪੁਰ ਸਥਿਤ ਆਈ. ਟੀ. ਆਈ. ’ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਛੋਟੀ ਜਿਹੀ ਗੱਲ ਨੂੰ ਲੈ ਕੇ ਹੋਈ ਤਕਰਾਰ ਨੇ ਭਿਆਨਕ ਰੂਪ ਧਾਰ ਲਿਆ। ਜਿਸ ਨੂੰ ਲੈ ਕੇ ਤਿੰਨ ਪ੍ਰੋਫੈਸਰਾਂ ਵਿਚਾਲੇ ਰੱਜ ਕੇ ਡਾਂਗਾ ਸੋਟੇ ਚੱਲੇ। ਦਰਅਸਲ ਵੀਰਵਾਰ ਨੂੰ ਕਾਲਜ ’ਚ ਬਾਇਓਮੈਟ੍ਰਿਕ ਹਾਜ਼ਰੀ ਲਗਾਉਣ ਦੌਰਾਨ ਦੋ ਪ੍ਰੋਫੈਸਰਾਂ ’ਚ ਤਕਰਾਰ ਹੋ ਗਈ ਸੀ। ਇਸ ਤੋਂ ਬਾਅਦ ਪ੍ਰਿੰਸੀਪਲ ਨੇ ਦੋਹਾਂ ਨੇ ਬਿਠਾ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ ਸੀ। ਸ਼ੁੱਕਰਵਾਰ ਨੂੰ ਹਾਜ਼ਰੀ ਦੌਰਾਨ ਦੋਵੇਂ ਪ੍ਰੋਫੈਸਰ ਇਕ ਵਾਰ ਫਿਰ ਆਪਸ ’ਚ ਭਿੜ ਗਏ।

ਇਸ ਲੜਾਈ ਇੰਨੀ ਵੱਧ ਗਈ ਦੋਵਾਂ ਹੱਥ ਜਿਹੜੀ ਚੀਜ਼ ਉਹੀ ਵਰਾਈ ਗਈ। ਸਾਥੀ ਪ੍ਰੋਫੈਸਰ ਦੋਵਾਂ ਨੂੰ ਛੁਡਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ। ਲੜਾਈ ਦੌਰਾਨ ਦੋਵੇਂ ਲਹੂ-ਲੁਹਾਨ ਹੋ ਗਏ ਪਰ ਲੜਾਈ ਨਹੀਂ ਛੱਡੀ। ਦੋਵਾਂ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਕਿਸੇ ਵਿਦਿਆਰਥੀ ਨੇ ਲੜਾਈ ਨੂੰ ਆਪਣੇ ਮੋਬਾਇਲ ਦੇ ਕੈਮਰੇ ’ਚ ਕੈਦ ਕਰ ਲਿਆ। ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਉਧਰ ਕਾਲਜ ਦੇ ਪ੍ਰਿੰਸੀਪਲ ਨੇ ਆਪਣੇ ਦੋਵੇਂ ਬਾਹੂਬਲੀ ਪ੍ਰੋਫੈਸਰਾਂ ਖਿਲਾਫ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ। 


author

Gurminder Singh

Content Editor

Related News