ਵਿਅਕਤੀ ਨਾਲ ਹੋਈ 65,05,619 ਰੁਪਏ ਦੀ ਆਨਲਾਈਨ ਧੋਖਾਦੇਹੀ

Friday, May 08, 2026 - 03:45 PM (IST)

ਵਿਅਕਤੀ ਨਾਲ ਹੋਈ 65,05,619 ਰੁਪਏ ਦੀ ਆਨਲਾਈਨ ਧੋਖਾਦੇਹੀ

ਫਗਵਾੜਾ (ਜਲੋਟਾ)-ਜ਼ਿਲ੍ਹਾ ਕਪੂਰਥਲਾ ਵਿਚ ਅਣਪਛਾਤੇ ਸ਼ਾਤਰ ਸਾਈਬਰ ਠੱਗਾਂ ਵੱਲੋਂ ਮਾਸੂਮ ਲੋਕਾਂ ਨਾਲ ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਕਪੂਰਥਲਾ ਵਿਚ ਹੁਣ ਇਕ ਹੋਰ ਵਿਅਕਤੀ ਨਾਲ ਅਣਪਛਾਤੇ ਸਾਈਬਰ ਠੱਗਾਂ ਵੱਲੋਂ ਕਰੀਬ 65 ਲੱਖ 5 ਹਜ਼ਾਰ 619 ਰੁਪਏ ਦੀ ਆਨਲਾਈਨ ਸਾਈਬਰ ਧੋਖਾਦੇਹੀ ਕਰਨ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ।

ਮਾਮਲੇ ਸਬੰਧੀ ਠੱਗੀ ਦਾ ਸ਼ਿਕਾਰ ਹੋਏ ਸੰਤੋਖ ਸਿੰਘ ਵਾਸੀ ਜ਼ਿਲਾ ਕਪੂਰਥਲਾ ਨੇ ਸਾਈਬਰ ਕਰਾਈਮ ਜ਼ਿਲ੍ਹਾ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਖ਼ੁਲਾਸਾ ਕੀਤਾ ਹੈ ਕਿ ਅਣਪਛਾਤੇ ਸ਼ਾਤਰ ਠੱਗਾਂ ਨੇ ਉਸ ਨੂੰ ਇੰਟਰਨੈੱਟ ਦੀ ਦੁਨੀਆ ਰਾਹੀਂ ਆਪਣੇ ਮਕੜਜਾਲ ਵਿੱਚ ਫਸਾ ਲੱਖਾ ਰੁਪਏ ਦੀ ਵੱਡੀ ਧੋਖਾਦੇਹੀ ਨੂੰ ਅੰਜ਼ਾਮ ਦੇ ਦਿੱਤਾ ਹੈ।

ਇਹ ਵੀ ਪੜ੍ਹੋ: ਦੋਵੇਂ ਭਰਾਵਾਂ ਦਾ ਇਕੱਠਿਆਂ ਕੀਤਾ ਸਸਕਾਰ! ਕਾਲੀ ਵੇਈਂ 'ਚ ਸੁੱਟ ਕੇ ਜਵਾਕਾਂ ਦੀ ਜਾਨ ਲੈਣ ਵਾਲੀ ਮਾਂ ਗ੍ਰਿਫ਼ਤਾਰ

ਖ਼ਬਰ ਲਿਖੇ ਜਾਣ ਤੱਕ ਸਾਈਬਰ ਕਰਾਈਮ ਪੁਲਸ ਜ਼ਿਲ੍ਹਾ ਕਪੂਰਥਲਾ ਦੀ ਪੁਲਸ ਟੀਮ ਨੇ ਸੰਤੋਖ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਠੱਗਾਂ ਖ਼ਿਲਾਫ਼ ਧਾਰਾ 420 ਅਤੇ 66 (ਡੀ) ਆਈ. ਟੀ. ਐਕਟ 2000 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਫਗਵਾੜਾ ਸਮੇਤ ਕਪੂਰਥਲਾ ਅਤੇ ਜ਼ਿਲੇ ਦੇ ਹੋਰਨਾਂ ਸ਼ਹਿਰਾਂ ਵਿਚ ਅਜਿਹੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ, ਜਿਸ ਸਬੰਧੀ ਪੁਲਸ ਜਾਂਚ ਦਾ ਦੌਰ ਜਾਰੀ ਦੱਸੀਆ ਜਾ ਰਿਹਾ ਹੈ। ਪੁਲਸ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਧਮਾਕੇ ਦੇ ਮਾਮਲੇ 'ਚ ਨਵੀਂ CCTV ਨੇ ਕੀਤਾ ਹੈਰਾਨੀਜਨਕ ਖ਼ੁਲਾਸਾ! ਪੁਲਸ ਮੁਲਾਜ਼ਮ ਨਾਲ ਜੁੜੇ ਤਾਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News