ਨਿੱਜੀ ਹਸਪਤਾਲਾਂ ਨੂੰ ਵੀ ਭਵਿੱਖ 'ਚ ਬਣਾਉਣਾ ਪਵੇਗਾ ਕੋਰੋਨਾ ਵਾਰਡ!

06/08/2020 4:30:34 PM

ਜਲੰਧਰ (ਰੱਤਾ) : ਕੋਰੋਨਾ ਵਾਇਰਸ ਦੇ ਰੋਗੀਆਂ ਦੀ ਗਿਣਤੀ ਜਿਸ ਤਰ੍ਹਾਂ ਲਗਾਤਾਰ ਵੱਧ ਰਹੀ ਹੈ ਅਤੇ ਨਿੱਜੀ ਹਸਪਤਾਲਾਂ ਵਿਚੋਂ ਵੀ ਕੋਰੋਨਾ ਦੇ ਪਾਜ਼ੇਟਿਵ ਕੇਸ ਮਿਲ ਰਹੇ ਹਨ। ਇਸ ਹਲਾਤ ਵਿਚ ਲੱਗਦਾ ਹੈ ਕਿ ਭਵਿੱਖ ਵਿਚ ਨਿੱਜੀ ਹਸਪਤਾਲਾਂ ਨੂੰ ਵੀ ਕੋਰੋਨਾ ਪਾਜ਼ੇਟਿਵ ਰੋਗੀਆਂ ਲਈ ਵੱਖਰੇ ਤੌਰ 'ਤੇ ਵਾਰਡ ਬਣਾਉਣਾ ਪਵੇਗਾ। ਜ਼ਿਕਰਯੋਗ ਹੈ ਕਿ 30 ਅਪ੍ਰੈਲ 2020 ਤੱਕ ਜ਼ਿਲ੍ਹੇ ਵਿਚ ਕੋਰੋਨਾ ਦੇ ਪਾਜ਼ੇਟਿਵ ਰੋਗੀਆਂ ਦੀ ਗਿਣਤੀ ਸਿਰਫ 89 ਸੀ, ਜੋ ਕਿ ਹੁਣ 300 'ਤੇ ਪਹੁੰਚ ਗਈ ਹੈ। ਚਿੰਤਾਜਨਕ ਗੱਲ ਇਹ ਹੈ ਕਿ ਸਿਰਫ ਮਈ ਮਹੀਨੇ ਵਿਚ ਹੀ ਲਗਭਗ 165 ਕੇਸ ਮਿਲੇ ਸਨ ਅਤੇ ਹੁਣ ਜੂਨ ਦੇ 7 ਦਿਨਾਂ ਵਿਚ 45 ਪਾਜ਼ੇਟਿਵ ਕੇਸ ਮਿਲ ਚੁੱਕੇ ਹਨ।

ਇਹ ਵੀ ਪੜ੍ਹੋ ► ਰਾਹਤ ਦੇਣੀ ਕਿੰਨੀ ਕੁ ਜਾਇਜ਼ : ਜਲੰਧਰ 'ਚ ਲਗਾਤਾਰ ਵਧ ਰਿਹੈ ਪਾਜ਼ੇਟਿਵ ਰੋਗੀਆਂ ਦਾ ਅੰਕੜਾ

ਜ਼ਿਲ੍ਹੇ 'ਚ ਪਾਜ਼ੇਟਿਵ ਪਾਏ ਗਏ ਇਨ੍ਹਾਂ ਕੇਸਾਂ ਵਿਚੋਂ ਕੁਝ ਕੇਸ ਅਜਿਹੇ ਵੀ ਹਨ ਜੋ ਨਿੱਜੀ ਹਸਪਤਾਲਾਂ ਵਲੋਂ ਕਰਵਾਏ ਗਏ ਟੈਸਟ ਤੋਂ ਬਾਅਦ ਸਾਹਮਣੇ ਆਏ ਹਨ। ਇਨ੍ਹੀਂ ਦਿਨੀਂ ਕੁਝ ਨਿੱਜੀ ਹਸਪਤਾਲ ਵਾਲਿਆਂ ਨੇ ਕਿਸੇ ਵੀ ਰੋਗੀ ਦਾ ਆਪ੍ਰੇਸ਼ਨ ਕਰਨ ਤੋ ਂ ਪਹਿਲਾਂ ਉਸਦਾ ਕੋਰੋਨਾ ਟੈਸਟ ਕਰਵਾਉਣਾ ਜ਼ਰੂਰੀ ਕਰ ਦਿੱਤਾ ਹੈ। ਅਜਿਹੇ ਵਿਚ ਨਿੱਜੀ ਹਸਪਤਾਲਾਂ ਵਲੋਂ ਕੋਰੋਨਾ ਵਾਰਡ ਬਣਾਉਣਾ ਇਸ ਲਈ ਜ਼ਰੂਰੀ ਹੋ ਗਿਆ ਹੈ ਕਿਉਂਕਿ ਜੇਕਰ ਉਹ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ 'ਚ ਭੇਜ ਦਿੰਦੇ ਹਨ ਤਾਂ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਉਕਤ ਮਰੀਜ਼ ਆਪ੍ਰੇਸ਼ਨ ਕਰਵਾਉਣ ਲਈ ਉਸੇ ਹਸਪਤਾਲ 'ਚ ਦੁਬਾਰਾ ਜਾਵੇਗਾ। ਇਨ੍ਹਾਂ ਸਾਰੀਆਂ ਗੱਲਾਂ ਨੂੰ ਵੇਖ ਕੇ ਲੱਗਦਾ ਹੈ ਕਿ ਨਿੱਜੀ ਹਸਪਤਾਲਾਂ ਵਾਲੇ ਜਲਦ ਹੀ ਆਪਣੇ ਹਸਪਤਾਲਾਂ 'ਚ ਕੋਰੋਨਾ ਵਾਰਡ ਬਣਾ ਲੈਣਗੇ।

ਇਹ ਵੀ ਪੜ੍ਹੋ ► ਚੰਡੀਗੜ੍ਹ 'ਚ ਪੈਰ ਪਸਾਰ ਰਿਹੈ 'ਕੋਰੋਨਾ', ਫਿਰ 4 ਨਵੇਂ ਮਾਮਲੇ ਆਏ ਸਾਹਮਣੇ

ਕੁਲ ਸੈਂਪਲ 10246
ਨੈਗੇਟਿਵ ਆਏ 9210
ਪਾਜ਼ੇਟਿਵ ਆਏ 300
ਡਿਸਚਾਰਜ ਰੋਗੀ 235
ਮੌਤਾਂ ਹੋਈਆਂ 9
ਇਲਾਜ ਅਧੀਨ 56





 


Anuradha

Content Editor

Related News