ਮੁਲਾਕਾਤੀ ਦੀ ਤਲਾਸ਼ੀ ਦੌਰਾਨ ਗੁਪਤ ਅੰਗ ''ਚੋਂ ਮਿਲੀਆਂ ਨਸ਼ੇ ਵਾਲੀਆਂ ਗੋਲੀਆਂ
Saturday, Jan 18, 2020 - 06:28 PM (IST)
ਫਿਰੋਜ਼ਪੁਰ (ਮਲਹੋਤਰਾ) : ਕੇਂਦਰੀ ਜੇਲ ਵਿਚ ਬੰਦ ਕੈਦੀ ਨਾਲ ਮੁਲਾਕਾਤ ਕਰਨ ਆਏ ਵਿਅਕਤੀ ਦੀ ਤਲਾਸ਼ੀ ਦੌਰਾਨ ਜੇਲ ਪ੍ਰਸ਼ਾਸਨ ਨੇ 175 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ, ਜੋ ਉਸ ਨੇ ਆਪਣੇ ਗੁਪਤ ਅੰਗ ਵਿਚ ਲੁਕੋ ਕੇ ਰੱਖੀਆਂ ਹੋਈਆਂ ਸਨ। ਥਾਣਾ ਸਿਟੀ ਪੁਲਸ ਨੂੰ ਭੇਜੀ ਸ਼ਿਕਾਇਤ ਵਿਚ ਸਹਾਇਕ ਸੁਪਰਡੈਂਟ ਜਰਨੈਲ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੈਦੀ ਹਰਪ੍ਰੀਤ ਸਿੰਘ ਉਰਫ ਬੱਬੂ ਨਾਲ ਮੁਲਾਕਾਤ ਕਰਨ ਲਈ ਸਰਬਜੀਤ ਸਿੰਘ ਪਿੰਡ ਹਬੀਬਵਾਲਾ ਆਇਆ।
ਉਸ ਦੀਆਂ ਗਤੀਵਿਧੀਆਂ ਕੁਝ ਸ਼ੱਕ ਨਜ਼ਰ ਆਉਣ 'ਤੇ ਜਦੋਂ ਉਸ ਦੀ ਤਲਾਸ਼ੀ ਕਰਵਾਈ ਤਾਂ ਉਸ ਦੇ ਗੁਪਤ ਅੰਗ ਵਿਚ ਲੁਕੋ ਕੇ ਰੱਖੇ ਲਿਫਾਫੇ ਵਿਚੋਂ ਨਸ਼ੇ ਦੀਆਂ 175 ਗੋਲੀਆਂ ਬਰਾਮਦ ਹੋਈਆਂ। ਥਾਣਾ ਸਿਟੀ ਪੁਲਸ ਨੇ ਕੈਦੀ ਅਤੇ ਮੁਲਾਕਾਤੀ ਖਿਲਾਫ ਜੇਲ ਐਕਟ ਅਤੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਪਰਚਾ ਦਰਜ ਕਰਨ ਤੋਂ ਬਾਅਦ ਸਰਬਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।