ਜੇਲ ''ਚ ਬੰਦ ਪੁੱਤ ਨੂੰ ਸਾਬਣ ਦੀ ਟਿੱਕੀ ''ਚ ਲੁਕੋ ਗੋਲੀਆਂ ਦੇਣ ਆਈ ਮਾਂ, ਗ੍ਰਿਫਤਾਰ

Tuesday, Sep 03, 2019 - 12:52 PM (IST)

ਜੇਲ ''ਚ ਬੰਦ ਪੁੱਤ ਨੂੰ ਸਾਬਣ ਦੀ ਟਿੱਕੀ ''ਚ ਲੁਕੋ ਗੋਲੀਆਂ ਦੇਣ ਆਈ ਮਾਂ, ਗ੍ਰਿਫਤਾਰ

ਲੁਧਿਆਣਾ (ਸਿਆਲ) : ਕੇਂਦਰੀ ਜੇਲ ਵਿਚ ਨਸ਼ਾ ਸਮੱਗਲਿੰਗ ਦੇ ਦੋਸ਼ 'ਚ ਬੰਦ ਹਵਾਲਾਤੀ ਬੇਟੇ ਨਾਲ ਮੁਲਾਕਾਤ ਕਰਨ ਆਈ ਔਰਤ ਤੋਂ 112 ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਔਰਤ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਥਾਣਾ ਜੀ.ਆਰ.ਪੀ. ਵਿਚ ਹਵਾਲਾਤੀ ਗੁਰਪ੍ਰੀਤ ਸਿੰਘ 'ਤੇ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਪਰਚਾ ਦਰਜ ਹੋਣ 'ਤੇ 5 ਫਰਵਰੀ 2019 ਤੋਂ ਜੇਲ ਵਿਚ ਬੰਦ ਹੈ। 

ਸੋਮਵਾਰ ਨੂੰ ਉਕਤ ਹਵਾਲਾਤੀ ਦੀ ਮਾਤਾ ਨੇ ਜੇਲ ਕੰਪਲੈਕਸ ਦੀ ਕੰਟੀਨ ਤੋਂ ਇਕ ਸਾਬਣ ਦੀ ਟਿੱਕੀ ਲਈ ਅਤੇ ਉਸ ਦੇ ਅੰਦਰ ਜਦੋਂ ਗੋਲੀਆਂ ਲੁਕੋ ਰਹੀ ਸੀ ਤਾਂ ਇਹ ਹਰਕਤ ਮੁਲਾਜ਼ਮ ਗੁਰਮੀਤ ਸਿੰਘ ਨੇ ਦੇਖ ਲਈ ਅਤੇ ਔਰਤ ਕਾਂਸਟੇਬਲ ਦੇ ਹਵਾਲੇ ਕਰ ਕੇ ਜੇਲ ਅਧਿਕਾਰੀ ਸਾਹਮਣੇ ਪੇਸ਼ ਕਰਨ ਲਈ ਭੇਜ ਦਿੱਤਾ। ਪੁੱਛਗਿਛ ਤੋਂ ਬਾਅਦ ਉਕਤ ਔਰਤ ਨੂੰ ਸਥਾਨਕ ਪੁਲਸ ਹਵਾਲੇ ਕਰ ਦਿੱਤਾ। ਸਹਾਇਕ ਸੁਪਰਡੈਂਟ ਹਰਮਿੰਦਰ ਸਿੰਘ ਨੇ ਦੱਸਿਆ ਕਿ ਪੱਤਰ ਪੁਲਸ ਨੂੰ ਭੇਜ ਦਿੱਤਾ ਗਿਆ ਹੈ। ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਫੜੀਆਂ ਗਈਆਂ 112 ਦੇ ਲਗਭਗ ਗੋਲੀਆਂ ਨੂੰ ਲੈਬ ਟੈਸਟ ਲਈ ਭੇਜਿਆ ਜਾਵੇਗਾ। ਰਿਪੋਰਟ ਆਉਣ ਉਪਰੰਤ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News