ਦੋਆਬੇ ਦੇ 164 ਨਿੱਜੀ ਸਕੂਲਾਂ ਨੇ ਵਧਾਈਆਂ ਨਿਯਮਾਂ ਦੇ ਉਲਟ ਫੀਸਾਂ, ਰਿਪੋਰਟ ''ਚ ਹੋਇਆ ਖੁਲਾਸਾ
Wednesday, Aug 02, 2017 - 03:28 PM (IST)
ਜਲੰਧਰ— ਨਿੱਜੀ ਸਕੂਲਾਂ ਵੱਲੋਂ ਮਨਮਰਜ਼ੀ ਮੁਤਾਬਕ ਵਧਾਈ ਜਾਂਦੀ ਫੀਸ 'ਤੇ ਜਾਂਚ ਲਈ ਬਣੀ ਜਸਟਿਸ ਅਮਰ ਦੱਤ ਕਮੇਟੀ ਨੇ ਆਪਣੀ ਰਿਪੋਰਟ ਤਿਆਰ ਕਰ ਲਈ ਹੈ। ਕਮੇਟੀ ਨੇ ਦੋਆਬੇ ਦੇ 164 ਨਿੱਜੀ ਸਕੂਲਾਂ ਦਾ ਨਾਮ ਉਸ ਸੂਚੀ 'ਚ ਸ਼ਾਮਲ ਕੀਤਾ ਹੈ, ਜਿਨ੍ਹਾਂ ਨੇ ਨਿਯਮਾਂ ਦੇ ਉਲਟ ਜਾ ਕੇ 15.5 ਫੀਸਦੀ ਤੋਂ ਜ਼ਿਆਦਾ ਸਲਾਨਾ ਫੀਸਾਂ 'ਚ ਵਾਧਾ ਕੀਤਾ ਹੈ। ਕਮੇਟੀ ਨੇ 4 ਸਾਲ ਲਗਾ ਕੇ ਇਸ ਸਬੰਧੀ 372 ਪੰਨਿਆਂ ਦੀ ਰਿਪੋਰਟ ਤਿਆਰ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਬੱਚਿਆਂ ਦੇ ਮਾਪਿਆਂ ਨੇ ਸਕੂਲਾਂ ਖਿਲਾਫ ਮਨਮਰਜ਼ੀ ਮੁਤਾਬਕ ਫੀਸਾਂ ਵਧਾਉਣ 'ਤੇ ਵਿਰੋਧ ਪ੍ਰਦਰਸ਼ਨ ਕੀਤੇ ਸਨ ਜਿਸ ਤੋਂ ਬਾਅਦ ਉਲਟਾ ਬੱਚਿਆਂ ਦੇ ਮਾਪਿਆਂ ਖਿਲਾਫ ਪੁਲਸ ਨੇ ਪਰਚੇ ਵੀ ਦਰਜੇ ਕਰ ਲਏ ਸਨ। ਕਮੇਟੀ ਵੱਲੋਂ ਤਿਆਰ ਕੀਤੀ ਗਈ ਸੂਚੀ 'ਚ ਜਲੰਧਰ ਜ਼ਿਲੇ ਦੇ 60 ਸਕੂਲਾਂ ਦੇ ਨਾਮ ਦਰਜ ਕੀਤੇ ਗਏ ਹਨ। ਇਸ 'ਚੋਂ 23 ਸਕੂਲ ਸੀ. ਬੀ. ਐੱਸ. ਈ ਜਦਕਿ 7 ਸਕੂਲ ਆਈ. ਸੀ. ਐੱਸ. ਈ. ਅਧੀਨ ਚੱਲ ਰਹੇ ਹਨ। 30 ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਚੱਲ ਰਹੇ ਹਨ। ਇਸ ਸੂਚੀ 'ਚ 71 ਸਕੂਲ ਹੁਸ਼ਿਆਰਪੁਰ ਜ਼ਿਲੇ ਦੇ ਸ਼ਾਮਲ ਹਨ, ਜਿਨ੍ਹਾਂ 'ਚੋ 13 ਸਕੂਲ ਸੀ. ਬੀ. ਐੱਸ. ਈ, 5 ਆਈ. ਸੀ. ਐੱਸ. ਈ ਅਤੇ 53 ਸਕੂਲ ਪੀ. ਐੱਸ. ਈ. ਬੀ. ਦੇ ਅਧੀਨ ਆਉਂਦੇ ਹਨ।
ਕਪੂਰਥਲਾ ਜ਼ਿਲੇ ਦੇ 23 ਸਕੂਲਾਂ 'ਚੋਂ ਸੀ. ਬੀ. ਐਸ. ਈ. ਦੇ 17, ਆਈ. ਸੀ. ਐੱਸ. ਈ ਦਾ ਇਕ ਅਤੇ ਪੀ. ਐੱਸ. ਈ. ਬੀ. ਦੇ 5 ਸਕੂਲ ਸ਼ਾਮਲ ਹਨ। ਜ਼ਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਪੀ. ਐੱਸ. ਈ. ਬੀ. ਅਧੀਨ ਚੱਲਦੇ 10 ਸਕੂਲ ਸ਼ਾਮਲ ਹਨ।
ਦੋਆਬਾ ਖੇਤਰ ਦੇ 150 ਸਕੂਲਾਂ ਨੂੰ ਕਮੇਟੀ ਨੇ ਫੀਸ ਦੇ ਪੈਸੇ ਵਾਪਸ ਕਰਨ ਕਿਹਾ ਹੈ ਜਿਨਾਂ ਸਕੂਲਾਂ ਨੇ ਬੱਚਿਆਂ ਦੀਆਂ ਫੀਸਾਂ 'ਚੋ 15 ਫੀਸਦੀ ਤੋਂ ਵੱਧ ਮੁਨਾਫਾ ਕਮਾਇਆ ਹੈ। ਇਸ 'ਚ ਜ਼ਿਲਾ ਜਲੰਧਰ 65 ਸਕੂਲ, ਕਪੂਰਥਲਾ ਦੇ 33, ਹੁਸ਼ਿਆਰਪੁਰ ਦੇ 46 ਅਤੇ ਸ਼ਹੀਦ ਭਗਤ ਸਿੰਘ ਨਗਰ ਦੇ 6 ਸਕੂਲ ਸ਼ਾਮਲ ਹਨ। ਇਸ ਦੇ ਨਾਲ ਹੀ ਕਮੇਟੀ ਨੇ ਰਿਪੋਰਟ 'ਚ ਸਕੂਲਾਂ ਨੂੰ ਕਈ ਹਦਾਇਤਾਂ ਵੀ ਲਿਖੀਆਂ ਹਨ, ਜਿਸ 'ਚ ਬੱਚਿਆਂ ਨੂੰ ਸਕੂਲ ਤੋਂ ਕਿਤਾਬਾਂ ਅਤੇ ਵਰਦੀ ਲੈਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕਿਸੇ ਖਾਸ ਦੁਕਾਨ ਤੋਂ ਲੈਣ ਲਈ ਦਬਾਅ ਪਾਇਆ ਜਾ ਸਕਦਾ ਹੈ।
Related News
ਦਿੱਲੀ ਵਿਧਾਨ ਸਭਾ ਵੱਲੋਂ ਪੰਜਾਬ ਦੇ DGP ਨੂੰ ਸਖ਼ਤ ਨਿਰਦੇਸ਼, ਆਤਿਸ਼ੀ ਵੀਡੀਓ ਮਾਮਲੇ ''ਚ 28 ਜਨਵਰੀ ਤੱਕ ਮੰਗੀ ਰਿਪੋਰਟ
