ਕੈਦੀ ਦੇ ਪ੍ਰਾਈਵੇਟ ਪਾਰਟ ''ਚੋਂ ਮਿਲੀ ਅਫੀਮ ਦੀ ਥੈਲੀ

06/25/2019 12:46:51 PM

ਅੰਮ੍ਰਿਤਸਰ (ਸੰਜੀਵ) : ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲੇ 'ਚ ਸਜ਼ਾ ਕੱਟ ਰਹੇ ਕੈਦੀ ਹਰਪ੍ਰੀਤ ਸਿੰਘ ਨੋਨਾ ਵਾਸੀ ਰਿਆਸਤ ਐਵੀਨਿਊ ਘਣੂਪੁਰ ਕਾਲੇ ਦੀ ਜਾਂਚ ਦੌਰਾਨ ਉਸ ਦੇ ਪ੍ਰਾਈਵੇਟ ਪਾਰਟ 'ਚੋਂ 30 ਗ੍ਰਾਮ ਅਫੀਮ ਬਰਾਮਦ ਹੋਈ। ਬੀਮਾਰੀ ਕਾਰਨ ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ ਸੀ ਅਤੇ ਜਦੋਂ ਉਹ ਵਾਪਸ ਜੇਲ ਪਰਤਿਆ ਤਾਂ ਉਸ ਦੀ ਤਲਾਸ਼ੀ ਦੌਰਾਨ ਅਫੀਮ ਬਰਾਮਦ ਹੋਈ। ਵਧੀਕ ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਉਕਤ ਕੈਦੀ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਉਸ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ ਉਕਤ ਕੈਦੀ ਨੂੰ 2015 'ਚ ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲੇ 'ਚ ਸਜ਼ਾ ਹੋਈ ਸੀ। ਪਿਛਲੇ ਦਿਨੀਂ ਉਹ ਬੀਮਾਰ ਹੋ ਗਿਆ ਅਤੇ ਸਪੈਸ਼ਲ ਗਾਰਦ ਦੀ ਨਿਗਰਾਨੀ 'ਚ ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਜੇਲ ਗਾਰਦ ਦੀ ਹਾਜ਼ਰੀ 'ਚ ਉਸ ਨੂੰ ਅਫੀਮ ਦੀ ਥੈਲੀ ਕਿਸ ਨੇ ਦਿੱਤੀ ਅਤੇ ਉਸ ਨੇ ਕਿਥੇ ਜਾ ਕੇ ਇਸ ਥੈਲੀ ਨੂੰ ਆਪਣੇ ਪ੍ਰਾਈਵੇਟ ਪਾਰਟ ਵਿਚ ਰੱਖਿਆ, ਇਹ ਜੇਲ ਦੇ ਉੱਚ ਅਧਿਕਾਰੀਆਂ ਲਈ ਇਕ ਜਾਂਚ ਦਾ ਵਿਸ਼ਾ ਹੈ।


Gurminder Singh

Content Editor

Related News