ਨਿੱਜੀ ਕੰਪਨੀ ਦੀ ਚਲਦੀ ਬੱਸ ਬੇਕਾਬੂ ਹੋ ਕੇ ਦੁਕਾਨ ਵਿੱਚ ਵੜ੍ਹੀ, ਬੱਚੇ ਸਣੇ ਕਈ ਸਵਾਰੀਆਂ ਜ਼ਖ਼ਮੀ

Monday, Sep 12, 2022 - 03:09 PM (IST)

ਬੰਗਾ (ਚਮਨ ਲਾਲ/ਰਾਕੇਸ਼)- ਅੱਜ ਬੰਗਾ ਮੁੱਖ ਮਾਰਗ 'ਤੇ ਨਜ਼ਦੀਕ ਸਿੱਖ ਨੈਸ਼ਨਲ ਕਾਲਜ ਇਕ ਨਿੱਜੀ ਕੰਪਨੀ ਦੀ ਬੱਸ ਦੇ ਬੇਕਾਬੂ ਹੋ ਕੇ ਇਕ ਡਰਾਈਵਿੰਗ ਸਕੂਲ ਦੀ ਦੁਕਾਨ ਅੰਦਰ ਵੜ੍ਹ ਗਈ। ਇਸ ਦੌਰਾਨ ਬੱਸ ਵਿੱਚ ਸਵਾਰ ਕੁੱਲ ਸਵਾਰੀਆਂ ਵਿੱਚੋਂ ਇਕ ਬੱਚੇ ਸਮੇਤ 9 ਸਵਾਰੀਆਂ ਦੇ ਮਾਮੂਲੀ ਜਦਕਿ 3 ਸਵਾਰੀਆਂ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ 'ਤੇ ਜਾਣਕਾਰੀ ਦਿੰਦੇ ਬੱਸ ਦੇ ਕੰਡਕਟਰ ਕੁਲਦੀਪ ਰਾਮ ਪੁੱਤਰ ਤੁਲਸੀ ਰਾਮ ਵਾਸੀ ਬਹਿਰਾਮ ਨੇ ਦੱਸਿਆ ਕਿ ਉਹ ਨਿੱਜੀ ਕੰਪਨੀ ਦੀ ਬੱਸ ਨੰਬਰ ਪੀ.ਬੀ.32 ਜੇ.9981 ਦਾ ਕੰਡਕਟਰ ਹੈ ਅਤੇ ਉਹ ਅੱਜ ਰੋਜ਼ਾਨਾ ਦੀ ਤਰ੍ਹਾਂ ਬੱਸ ਡਰਾਈਵਰ ਜਿਸ ਦਾ ਨਾਮ ਕਾਲਾ ਹੈ, ਜੋਕਿ ਪਿੰਡ ਝਿੰਗੜਾ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਦਾ ਰਹਿਣ ਵਾਲਾ ਹੈ, ਨਾਲ ਨਵਾਂਸ਼ਹਿਰ ਤੋਂ ਜਲੰਧਰ ਲਈ ਜਾ ਰਹੇ ਸਨ।

ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਹ ਦੁਰਘਟਨਾ ਸਥਾਨ ਨਜ਼ਦੀਕ ਪੁੱਜੇ ਤਾਂ ਉਸ ਨੂੰ ਬੱਸ ਦੇ ਡਰਾਈਵਰ ਨਾਮੀ ਕਾਲਾ ਨੇ ਦੱਸਿਆ ਕਿ ਉਸ ਨੂੰ ਚੱਕਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਉਸ ਨੇ ਡਰਾਈਵਰ ਨੂੰ ਬੱਸ ਨੂੰ ਸਾਈਡ 'ਤੇ ਲਾਉਣ ਲਈ ਕਿਹਾ ਸੀ ਕਿ ਬੱਸ ਬੇਕਾਬੂ ਹੋ ਕੇ ਪਹਿਲਾ ਸੜਕ ਕਿਨਾਰੇ ਬਣੇ ਬਰਸਾਤੀ ਨਾਲੇ ਦੀ ਛੱਤ ਨਾਲ ਟਕਰਾਉਣ ਉਪੰਰਤ ਇਕ ਦੁਕਾਨ ਵਿੱਚ ਜਾ ਵੜ੍ਹੀ। ਉਨ੍ਹਾਂ ਦੱਸਿਆ ਕਿ ਬੱਸ ਵਿਚ ਕੁੱਲ 25/26 ਦੇ ਕਰੀਬ ਸਵਾਰੀਆਂ ਸਨ, ਜੋ ਨਵਾਂਸ਼ਹਿਰ ਤੋਂ ਵੱਖ-ਵੱਖ ਸਥਾਨਾਂ 'ਤੇ ਜਾ ਰਹੀਆਂ ਸਨ, ਦੇ ਸੱਟਾ ਲੱਗੀਆਂ ਹਨ। ਜਦਕਿ ਹਾਦਸੇ ਉਪੰਰਤ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਜਦਕਿ ਬੱਸ ਵਿੱਚ ਸਵਾਰ ਸਵਾਰੀਆਂ ਮਨੂੰ ਪੁੱਤਰ ਵਿਪਨ ਕੁਮਾਰ  ਨਵਾਸ਼ਹਿਰ ,ਅਖਿਲੇਸ਼ ਤਿਵਾੜੀ ਪੁੱਤਰ ਸ਼ੰਕਰ ਦੇਵ ਨਿਵਾਸੀ ਨਵਾਸ਼ਹਿਰ ਅਨੁਸਾਰ ਬੱਸ ਦੀ ਸਪੀਡ ਜਿਆਦਾ ਸੀ ਅਤੇ ਬੱਸ ਦਾ ਡਰਾਈਵਰ ਬੱਸ ਨੂੰ ਬਹੁਤ ਹੀ ਗਲਤ ਢੰਗ ਨਾਲ ਚਲਾ ਰਿਹਾ ਸੀ ।

ਇਹ ਵੀ ਪੜ੍ਹੋ: ਗੈਂਗਸਟਰ ਸੁੱਖਾ ਕਾਹਲੋਂ ਕੇਸ ਦੇ ਗਵਾਹ ਨੂੰ ਕਰਨਾ ਸੀ ਕਤਲ, ਵਾਰਦਾਤ ਤੋਂ ਪਹਿਲਾਂ ਹੀ ਹਥਿਆਰਾਂ ਸਣੇ ਫੜੇ ਗਏ 7 ਬਦਮਾਸ਼

PunjabKesari

ਹਾਜਸੇ ਦੀ ਸੂਚਨਾ ਮਿਲਦੇ ਹੀ ਉਪ ਪੁਲਸ ਕਪਤਾਨ ਸਬ ਡਿਵੀਜ਼ਨ ਬੰਗਾ ਸਰਵਨ ਸਿੰਘ ਬੱਲ, ਐੱਸ. ਐੱਚ. ਓ. ਸਿਟੀ ਬੰਗਾ ਬਲਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜ ਗਏ ਅਤੇ ਬੱਸ ਵਿੱਚ ਸਵਾਰ ਸਵਾਰੀਆਂ ਨੂੰ 108 ਐਂਬੂਲੈਸਾਂ ਦੀ ਮਦਦ ਨਾਲ ਸਿਵਲ ਹਸਪਤਾਲ ਬੰਗਾ ਪੁਹੰਚਾਇਆ ਗਿਆ। ਜਿੱਥੇ ਡਿਊਟੀ 'ਤੇ ਤਨਾਇਤ ਡਾਕਟਰਾਂ ਅਤੇ ਹੋਰ ਸਟਾਫ਼ ਵੱਲੋਂ ਤੇਜ਼ੀ ਨਾਲ ਜ਼ਖ਼ਮੀਆ ਦਾ ਇਲਾਜ਼ ਕਰਨਾ ਸ਼ੁਰੂ ਕਰ ਦਿੱਤਾ।

ਹਾਦਸੇ ਦੌਰਾਨ ਕੌਣ-ਕੌਣ ਹੋਇਆ ਜ਼ਖ਼ਮੀ 
ਉਕਤ ਹੋਇਆ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਹਾਦਸੇ ਵਿੱਚ ਬੱਸ ਦੇ ਪਰਖੱਚੇ ਉੱਡ ਗਏ। ਉਥੇ ਹੀ ਦੁਕਾਨ ਦਾ ਵੀ ਕਾਫ਼ੀ ਨੁਕਸਾਨ ਹੋਇਆ। ਹਾਦਸੇ ਵਿੱਚ ਬੱਸ ਕੰਡਕਟਰ ਕੁਲਦੀਪ ਰਾਮ ਪੁੱਤਰ ਤੁਲਸੀ ਰਾਮ ਵਾਸੀ ਬਹਿਰਾਮ, ਕਮਲਜੀਤ ਕੋਰ ਪਤਨੀ ਕਰਨੈਲ ਸਿੰਘ ਵਾਸੀ ਬੱਲਿਆ (ਯੂ ਪੀ), ਕਿਰਨ ਪੁੱਤਰੀ ਅਜੈ ਕੁਮਾਰ ਵਾਸੀ ਨਵਾਸ਼ਹਿਰ, ਆਸ਼ਾ ਪਤਨੀ ਕਰਨ ਕੁਮਾਰ ਵਾਸੀ ਜਲੰਧਰ, ਦੀਪਕ (3) ਪੁੱਤਰ ਕਰਨ ਵਾਸੀ ਜਲੰਧਰ, ਮਨੂੰ ਪੁੱਤਰ ਵਿਪਨ ਕੁਮਾਰ ਨਵਾਂਸ਼ਹਿਰ, ਅਖਿਲੇਸ਼ ਤਿਵਾੜੀ ਪੁੱਤਰ ਸ਼ੰਕਰ ਦੇਵ ਨਿਵਾਸੀ ਨਵਾਸ਼ਹਿਰ, ਅਮਨਦੀਪ ਕੋਰ ਪੁੱਤਰੀ ਜਗਨ ਨਾਥ ਕਾਹਮਾ, ਮਹਿਤਾ ਬਹਾਦੁਰ ਪੁੱਤਰ ਸ਼ੰਭੂ ਲਾਲ ਬਹਾਦੁਰ  ਨਿਊ ਜਵਾਹਰ ਨਗਰ ਜਲੰਧਰ, ਗੁਰਬਖ਼ਸ ਕੌਰ ਪਤਨੀ ਰਣਜੀਤ ਸਿੰਘ ਮਗੂੰਵਾਲ, ਸੰਦੀਪ ਕੌਰ ਪਤਨੀ ਪਰਗਟ ਸਿੰਘ ਰਾਹੋਂ ਹੋਏ ਹਾਦਸੇ ਦੋਰਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋ ਅਖਿਲੇਸ਼ ਤਿਵਾੜੀ ਪੁੱਤਰ ਸ਼ੰਕਰ ਦੇਵ, ਅਮਨਦੀਪ ਕੋਰ ਪੁੱਤਰੀ ਜਗਨ ਨਾਥ, ਮਹਿਤਾ ਬਹਾਦੁਰ ਪੁੱਤਰ ਸ਼ੰਭੂ ਲਾਲ ਬਹਾਦੁਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਨਵਾਸ਼ਹਿਰ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਵੱਡੀਆਂ ਬੁਲੰਦੀਆਂ ਹਾਸਲ ਕਰ ਰਹੀ ਹੈ ਰੂਪਨਗਰ ਦੀ ਇਹ 8 ਸਾਲਾ ਬੱਚੀ, ਕਈ ਰਿਕਾਰਡ ਬਣਾ ਕੇ ਦੇਸ਼ ਦਾ ਨਾਂ ਕੀਤਾ ਰੌਸ਼ਨ

ਕਿ ਕਹਿਣਾ ਹੈ ਡੀ. ਐੱਸ. ਪੀ. ਬੰਗਾ ਸਰਵਨ ਸਿੰਘ ਬੱਲ ਦਾ 
ਹਾਦਸੇ ਦੇ ਸਬੰਧ ਵਿੱਚ ਡੀ. ਐੱਸ. ਪੀ. ਬੰਗਾ ਸ. ਸਰਵਨ ਸਿੰਘ ਬੱਲ ਨੇ ਕਿਹਾ ਕਿ ਬੱਸ ਵਿੱਚ ਸਵਾਰ ਲੋਕਾਂ ਨੂੰ ਪਹਿਲ ਦੇ ਆਧਾਰ ਉਤੇ ਹਸਪਤਾਲ ਪੁਹੰਚਾ ਕੇ ਹਾਦਸਾਗ੍ਰਸਤ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਕਾਨੂੰਨ ਅਨੁਸਾਰ ਜੋ ਵੀ ਬਣਦੀ ਕਾਰਵਾਈ ਹੋਵੇਗੀ, ਉਹ ਅਮਲ ਵਿੱਚ ਲਿਆਦੀ ਜਾਵੇਗੀ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News