ਕਪੂਰਥਲਾ DC ਵੱਲੋਂ ਨਿਵਾਸੀਆਂ ਨੂੰ 15 ਮਈ ਤੋਂ ਪਹਿਲਾਂ ਸਵੈ-ਗਣਨਾ ਕਰਵਾਉਣ ਦੀ ਅਪੀਲ

Thursday, May 07, 2026 - 01:45 PM (IST)

ਕਪੂਰਥਲਾ DC ਵੱਲੋਂ ਨਿਵਾਸੀਆਂ ਨੂੰ 15 ਮਈ ਤੋਂ ਪਹਿਲਾਂ ਸਵੈ-ਗਣਨਾ ਕਰਵਾਉਣ ਦੀ ਅਪੀਲ

ਕਪੂਰਥਲਾ (ਮਹਾਜਨ)-ਡਿਪਟੀ ਕਮਿਸ਼ਨਰ ਕਪੂਰਥਲਾ ਆਕਾਸ਼ ਬੰਸਲ ਨੇ ਚੱਲ ਰਹੀ ਸਵੈ-ਗਣਨਾ ਮੁਹਿੰਮ ਤਹਿਤ ਬੀਤੇ ਦਿਨ ਆਪਣੀ ਸਵੈ-ਗਣਨਾ ਸਫ਼ਲਤਾਪੂਰਵਕ ਮੁਕੰਮਲ ਕਰ ਲਈ ਹੈ। ਉਨ੍ਹਾਂ ਕਿਹਾ ਕਿ ਇਕ ਬਹੁਤ ਹੀ ਸਰਲ, ਸੁਰੱਖਿਅਤ ਅਤੇ ਸਮਾਂ ਬਚਾਉਣ ਵਾਲੀ ਪ੍ਰਕਿਰਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਵਾਸੀਆਂ ਦੀ ਸਹੂਲਤ ਲਈ ਸਾਰੇ ਲੋੜੀਂਦੇ ਇੰਤਜ਼ਾਮ ਕੀਤੇ ਗਏ ਹਨ, ਜਿਨ੍ਹਾਂ ਨੂੰ ਇਸ ਪ੍ਰਕਿਰਿਆ ਦੌਰਾਨ ਕਿਸੇ ਕਿਸਮ ਦੀ ਮਦਦ ਦੀ ਲੋੜ ਹੋ ਸਕਦੀ ਹੈ। ਇਸ ਮਕਸਦ ਲਈ ਜ਼ਿਲ੍ਹੇ ਦੀਆਂ ਮਹੱਤਵਪੂਰਨ ਥਾਵਾਂ 'ਤੇ ਵਿਸ਼ੇਸ਼ ਹੈਲਪ ਡੈਸਕ ਸਥਾਪਿਤ ਕੀਤੇ ਗਏ ਹਨ ਅਤੇ ਕਿਸੇ ਵੀ ਤਕਨੀਕੀ ਮੁਸ਼ਕਲ ਦੇ ਨਿਪਟਾਰੇ ਲਈ ਕੰਟਰੋਲ ਰੂਮ ਵੀ ਸਥਾਪਿਤ ਕੀਤੇ ਗਏ ਹਨ।

ਇਹ ਵੀ ਪੜ੍ਹੋ: Punjab: LPG ਖ਼ਪਤਕਾਰਾਂ ਲਈ ਅਹਿਮ ਖ਼ਬਰ! ਹੋਰ ਡੂੰਘਾ ਹੋ ਸਕਦੈ ਸੰਕਟ, ਬੁਕਿੰਗ ਕਰਵਾਉਣ 'ਤੇ...

ਉਨ੍ਹਾਂ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਅੰਤਿਮ ਦਿਨ ਤੱਕ ਇੰਤਜ਼ਾਰ ਨਾ ਕਰਨ। ਵਧੇਰੇ ਜਾਣਕਾਰੀ ਜਾਂ ਸਹਾਇਤਾ ਲਈ ਨਿਵਾਸੀ ਸਰਕਾਰੀ ਵੈੱਬਸਾਈਟ 'ਤੇ ਜਾ ਸਕਦੇ ਹਨ ਜਾਂ ਜ਼ਿਲ੍ਹਾ ਹੈਲਪਲਾਈਨ ਨੰਬਰ 'ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਜਲਦੀ ਤੋਂ ਜਲਦੀ ਇਸ ਪ੍ਰਕਿਰਿਆ ਨੂੰ ਪੂਰਾ ਕਰਨ।

ਇਹ ਵੀ ਪੜ੍ਹੋ: Punjab: BSF ਦੇ ਸਕੂਲ ਸਣੇ 5 ਸਕੂਲਾਂ 'ਚ ਤੁਰੰਤ ਕਰ ਦਿੱਤੀ ਗਈ ਛੁੱਟੀ! ਹਾਈ ਅਲਰਟ 'ਤੇ ਪੁਲਸ

ਜ਼ਿਕਰਯੋਗ ਹੈ ਕਿ ਸਵੈ-ਗਣਨਾ ਦੀ ਮਿਆਦ, ਜੋ 30 ਅਪ੍ਰੈਲ 2026 ਤੋਂ ਸ਼ੁਰੂ ਹੋਈ ਸੀ, 15 ਮਈ 2026 ਤੱਕ ਜਾਰੀ ਰਹੇਗੀ। ਸਾਰੇ ਯੋਗ ਵਿਅਕਤੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਸੁਵਿਧਾਜਨਕ ਡਿਜ਼ਿਟਲ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਸਰਕਾਰੀ ਪੋਰਟਲ ਰਾਹੀਂ ਆਪਣੇ ਘਰ ਬੈਠੇ ਹੀ ਆਪਣੀ ਗਣਨਾ ਯਕੀਨੀ ਬਣਾਉਣ।

ਇਹ ਵੀ ਪੜ੍ਹੋ: ਜਲੰਧਰ ਤੇ ਅੰਮ੍ਰਿਤਸਰ 'ਚ ਧਮਾਕਿਆਂ 'ਤੇ DGP ਦਾ ਵੱਡਾ ਬਿਆਨ, ਕਿਹਾ-ਬਲਾਸਟ ਪਿੱਛੇ ISI ਦਾ ਹੱਥ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News