ਪੇਸ਼ੀ ''ਤੇ ਆਏ ਕੈਦੀ ਨੇ ਅਜਿਹੀ ਜਗ੍ਹਾ ਲੁਕਾਈਆਂ ਬੀੜੀਆਂ ਕਿ ਪੁਲਸ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ

Wednesday, Feb 15, 2017 - 11:30 AM (IST)

 ਪੇਸ਼ੀ ''ਤੇ ਆਏ ਕੈਦੀ ਨੇ ਅਜਿਹੀ ਜਗ੍ਹਾ ਲੁਕਾਈਆਂ ਬੀੜੀਆਂ ਕਿ ਪੁਲਸ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ
ਅੰਮ੍ਰਿਤਸਰ : ਨਸ਼ੇ ਦੀ ਲਤ ਇਨਸਾਨ ਨੂੰ ਇਕ ਕਦਰ ਵਿਗਾੜ ਦਿੰਦੀ ਹੈ ਕਿ ਕਈ ਵਾਰ ਉਹ ਖੁਦ ਹੀ ਅਜਿਹੇ ਕੰਮ ਕਰ ਜਾਂਦਾ ਹੈ, ਜਿਸ ਨਾਲ ਉਸ ਦੀ ਜਾਨ ''ਤੇ ਬਣ ਆਵੇ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ''ਚ ਉਸ ਸਮੇਂ ਸਾਹਮਣੇ ਆਇਆ, ਜਦੋਂ ਹਿੰਮਤ ਸਿੰਘ ਨਾਂ ਦੇ ਇਕ ਕੈਦੀ ਨੇ ਪੇਸ਼ੀ ਦੌਰਾਨ ਬੀੜੀਆਂ ਆਪਣੇ ਗੁਪਤ ਅੰਗ ''ਚ ਛੁਪਾ ਲਈਆਂ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਾਉਣਾ ਪਿਆ।
ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੀ ਮਾਡਰਨ ਜੇਲ ''ਚ ਬੰਦ ਹਿੰਮਤ ਸਿੰਘ ''ਤੇ ਨਸ਼ਾ ਵੇਚਣ ਦੇ ਕਈ ਮਾਮਲੇ ਅੰਮ੍ਰਿਤਸਰ ਅਤੇ ਤਰਨਤਾਰਨ ''ਚ ਦਰਜ ਹਨ, ਜਿਸ ਕਾਰਨ ਉਸ ਦੀ ਤਰਨਤਾਰਨ ਦੀ ਅਦਾਲਤ ''ਚ ਪੇਸ਼ੀ ਸੀ। ਜਦੋਂ ਪੁਲਸ ਹਿੰਮਤ ਸਿੰਘ ਨੂੰ ਪੇਸ਼ੀ ਤੋਂ ਵਾਪਸ ਜੇਲ ''ਚ ਲਿਆ ਰਹੀ ਸੀ ਤਾਂ ਅਚਾਨਕ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਦੇ ਗੁਪਤ ਅੰਗ ''ਚੋਂ ਖੂਨ ਨਿਕਲਣ ਲੱਗ ਪਿਆ। ਇਹ ਸਭ ਦੇਖ ਕੇ ਪੁਲਸ ਅਧਿਕਾਰੀਆਂ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਅਤੇ ਪੁਲਸ ਵਲੋਂ ਤੁਰੰਤ ਹਿੰਮਤ ਸਿੰਘ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ''ਚ ਭਰਤੀ ਕਰਾਇਆ ਗਿਆ। ਅਸਲ ''ਚ ਪੇਸ਼ੀ ਸਮੇਂ ਹਿੰਮਤ ਸਿੰਘ ਨੂੰ 8-10 ਬੀੜੀਆਂ ਪੀਣ ਨੂੰ ਮਿਲੀਆਂ। ਉਸ ਨੇ ਇਹ ਸੋਚਿਆ ਕਿ ਉਹ ਬੀੜੀਆਂ ਨੂੰ ਲੁਕਾ ਲੈਂਦਾ ਹੈ ਅਤੇ ਜੇਲ ''ਚ ਜਾ ਕੇ ਪੀ ਲਵੇਗਾ, ਜਿਸ ਕਾਰਨ ਉਸ ਨੇ ਆਪਣੇ ਗੁਪਤ ਅੰਗ ''ਚ ਇਹ ਬੀੜੀਆਂ ਲੁਕਾ ਲਈਆਂ ਪਰ 4 ਬੀੜੀਆਂ ਉਸ ਦੇ ਗੁਪਤ ਅੰਗ ਅੰਦਰ ਹੀ ਫਟ ਗਈਆਂ ਅਤੇ ਇਨ੍ਹਾਂ ਵਿਚਲੇ ਤੰਬਾਕੂ ਨੇ ਉਸ ਦੇ ਅੰਦਰਲੀਆਂ ਨਸਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ, ਜਿਸ ਕਾਰਨ ਉਸ ਦੇ ਗੁਪਤ ਅੰਗ ''ਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ। ਫਿਲਹਾਲ ਡਾਕਟਰਾਂ ਨੇ ਹਿੰਮਤ ਸਿੰਘ ਦੇ ਗੁਪਤ ਅੰਗ ਅੰਦਰੋਂ ਬੀੜੀਆਂ ਨੂੰ ਕੱਢ ਦਿੱਤਾ ਹੈ ਅਤੇ ਹੁਣ ਉਸ ਦੀ ਸਿਹਤ ਠੀਕ ਹੈ। ਉਸ ਦਾ ਇਲਾਜ ਹਸਪਤਾਲ ''ਚ ਕੀਤਾ ਜਾ ਰਿਹਾ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਆਖਰ ਹਿੰਮਤ ਸਿੰਘ ਨੂੰ ਇਹ ਬੀੜੀਆਂ ਕਿਸ ਨੇ ਦਿੱਤੀਆਂ।

author

Babita Marhas

News Editor

Related News