ਕਪੂਰਥਲਾ ''ਚ BSNL ਟਾਵਰ ਨੂੰ ਲੱਗੀ ਭਿਆਨਕ ਅੱਗ
Sunday, May 03, 2026 - 06:06 PM (IST)
ਕਪੂਰਥਲਾ (ਓਬਰਾਏ)- ਕਪੂਰਥਲਾ ਦੇ ਸ਼ੇਖੂਪੁਰ ਇਲਾਕੇ 'ਚ ਇਕ ਘਰ ਦੀ ਛੱਤ 'ਤੇ ਸਥਿਤ ਇਕ ਬੀ. ਐੱਸ. ਐੱਨ. ਐੱਲ. ਟਾਵਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨਾਲ ਟਾਵਰ ਦਾ ਜ਼ਿਆਦਾਤਰ ਸਾਮਾਨ ਸੜ ਗਿਆ। ਜਾਣਕਾਰੀ ਮੁਤਾਬਕ ਸ਼ੇਖੂਪੁਰ ਅੱਡੇ ਨੇੜੇ ਅਨੋਖ ਸਿੰਘ ਦੇ ਘਰ ਦੀ ਛੱਤ 'ਤੇ ਸਥਿਤ ਟਾਵਰ ਨੂੰ ਅਚਾਨਕ ਅੱਗ ਲੱਗ ਗਈ। ਪਰਿਵਾਰਕ ਮੈਂਬਰ ਅੰਦਰ ਖਾਣਾ ਖਾ ਰਹੇ ਸਨ ਜਦੋਂ ਨੇੜੇ ਦੇ ਲੋਕਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਛੱਤ ਤੋਂ ਧੂੰਆਂ ਉੱਠਣ ਬਾਰੇ ਸੂਚਿਤ ਕੀਤਾ।
ਇਹ ਵੀ ਪੜ੍ਹੋ: Pinkoo TV ਨੇ ਸ਼ੇਅਰ ਕੀਤੀ 'ਬੱਚਿਆਂ ਨਾਲ ਬੱਚਾ' ਵੀਡੀਓ! ਵੇਖ ਤੁਹਾਨੂੰ ਵੀ ਯਾਦ ਆਵੇਗਾ ਆਪਣਾ ਬਚਪਨ

ਵੇਖਦੇ ਹੀ ਵੇਖਦੇ ਅੱਗ ਨੇ ਧਾਰਿਆ ਭਿਆਨਕ ਰੂਪ
ਜਦੋਂ ਪਰਿਵਾਰ ਦੇ ਮੈਂਬਰ ਬਾਹਰ ਆਏ ਤਾਂ ਉਨ੍ਹਾਂ ਨੇ ਟਾਵਰ ਦੇ ਹੇਠਾਂ ਤੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਵੇਖੀਆਂ। ਹੌਲੀ-ਹੌਲੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ। ਪਰਿਵਾਰ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। 10 ਤੋਂ 15 ਮਿੰਟਾਂ ਦੇ ਅੰਦਰ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਅੱਗ 'ਤੇ ਕਾਬੂ ਪਾ ਲਿਆ।
ਇਹ ਵੀ ਪੜ੍ਹੋ: Punjab: ਦਿਹਾੜੀ ਲਾਉਣ ਚੱਲਿਆ ਬੰਦਾ ਬਣਿਆ ਲੱਖਪਤੀ, 7 ਰੁਪਏ 'ਚ ਚਮਕੀ ਕਿਸਮਤ
ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਟਾਵਰ ਨੂੰ ਨੁਕਸਾਨ ਪਹੁੰਚਿਆ
ਪਰਿਵਾਰਕ ਮੈਂਬਰ ਯਾਦਵਿੰਦਰ ਸਿੰਘ ਨੇ ਕਿਹਾ ਕਿ ਘਟਨਾ 'ਚ ਸਿਰਫ਼ ਟਾਵਰ ਨੂੰ ਹੀ ਨੁਕਸਾਨ ਪਹੁੰਚਿਆ ਹੈ। ਇਹ ਰਾਹਤ ਦੀ ਗੱਲ ਹੈ ਕਿ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕੋਈ ਜਾਨੀ ਨੁਕਸਾਨ ਜਾਂ ਹੋਰ ਵੱਡੀ ਸੱਟ ਨਹੀਂ ਲੱਗੀ।
ਇਹ ਵੀ ਪੜ੍ਹੋ: ਉੱਜੜਿਆ ਹੱਸਦਾ-ਵੱਸਦਾ ਘਰ! ਨਸ਼ੇ ਲਈ ਪੈਸੇ ਨਾ ਮਿਲਣ 'ਤੇ ਨੌਜਵਾਨ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
