ਜੇਲ ’ਚ ਕੈਦੀ ਨੇ ਕੈਦੀ ਨੂੰ ਮਾਰਿਆ ਚਾਕੂ, ਹਾਲਤ ਗੰਭੀਰ

Wednesday, Jan 13, 2021 - 11:46 PM (IST)

ਜੇਲ ’ਚ ਕੈਦੀ ਨੇ ਕੈਦੀ ਨੂੰ ਮਾਰਿਆ ਚਾਕੂ, ਹਾਲਤ ਗੰਭੀਰ

ਲੁਧਿਆਣਾ, (ਸਿਆਲ)- ਜੇਲ ਕੰਪਲੈਕਸ ਵਿਚ ਇਕ ਕੈਦੀ ਵੱਲੋਂ ਦੂਜੇ ਕੈਦੀ ’ਤੇ ਹਮਲਾ ਕਰਨ ਦਾ ਕੇਸ ਸਾਹਮਣੇ ਆਇਆ ਹੈ। ਇਹ ਝਗੜਾ ਜੇਲ ਦੀ ਬੀ. ਕੇ. ਯੂ. ਦੀ ਬੈਰਕ ਨੰਬਰ 8 ਵਿਚ ਹੋਇਆ। ਪੀੜਤ ਕੈਦੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਲੰਗਰ ਹਾਲ ਵਿਚ ਸੀ ਤਾਂ ਮੁਲਜ਼ਮ ਕੈਦੀ ਲੱਕੀ ਪੁੱਤਰ ਅੰਗਰੇਜ਼ ਨੇ ਉਸ ਨਾਲ ਬਿਨਾਂ ਕਾਰਣ ਕਿਸੇ ਗੱਲ ਨੂੰ ਲੈ ਕੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਪਹਿਲਾਂ ਉਸ ਨੇ ਅਣਦੇਖਿਆ ਕੀਤਾ ਪਰ ਮੁਲਜ਼ਮ ਗੁੱਸੇ ਵਿਚ ਆ ਗਿਅ ਅਤੇ ਗੁੱਸੇ ਵਿਚ ਆ ਕੇ ਉਸ ਨੇ ਸਬਜ਼ੀ ਕੱਟਣ ਵਾਲਾ ਚਾਕੂ ਚੁੱਕ ਕੇ ਉਸ ਦੇ ਢਿੱਡ ’ਤੇ ਵਾਰ ਕਰ ਦਿੱਤਾ, ਜਿਸ ਨਾਲ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਜੇਲ ਅਧਿਕਾਰੀਆਂ ਨੇ ਜ਼ਖਮੀ ਕੈਦੀ ਨੂੰ ਇਲਾਜ ਲਈ ਸਿਵਲ ਹਸਪਤਾਲ ਲੁਧਿਆਣਾ ਵਿਚ ਭੇਜਿਆ ਪਰ ਕੈਦੀ ਦੀ ਗੰਭੀਰ ਹਾਲਤ ਦੇਖ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਪੁਲਸ ਜਾਂਚ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਲੱਕੀ ’ਤੇ ਥਾਣਾ ਡਵੀਜ਼ਨ ਨੰ. 7 ਵਿਚ 323, 324 ਆਈ. ਪੀ. ਸੀ. ਦੇ ਤਹਿਤ ਪਰਚਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਕੇਸ ਨਾਲ ਜੁੜੇ ਦੋਵੇਂ ਕੈਦੀ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਸਜ਼ਾ ਕੱਟ ਰਹੇ ਹਨ।


author

Bharat Thapa

Content Editor

Related News